Punjab

ਕੈਨੇਡਾ ਤੋਂ ਪਿਤਾ ਦੀ ‘ਅਸਥੀਆਂ ਪਾਉਣ’ ਪੰਜਾਬ ਆ ਰਿਹਾ ਸੀ ‘ਪੁੱਤ’ !

ਬਿਊਰੋ ਰਿਪੋਰਟ : ਕਹਿੰਦੇ ਨੇ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੈ,ਅਗਲੇ ਸੈਕੰਡ ਕੀ ਹੋਣ ਵਾਲਾ ਹੈ ਸ਼ਾਇਦ ਕਿਸੇ ਨੂੰ ਨਹੀਂ ਪਤਾ । ਇੱਕ ਪੁੱਤ ਜਿਹੜਾ ਆਪਣੇ ਪਿਉ ਦੀ ਅੰਤਿਮ ਇੱਛਾ ਮੁਤਾਬਿਕ ਉਸ ਦੀਆਂ ਅਸਥੀਆਂ ਲੈਕੇ ਪੰਜਾਬ ਆ ਰਿਹਾ ਸੀ । ਉਹ ਪਿਤਾ ਦੀ ਅਖੀਰਲੀ ਇੱਛਾ ਵੀ ਪੂਰੀ ਨਹੀਂ ਕਰ ਸਕਿਆ । ਉਸ ਤੋਂ ਪਹਿਲਾਂ ਹੀ ਰੱਬ ਨੇ ਉਸ ਨੂੰ ਆਪਣੇ ਕੋਲ ਬੁਲਾ ਲਿਆ । ਕੈਨੇਡਾ ਦੇ ਸਰੀ ਵਿੱਚ ਰਹਿਣ ਵਾਲਾ ਦਰਬਾਰਾ ਸਿੰਘ ਘੁੰਮਣ ਨੇ ਹਵਾਈ ਜਹਾਜ ਵਿੱਚ ਦੀ ਦਮ ਤੋੜ ਦਿੱਤੀ । ਜਹਾਜ ਦਿੱਲੀ ਏਅਰਪੋਰਟ ‘ਤੇ 45 ਮਿੰਟ ਬਾਅਦ ਉਤਰਨ ਹੀ ਵਾਲਾ ਸੀ, ਪਰ ਇਸ ਤੋਂ ਪਹਿਲਾਂ ਹੀ ਦਰਬਾਰਾ ਸਿੰਘ ਦੀਆਂ ਦਿਲ ਦੀ ਧੜਕਨਾਂ ਰੁਕ ਗਈਆਂ ਅਤੇ ਹਵਾ ਵਿੱਚ ਹੀ ਉਸ ਨੇ ਅੰਤਿਮ ਸਾਹ ਲਏ । ਦੱਸਿਆ ਜਾ ਰਿਹਾ ਹੈ ਕਿ ਦਿਲ ਦਾ ਦੌਰਾ ਪੈਣ ਨਾਲ ਦਰਬਾਰਾ ਸਿੰਘ ਦੀ ਮੌਤ ਹੋਈ ਹੈ । 53 ਸਾਲ ਦੇ ਦਰਬਾਰਾ ਸਿੰਘ ਐਥਲੀਟ ਸਨ ਅਤੇ ਸਰੀਰਕ ਪੱਖੋਂ ਉਹ ਪੂਰੀ ਤਰ੍ਹਾਂ ਨਾਲ ਫਿਟ ਸਨ।

ਦਰਬਾਰਾ ਸਿੰਘ ਨੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ

ਕੈਨੇਡਾ ਦੇ ਸਰੀ ਸ਼ਹਿਰ ਵਿੱਚ ਰਹਿਣ ਵਾਲੇ ਦਰਬਾਰਾ ਸਿੰਘ ਘੁੰਮਣ ਪੂਰੀ ਤਰ੍ਹਾਂ ਨਾਲ ਫਿੱਟ ਸੀ ਉਨ੍ਹਾਂ ਨੇ ਕਈ ਮੈਰਾਥਨ ਦੌੜਾਂ ਵਿੱਚ ਹਿੱਸਾ ਲਿਆ । ਇਸ ਤੋਂ ਇਲਾਵਾ ਤੈਰਾਕੀ ਅਤੇ ਸਾਈਕਲ ਮੁਕਾਬਲਿਆਂ ਵਿੱਚ ਉਹ ਅਕਸਰ ਵੱਧ ਚੜ ਕੇ ਹਿੱਸਾ ਲੈਂਦੇ ਸਨ ਅਤੇ ਹੋਰ ਬੱਚਿਆਂ ਨੂੰ ਵੀ ਉਤਸ਼ਾਹਤ ਕਰਦੇ ਸਨ । ਪਰ ਇਸ ਸਭ ਦੇ ਬਾਵਜੂਦ ਉਨ੍ਹਾਂ ਦੇ ਦਿਲ ਨੇ ਉਨ੍ਹਾਂ ਦਾ ਸਾਥ ਨਹੀਂ ਦਿੱਤਾ । ਕੈਨੇਡਾ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਨੌਜਵਾਨਾਂ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ । ਕੈਨੇਡਾ ਦਾ ਸਰਦ ਮੌਸਮ ਕਾਫੀ ਹੱਦ ਤੱਕ ਇਸ ਦੇ ਲਈ ਜ਼ਿੰਮੇਵਾਰ ਹੈ । ਪਰ ਕੋਵਿਡ ਦਾ ਸਾਇਡ ਅਫੈਕਟ ਵੀ ਇਸ ਦੇ ਲਈ ਕਾਫੀ ਹੱਦ ਤੱਕ ਜ਼ਿੰਮੇਵਾਰ ਹੈ । ਪਹਿਲਾਂ ਕਿਹਾ ਜਾਂਦਾ ਸੀ ਕਿ ਫਿੱਟ ਸ਼ਖ਼ਸ ਨੂੰ ਕਦੇ ਵੀ ਦਿਲ ਦਾ ਦੌਰਾ ਨਹੀਂ ਪੈਂਦਾ ਹੈ ਪਰ ਹੁਣ ਇਹ ਕਾਫੀ ਹੱਦ ਤੱਕ ਬਦਲ ਚੁੱਕਾ ਹੈ ।

ਸੁਸ਼ਮਿਤਾ ਸੈਨ ਅਤੇ ਰੈਮੋ ਡਿਸੂਜਾ ਨੂੰ ਦਿਲ ਦਾ ਦੌਰਾ ਪਿਆ ਸੀ

ਬਾਲੀਵੁੱਡ ਦੀ ਅਦਾਕਾਰਾ ਸੁਸ਼ਮਿਤਾ ਸੈਨ ਅਤੇ ਕੋਰੋਗਰਾਫਰ ਰੈਮੋ ਡਿਸੂਜਾ ਨੂੰ ਬਾਲੀਵੁੱਡ ਦੀ ਸਭ ਤੋਂ ਫਿੱਟ ਹਸਤਿਆਂ ਵਿੱਚੋ ਇੱਕ ਮੰਨਿਆ ਜਾਂਦਾ ਹੈ। ਸੁਸ਼ਮਿਤਾ ਸੈਨ ਤਾਂ ਆਪਣੇ ਸੋਸ਼ਲ ਮੀਡੀਆ ਐਕਾਉਂਟ ‘ਤੇ ਫਿਟਨੈੱਸ ਦੇ ਵੀਡੀਓ ਪਾਉਂਦੀ ਰਹਿੰਦੀ ਹੈ ਪਰ 10 ਦਿਨ ਪਹਿਲਾਂ ਉਨ੍ਹਾਂ ਦੇ ਦਿਲ ਨੇ ਵੀ ਅਰਲਟ ਜਾਰੀ ਕੀਤਾ ਸੀ । ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ,ਠੀਕ ਹੋਣ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਜਾਣਕਾਰੀ ਆਪ ਦਿੱਤੀ ਸੀ । ਇਸੇ ਤਰ੍ਹਾਂ ਬਾਲੀਵੁੱਡ ਦੇ ਮਸ਼ਹੂਰ ਡਾਂਸ ਡਾਇਰੈਕਟਰ ਰੈਮੋ ਡਿਸੂਜਾ ਨੂੰ ਵੀ ਦਿਲ ਦਾ ਦੌਰਾ ਪਿਆ ਸੀ ਜਦਕਿ ਉਹ ਸਭ ਤੋਂ ਫਿੱਟ ਕੋਰੋਗਰਾਫਰ ਹਨ । ਪਿਛਲੇ ਸਾਲ ਮਸ਼ਹੂਰ ਕਮੈਡੀਅਨ ਰਾਜੂ ਸ਼੍ਰੀਵਾਸਤ ਦੀ ਮੌਤ ਵੀ ਦਿਲ ਦਾ ਦੌਰਾ ਪੈਣ ਨਾਲ ਹੋਈ ਸੀ । ਉਹ ਜਿੰਮ ਵਿੱਚ ਕਸਰਤ ਕਰ ਰਹੇ ਸਨ । ਉਹ ਹੇਠਾਂ ਡਿੱਗੇ ਅਤੇ ਫਿਰ ਕਈ ਮਹੀਨੇ ਤੱਕ ਕੋਮਾ ਵਿੱਚ ਰਹੇ ਅਤੇ ਅਖੀਰ ਵਿੱਚ ਉਨ੍ਹਾਂ ਦੇ ਸਾਹਾਂ ਨੇ ਸਾਥ ਛੱਡ ਦਿੱਤਾ । ਅਸੀਂ ਇਹ ਨਹੀਂ ਕਹਿ ਰਹੇਗਾ ਕਿ ਤੁਸੀਂ ਕਸਰਤ ਨਾ ਕਰੋ ਤੁਸੀਂ ਜ਼ਰੂਰ ਕਰੋ ਪਰ ਨਾਲ ਹੀ ਖਾਣ-ਪੀਣ ਦਾ ਵੀ ਧਿਆਨ ਰੱਖੋ । ਕਿਉਂਕਿ ਦੋਵਾਂ ਦੇ ਧਿਆਨ ਰੱਖਣ ਤੋਂ ਬਾਅਦ ਹੀ ਤੁਹਾਡਾ ਦਿਲ ਸਕੂਨ ਦਾ ਸਾਹ ਲੈ ਸਕਦਾ ਹੈ ।