The Khalas Tv Blog India ਯੂ.ਕੇ. ਜਾਣ ਵਾਲਿਆਂ ਲਈ ਵੱਡੀ ਖਬਰ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਨਵਾਂ ਐਲਾਨ
India International

ਯੂ.ਕੇ. ਜਾਣ ਵਾਲਿਆਂ ਲਈ ਵੱਡੀ ਖਬਰ, ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਪੜ੍ਹੋ ਇਹ ਨਵਾਂ ਐਲਾਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਯੂ.ਕੇ. ਤੋਂ ਆਉਣ ਵਾਲੀਆਂ ਉਡਾਣਾਂ 24 ਤੋਂ 30 ਅਪ੍ਰੈਲ 2021 ਤੱਕ ਰੱਦ ਕੀਤੀਆਂ ਗਈਆਂ ਹਨ। ਭਾਰਤ ਅਤੇ ਯੂ.ਕੇ. ਜਾਣ ਵਾਲੇ ਯਾਤਰੀ ਹੁਣ ਸਫਰ ਨਹੀਂ ਕਰ ਸਕਦੇ। ਏਅਰ ਇੰਡੀਆ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਉਡਾਣਾਂ ਦੀ ਅਗਲੀ ਤਰੀਕ ਬਾਰੇ, ਯਾਤਰੀਆਂ ਦੇ ਰਿਫੰਡ ਨਾਲ ਸਬੰਧਿਤ ਸਾਰੀ ਜਾਣਕਾਰੀ ਜਲਦੀ ਯਾਤਰੀਆਂ ਨੂੰ ਮੁਹੱਈਆ ਕਰਵਾਈ ਜਾਵੇਗੀ।

ਏਅਰ ਇੰਡੀਆ ਵੱਲੋਂ 24 ਤੋਂ 30 ਅਪ੍ਰੈਲ ਤੱਕ ਯੂ.ਕੇ. ਤੋਂ ਦਿੱਲੀ ਅਤੇ ਮੁੰਬਈ ਤੱਕ ਹਫ਼ਤੇ ਵਿੱਚ ਇੱਕ ਵਾਰ ਉਡਾਣ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਸਬੰਧੀ ਸਾਰੀ ਜਾਣਕਾਰੀ ਏਅਰ ਇੰਡੀਆ ਦੀ ਵੈੱਬਸਾਈਟ ਅਤੇ ਸੋਸ਼ਲ ਮੀਡੀਆ ਚੈਨਲਾਂ ‘ਤੇ ਵੀ ਅਪਡੇਟ ਕੀਤੀ ਜਾਵੇਗੀ।

Exit mobile version