‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਗੁਜ਼ਾਰ ਰਹੇ ਹਨ।
ਕੈਪਟਨ ਨੇ ਸ਼ਨੀਵਾਰ ਨੂੰ ਮੁਹਾਲੀ ਸਥਿਤ ਆਪਣੇ ਮੋਹਿੰਦਰ ਬਾਗ ਫਾਰਮ ਹਾਊਸ ਵਿੱਚ ਐੱਨਡੀਏ ਦੇ ਸਾਥੀਆਂ (23ਵੇਂ ਤੇ 24ਵੇਂ ਕੋਰਸ) ਲਈ ਡਿਨਰ ਪਾਰਟੀ ਕੀਤੀ।
ਉਨ੍ਹਾਂ ਇਸ ਦੌਰਾਨ ਫੌਜ ਦੇ ਦਿਨਾਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ।
ਇਸ ਮੌਕੇ ਉਨ੍ਹਾਂ ਗੀਤ ਵੀ ਗਾਏ ਅਤੇ ਮਸਤੀ ਦੇ ਰੰਗ ਵਿੱਚ ਨਜ਼ਰ ਆਏ।
ਉਨ੍ਹਾਂ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ।
ਇਸ ਦੀ ਵੀਡੀਓ ਵੀ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਆਪਣੇ ਦੋਸਤਾਂ ਨਾਲ ਗਾਣੇ ਗਾਉਂਦੇ ਨਜ਼ਰ ਆ ਰਹੇ ਹਨ।
ਲੋਕਾਂ ਵੱਲੋਂ ਕੈਪਟਨ ਦੀ ਇਸ ਪਾਰਟੀ ਬਾਰੇ ਕਈ ਟਵੀਟ ਵੀ ਕੀਤੇ ਗਏ ਹਨ, ਜੋ ਤੁਸੀਂ ਇੱਥੇ ਪੜ੍ਹ ਸਕਦੇ ਹੋ।
ਇੱਕ ਵਿਅਕਤੀ ਨੇ ਟਵੀਟ ਕਰਕੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਗਾਣੇ ਗਾ ਰਿਹਾ, ਨਵਾਂ ਮੁੱਖ ਮੰਤਰੀ ਭੰਗੜਾ ਪਾ ਰਿਹਾ…ਪੰਜਾਬ ਦੇ ਅੱਛੇ ਦਿਨ।
ਇੱਕ ਹੋਰ ਟਵੀਟ ਕੀਤਾ ਗਿਆ ਜਿਸ ਵਿੱਚ ਲਿਖਿਆ ਗਿਆ ਕਿ ਤੁਸੀਂ ਹਾਲੇ ਫ਼ੌਜੀ ਨੂੰ ਨਹੀਂ ਜਾਣਦੇ ਕਿ ਉਹ ਕੀ ਚੀਜ਼ ਹੈ।
ਇੱਕ ਟਵੀਟ ਵਿੱਚ ਕੈਪਟਨ ਨੂੰ ਸਲਾਹ ਦਿੱਤੀ ਗਈ ਕਿ ਕੈਪਟਨ ਗਲਤ ਪਾਰਟੀ ਵਿੱਚ ਇੱਕ ਸਹੀ ਆਦਮੀ ਸੀ। ਕੈਪਟਨ ਨੂੰ ਬੀਜੇਪੀ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ ਅਤੇ ਰਾਜਨੀਤੀ ਵਿੱਚ ਉੱਚੇ ਮੁਕਾਮ ਹਾਸਿਲ ਕਰਨੇ ਚਾਹੀਦੇ ਹਨ।
ਇੱਕ ਨੇ ਲਿਖਿਆ ਕਿ ਕੈਪਟਨ ਸਾਹਿਬ ਵੀ ਤਾਂ ਮੌਕਾ ਪ੍ਰਸਤ ਹਨ। ਮੁਲਕ ਦੀ ਅਜਾਦੀ ਤੋਂ ਬਾਅਦ ਰਜਵਾੜੇ, ਜਾਗੀਰਦਾਰ ਤੇ ਵਡੇ ਘਰਾਣੇ ਸਭ ਸੱਤਾਧਾਰੀ ਕਾਂਗਰਸ ਨਾਲ ਜੁੜ ਗਏ ਸਨ। ਉਸ ਕੜੀ ਦਾ ਹਿਸਾ ਕੈਪਟਨ ਸਾਹਿਬ ਵੀ ਸਨ। 1982 ਤੋਂ ਬਾਅਦ ਜਦ ਕੈਪਟਨ ਨੇ ਦੇਖਿਆ ਕਿ ਪੰਜਾਬ ਵਿੱਚ ਪੰਥਕ ਲਹਿਰ ਜ਼ੋਰਾਂ ਉੱਪਰ ਹੈ ਤਾਂ ਬਲਿਊ ਸਟਾਰ ਦੇ ਬਹਾਨੇ ਕਾਂਗਰਸ ਤੋਂ ਅਸਤੀਫਾ ਦੇ ਕੇ ਚੜਦੀ ਕਲਾ।
ਇੱਕ ਵਿਅਕਤੀ ਨੇ ਟਵੀਟ ਕੀਤਾ ਕਿ ਕਹੀਂ ਪੇ ਨਿਗਾਹੇਂ, ਕਹੀਂ ਪੇ ਨਿਸ਼ਾਨਾ
ਇੱਕ ਟਵੀਟ ਸੀ ਕਿ ਕੈਪਟਨ ਨੂੰ ਇਸ ਤਰ੍ਹਾਂ ਦੀਆਂ ਸ਼ਾਮਾਂ ਦਾ ਮਨੋਰੰਜਨ ਕਰਨਾ ਚਾਹੀਦਾ ਹੈ ਅਤੇ ਰਾਜਨੀਤੀ ਅਗਲੀ ਪੀੜ੍ਹੀ ਲਈ ਛੱਡ ਦੇਣੀ ਚਾਹੀਦੀ ਹੈ।
ਇੱਕ ਟਵੀਟ ਸੀ ਕਿ ਅੱਛਾ ਲਗਾ ਸਾਹਿਬ ਕੋ ਰਿਲੈਕਸਡ ਮੂਡ ਮੇਂ ਦੇਖਕਰ।
ਕੈਪਟਨ ਨੂੰ ਆਪਣੇ ਗਾਰਡ (Guard) ਦੇ ਨਾਲ ਵੇਖ ਕੇ ਬਹੁਤ ਵਧੀਆ ਲੱਗਾ।