The Khalas Tv Blog Punjab ਕੈਪਟਨ ਦੀ ਮੁੜ ਤਾਜਪੋਸ਼ੀ ਦੀ ਤਿਆਰੀ !ਸਭ ਤੋਂ ਵੱਡੇ ਸੂਬੇ ਦਾ ਰਾਜਪਾਲ ਬਣਨ ਦੀ ਚਰਚਾ ! ਅਮਿਤ ਸ਼ਾਹ ਦੇ ਇਸ ਫੈਸਲੇ ਨੇ ਕੀਤਾ ਇਸ਼ਾਰਾ !
Punjab

ਕੈਪਟਨ ਦੀ ਮੁੜ ਤਾਜਪੋਸ਼ੀ ਦੀ ਤਿਆਰੀ !ਸਭ ਤੋਂ ਵੱਡੇ ਸੂਬੇ ਦਾ ਰਾਜਪਾਲ ਬਣਨ ਦੀ ਚਰਚਾ ! ਅਮਿਤ ਸ਼ਾਹ ਦੇ ਇਸ ਫੈਸਲੇ ਨੇ ਕੀਤਾ ਇਸ਼ਾਰਾ !

Captain may set to new governor of maharastra

ਕੈਪਟਨ ਅਮਰਿੰਦਰ ਸਿੰਘ ਇੱਕ ਵਾਰ ਮੁੜ ਤੋਂ ਸਿਆਸਤ ਵਿੱਚ ਐਕਟਿਵ ਹੋਣਗੇ

ਬਿਊਰੋ ਰਿਪੋਰਟ : ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਨਾਲ ਵਫਾਦਾਰੀ ਅਤੇ ਮੋਦੀ ਨਾਲ ਯਾਰੀ ਦਾ ਇਨਾਮ ਮਿਲ ਸਦਕਾ ਹੈ । ਚਰਚਾਵਾਂ ਹਨ ਕੀ ਕੈਪਟਨ ਅਮਰਿੰਦਰ ਸਿੰਘ ਦੀ ਰਾਜਪਾਲ ਦੇ ਤੌਰ ‘ਤੇ ਤਾਜਪੋਸ਼ੀ ਹੋ ਸਕਦੀ ਹੈ । ਉਨ੍ਹਾਂ ਨੂੰ ਦੇਸ਼ ਦੇ ਸਭ ਤੋਂ ਵੱਡੇ ਸੂਬਿਆਂ ਵਿੱਚੋਂ ਇੱਕ ਮਹਾਰਾਸ਼ਟਰ ਦਾ ਰਾਜਪਾਲ ਬਣਾਇਆ ਜਾ ਸਕਦਾ ਹੈ । ਕੇਂਦਰ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇੱਕ ਫੈਸਲੇ ਤੋਂ ਬਾਅਦ ਇਸ ਦੇ ਸੰਕੇਤ ਵੀ ਮਿਲੇ ਹਨ । ਮਹਾਰਾਸ਼ਟਰ ਦੇ ਰਾਜਪਾਲ ਕੋਸ਼ਯਾਰੀ ਨੇ ਆਪਣਾ ਅਹੁਦਾ ਛੱਡਣ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ । ਕੋਸਯਾਰੀ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਪੀਲ ‘ਤੇ ਹੀ ਰਾਜਪਾਲ ਬਣੇ ਸਨ ਅਤੇ ਹੁਣ ਕੈਪਟਨ ਵੀ ਇਸੇ ਰਾਹ ‘ਤੇ ਚੱਲ ਰਹੇ ਹਨ ।

ਕੇਂਦਰ ਗ੍ਰਹਿ ਮੰਤਰੀ ਨੇ ਦਿੱਤੇ ਇਹ ਸੰਕੇਤ

29 ਜਨਵਰੀ ਨੂੰ ਪਟਿਆਲਾ ਵਿੱਚ ਵੱਡੀ ਰੈਲੀ ਹੋਣੀ ਸੀ ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਆਉਣਾ ਸੀ ਇਸ ਦੀ ਜ਼ਿੰਮੇਵਾਰੀ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੂੰ ਸੌਂਪੀ ਸੀ। ਇਸੇ ਰੈਲੀ ਦੇ ਜ਼ਰੀਏ ਬੀਜੇਪੀ ਨੇ ਲੋਕਸਭਾ ਚੋਣਾਂ ਦੇ ਲਈ ਸੂਬੇ ਵਿੱਚ ਆਪਣੇ ਚੋਣ ਪ੍ਰਚਾਰ ਦਾ ਆਗਾਜ਼ ਕਰਨਾ ਸੀ । ਪਰ ਹੁਣ ਰੈਲੀ ਕੈਂਸਲ ਕਰ ਦਿੱਤੀ ਗਈ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕੀ ਕੈਪਟਨ ਅਮਰਿੰਦਰ ਸਿੰਘ ਨੂੰ ਮਹਾਰਾਸ਼ਟਰ ਦਾ ਰਾਜਪਾਲ ਨਿਯੁਕਤ ਕੀਤਾ ਜਾ ਸਕਦਾ ਹੈ । ਕੈਪਟਨ ਭਾਵੇਂ ਬੀਜੇਪੀ ਦੀ 83 ਮੈਂਬਰੀ ਕਾਰਜਕਾਰਨੀ ਦਾ ਹਿੱਸਾ ਹਨ । ਪਰ ਸਿਆਸਤ ਵਿੱਚ ਉਨ੍ਹਾਂ ਦੀ ਸਰਗਰਮੀ ਜ਼ਿਆਦਾ ਨਜ਼ਰ ਨਹੀਂ ਆ ਰਹੀ ਸੀ । ਬੀਜੇਪੀ ਰਾਜਪਾਲ ਦਾ ਅਹੁਦਾ ਦੇਕੇ ਕੈਪਟਨ ਨੂੰ ਅਸਿੱਧੇ ਤੌਰ ‘ਤੇ ਐਕਟਿਵ ਕਰਨਾ ਚਾਉਂਦੀ ਹੈ ਤਾਂਕੀ ਅਗਲੇ ਸਾਲ ਹੋਣ ਵਾਲੀਆਂ ਲੋਕਸਭਾ ਚੋਣਾਂ ਅਤੇ ਪੰਜਾਬ ਵਿੱਚ ਪਾਰਟੀ ਦੀ ਭਵਿੱਖ ਦੀ ਸਿਆਸਤ ਨੂੰ ਅੱਗੇ ਵਧਾਉਣ ਦੇ ਲਈ ਬੀਜੇਪੀ ਨੂੰ ਕੈਪਟਨ ਦੀ ਮਦਦ ਮਿਲ ਸਕੇ। ਕਿਸਾਨ ਆਗੂਆਂ ਅਤੇ ਕਾਂਗਰਸ ਦੇ ਨਾਲ ਅਕਾਲੀ ਦਲ ਦੇ ਵੱਡੇ ਆਗੂਆਂ ਵਿੱਚ ਕੈਪਟਨ ਹੁਣ ਵੀ ਕਾਫੀ ਮਸ਼ਹੂਰ ਹਨ । ਕੈਪਟਨ ਦੇ ਸਿਆਸੀ ਤਜ਼ੁਰਗੇ ਦੇ ਜ਼ਰੀਏ ਬੀਜੇਪੀ ਪੰਜਾਬ ਵਿੱਚ ਆਪਣੀ ਜ਼ਮੀਨ ਤਲਾਸ਼ ਕੇ ਤਰਾਸ਼ ਸਕਦੀ ਹੈ । ਪਰ ਇਸ ਦੇ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਐਕਟਿਵ ਰੱਖਣਾ ਜ਼ਰੂਰੀ ਹੈ। ਰਾਜਪਾਲ ਦਾ ਅਹੁਦਾ ਕੈਪਟਨ ਨੂੰ ਸਿਆਸਤ ਵਿੱਚ ਐਕਟਿਵ ਰੱਖੇਗਾ ।

ਉੱਪ ਰਾਸ਼ਟਰਪਤੀ ਦੇ ਲਈ ਵੀ ਕੈਪਨਟ ਦਾ ਨਾਂ ਚਰਚਾ ‘ਚ ਸੀ

ਪਿਛਲੇ ਸਾਲ ਅਗਸਤ ਵਿੱਚ ਉੱਪ ਰਾਸ਼ਟਰਪਤੀ ਅਹੁਦੇ ਲਈ ਵੀ ਕੈਪਟਨ ਦਾ ਨਾਂ ਕਾਫੀ ਚਰਚਾ ਵਿੱਚ ਸੀ । ਪਰ ਸਾਬਕਾ ਮੁੱਖ ਮੰਤਰੀ ਅਮਰੀਕਾ ਆਪਣਾ ਇਲਾਜ ਕਰਵਾਉਣ ਗਏ ਸਨ ਇਸ ਲਈ ਕਿਧਰੇ ਨਾ ਕਿਧਰੇ ਉਹ ਰੇਸ ਤੋਂ ਬਾਹਰ ਹੋ ਗਏ ਸਨ । ਸਭ ਤੋਂ ਵੱਡੀ ਗੱਲ ਇਹ ਸੀ ਕਿ ਉੱਪ ਰਾਸ਼ਟਰਪਤੀ ਰਾਜਸਭਾ ਦਾ ਸਭਾਪਤੀ ਹੁੰਦਾ ਹੈ,ਕੈਪਟਨ ਲਈ ਇਹ ਜ਼ਿੰਮੇਵਾਰੀ ਲੈਣਾ ਮੁਸ਼ਕਿਲ ਸੀ । ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸੀ ਸਿਹਤ ਅਤੇ ਸਿਆਸੀ ਦਿਲਚਸਪੀ।

ਕੈਪਟਨ ਦਾ ਸਿਆਸੀ ਸਫਰ

ਕੈਪਟਨ ਆਪਣੇ 52 ਸਾਲ ਦੇ ਸਿਆਸੀ ਸਫਰ ਵਿੱਚੋ 42 ਸਾਲ ਕਾਂਗਰਸ ਵਿੱਚ ਰਹੇ । 2 ਵਾਰ ਪਾਰਟੀ ਦੇ ਸੂਬਾ ਪ੍ਰਧਾਨ ਦੀ ਜ਼ਿੰਮੇਵਾਰੀ ਨਿਭਾਈ। ਉਹ 2 ਵਾਰ ਲੋਕਸਭਾ ਚੋਣ ਜਿੱਤੇ । 1983 ਅਤੇ ਫਿਰ 2014 ਵਿੱਚ ਉਹ ਲੋਕਸਭਾ ਪਹੁੰਚੇ। 1983 ਵਿੱਚ ਆਪਰੇਸ਼ਨ ਬਲੂ ਸਟਾਰ ਦੀ ਵਜ੍ਹਾ ਕਰਕੇ ਉਨ੍ਹਾਂ ਨੇ ਲੋਕਸਭਾ ਤੋਂ ਅਸਤੀਫਾ ਦੇ ਦਿੱਤਾ ਸੀ । 2014 ਵਿੱਚ ਉਨ੍ਹਾਂ ਨੇ ਮੋਦੀ ਲਹਿਰ ਵਿੱਚ ਬੀਜੇਪੀ ਦੇ ਦਿਗਜ ਆਗੂ ਅਰੁਣ ਜੇਟਲੀ ਨੂੰ ਬੁਰੀ ਤਰ੍ਹਾਂ ਨਾਲ ਸ਼ਿਕਸਤ ਦਿੱਤੀ ਸੀ। ਜਿਸ ਤੋਂ ਬਾਅਦ ਕਾਂਗਰਸ ਵਿੱਚ ਉਨ੍ਹਾਂ ਦਾ ਕੱਦ ਵੱਡਾ ਹੋ ਗਿਆ ਸੀ । ਉਹ ਕਾਂਗਰਸ ਵੱਲੋਂ 2 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ । ਪਹਿਲੀ ਵਾਰ ਉਹ 2002 ਤੋਂ 2007 ਤੱਕ ਮੁੱਖ ਮੰਤਰੀ ਰਹੇ ਫਿਰ 2017 ਤੋਂ 2021 ਤੱਕ ਉਹ ਸਾਢੇ ਚਾਰ ਸਾਲ ਸੂਬੇ ਦੇ ਮੁੱਖ ਮੰਤਰੀ ਰਹੇ ਜਦੋਂ ਉਨ੍ਹਾਂ ਨੂੰ ਹਟਾ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਗਿਆ ਤਾਂ ਕੈਪਟਨ ਨੇ ਪੰਜਾਬ ਲੋਕ ਕਾਂਗਰਸ ਆਪਣੀ ਵਖਰੀ ਪਾਰਟੀ ਬਣਾਈ ਅਤੇ 2022 ਦੀਆਂ ਚੋਂਣਾਂ ਬੀਜੇਪੀ ਨਾਲ ਮਿਲ ਕੇ ਲੜੀਆਂ। ਪਰ ਉਹ ਨਾ ਆਪ ਜਿੱਤ ਸਕੇ ਨਾ ਹੀ ਪਾਰਟੀ ਦਾ ਕੋਈ ਉਮੀਦਵਾਰ ਜਿੱਤ ਹਾਸਲ ਕਰ ਸਕਿਆ ।

Exit mobile version