Punjab

ਜੋ ਹਾਲਾਤ ਪੰਜਾਬ ਦੇ ਸਿੱਧੂ ਨੇ ਬਣਾਏ, ਇਹ ਪਹਿਲਾਂ ਕਦੇ ਨਹੀਂ ਬਣੇ : ਕੈਪਟਨ

‘ਦ ਖ਼ਾਲਸ ਟੀਵੀ ਬਿਊਰੋ (ਪੁਨੀਤ ਕੌਰ):- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਚੰਡੀਗੜ੍ਹ ਏਅਰਪੋਰਟ ਪਹੁੰਚ ਗਏ ਹਨ। ਕੈਪਟਨ ਦਿੱਲੀ ਤੋਂ ਵਾਪਸ ਪਰਤੇ ਹਨ। ਕੈਪਟਨ ਨੇ ਕਿਹਾ ਕਿ ਕਈ ਮੁੱਦਿਆਂ ਬਾਰੇ ਜਿਵੇਂ ਕਿ ਸਿਕਿਊਰਿਟੀ ਵਰਗੇ ਮੁੱਦਿਆਂ ਕਾਰਨ ਦਿੱਲੀ ਗਿਆ ਸੀ। ਚਾਰ ਸਾਲਾਂ ਤੋਂ ਪੰਜਾਬ ਦਾ ਹਾਲ ਵੇਖ ਰਿਹਾ ਹਾਂ। ਪੰਜਾਬ ਵਿੱਚ ਹਰ ਰੋਜ਼ ਡਰੋਨ ਆ ਰਹੇ ਹਨ, ਉਨ੍ਹਾਂ ਨੂੰ ਕੌਣ ਚੁੱਕਦਾ ਹੈ, ਉਸ ਲਈ ਦਿੱਲੀ NSA ਨੂੰ ਮਿਲਣ ਲਈ ਗਿਆ ਸੀ। ਕੈਪਟਨ ਨੇ ਮੁੜ ਦੁਹਰਾਇਆ ਕਿ ਮੈਂ ਕਾਂਗਰਸ ਛੱਡਣ ਵਾਲਾ ਹਾਂ ਅਤੇ ਮੈਂ ਭਾਜਪਾ ਵਿੱਚ ਸ਼ਾਮਿਲ ਨਹੀਂ ਹੋਵਾਂਗਾ।

ਕੈਪਟਨ ਨੇ ਸਿੱਧੂ ‘ਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਸਿੱਧੂ ਪੰਜਾਬ ਲਈ ਸਹੀ ਬੰਦਾ ਨਹੀਂ ਹੈ। ਸਿੱਧੂ ਜਿੱਥੋਂ ਵੀ ਚੋਣ ਲੜੇਗਾ, ਮੈਂ ਉਸਨੂੰ ਜਿੱਤਣ ਨਹੀਂ ਦੇਵਾਂਗਾ। ਸਿੱਧੂ ਦਾ ਕੰਮ ਹੈ ਪਾਰਟੀ ਚਲਾਉਣਾ, ਚਰਨਜੀਤ ਚੰਨੀ ਦਾ ਕੰਮ ਹੈ ਸਰਕਾਰ ਚਲਾਉਣਾ। ਸਰਕਾਰ ਚਲਾਉਣ ਵਿੱਚ ਕਦੇ ਵੀ ਦਖ਼ਲ-ਅੰਦਾਜ਼ੀ ਨਹੀਂ ਹੁੰਦੀ। ਫਾਈਨਲ ਫੈਸਲਾ ਚੰਨੀ ਦਾ ਹੋਵੇਗਾ ਨਾ ਕਿ ਸਿੱਧੂ ਦਾ। ਮੇਰੇ ਸਾਢੇ ਨੌਂ ਸਾਲ ਦੇ ਮੁੱਖ ਮੰਤਰੀ ਦੇ ਸਫ਼ਰ ਵਿੱਚ ਕਈ ਪਾਰਟੀ ਪ੍ਰਧਾਨ ਰਹੇ ਹਨ, ਸਾਡੀ ਇੱਕ-ਦੂਸਰੇ ਦੇ ਨਾਲ ਗੱਲਬਾਤ ਹੁੰਦੀ ਸੀ ਪਰ ਪੰਜਾਬ ਦੇ ਜੋ ਹਾਲਾਤ ਅੱਜ ਸਿੱਧੂ ਨੇ ਬਣਾਏ ਹੋਏ ਹਨ, ਇਹ ਪਹਿਲਾਂ ਕਦੇ ਨਹੀਂ ਬਣੇ ਸਨ।