ਬਿਉਰੋ ਰਿਪੋਰਟ – GST ਕੌਂਸਿਲ ਦੀ 54ਵੀਂ ਮੀਟਿੰਗ ਵਿੱਚ ਸਿਹਤ (HEALTH),ਸਿੱਖਿਆ (EDUCATION) ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀ GST ਵਿੱਚ ਵੱਡਾ ਬਦਲਾਅ ਕੀਤਾ ਹੈ। ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੱਸਿਆ ਕਿ ਕੈਂਸਰ ਦੀਆਂ ਦਵਾਇਆਂ (CANCER MEDICINE) ‘ਤੇ GST 12% ਤੋਂ ਘਟਾ ਕੇ 5% ਕਰ ਦਿੱਤਾ ਗਿਆ ਹੈ। ਨਮਕੀਨ ‘ਤੇ 18 ਦੀ ਥਾਂ 12 ਫੀਸਦੀ ਟੈਕਸ ਲੱਗੇਗਾ। ਸਿਹਤ ਬੀਮਾ ਪ੍ਰੀਮੀਅਮ ‘ਤੇ ਲੱਗਣ ਵਾਲੀ GST ‘ਤੇ ਫੈਸਲਾ ਹੁਣ ਨਵੰਬਰ ਵਿੱਚ ਲਿਆ ਜਾਵੇਗਾ। ਬਜਟ ਵਿੱਚ ਜਦੋਂ ਮੈਡੀਕਲ ਪਾਲਿਸੀ ‘ਤੇ GST ਲਗਾਉਣ ਦਾ ਫੈਸਲਾ ਲਿਆ ਗਿਆ ਸੀ ਤਾਂ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨੇ ਇਸ ਦਾ ਵਿਰੋਧ ਜਤਾਉਂਦੇ ਹੋਏ ਸਰਕਾਰ ਨੂੰ ਫੈਸਲਾ ਵਾਪਸ ਲੈਣ ਦੀ ਮੰਗ ਕੀਤੀ ਸੀ।
ਇਸ ਤੋਂ ਇਲਾਵਾ GST ਦੀ ਮੀਟਿੰਗ ਵਿੱਚ ਕਾਰ, ਮੋਟਰਸਾਈਕਲ ਸੀਟ ‘ਤੇ GST 18 ਫੀਸਦੀ ਤੋਂ ਵਧਾ ਕੇ 28 ਫੀਸਦੀ ਕਰ ਦਿੱਤਾ ਗਿਆ ਹੈ। ਤਿੰਨ ਤਰ੍ਹਾਂ ਦੀ ਐਜੂਕੇਸ਼ਨ ਅਦਾਰਿਆਂ ਨੂੰ ਹੁਣ ਗਰਾਂਟ ਲੈਣ ਲਈ GST ਨਹੀਂ ਦੇਣੀ ਹੋਵੇਗੀ। ਵਿੱਤ ਮੰਤਰੀ ਸੀਤਾਰਮਣ ਨੇ ਕਿਹਾ ਹੁਣ ਕੇਂਦਰੀ ਕਾਨੂੰਨ ਅਤੇ ਸੂਬਾ ਕਾਨੂੰਨ ਦੇ ਤਹਿਤ ਯੂਨੀਵਰਸਿਟੀਆਂ ਅਤੇ ਰਿਸਰਚ ਸੈਂਟਰਾਂ ਨੂੰ ਗਰਾਂਟ ਲੈਣ ਤੇ GST ਨਹੀਂ ਦੇਣੀ ਹੋਵੇਗੀ। ਇਸ ਦੇ ਇਲਾਵਾ ਸਿੱਖਿਆ ਅਦਾਰੇ ਜਿੰਨਾਂ ਨੂੰ ਇਨਕਮ ਟੈਕਸ ਦੀ ਛੋਟ ਮਿਲ ਰਹੀ ਹੈ, ਉਨ੍ਹਾਂ ਨੂੰ ਪਬਲਿਕ ਅਤੇ ਪ੍ਰਾਈਵੇਟ ਸੋਰਸ ਅਤੇ ਰਿਸਰਚ ਫੰਡਸ ਲੈਕੇ GST ਨਹੀਂ ਦੇਣਾ ਹੋਵੇਗਾ।
ਇਹ ਵੀ ਪੜ੍ਹੋ – ਖੰਨਾ ‘ਚ ਆਪ ਲੀਡਰ ਦੀ ਕੀਤੀ ਹੱਤਿਆ!