‘ਦ ਖ਼ਾਲਸ ਟੀਵੀ ਬਿਊਰੋ(ਜਗਜੀਵਨ ਮੀਤ):-ਸਿਰਫ਼ 10 ਮਿੰਟ ਵਾਸਤੇ ਅਮਰੀਕਾ ਗਈ ਕੈਨੇਡੀਅਨ ਔਰਤ ਨੂੰ ਇਹ ਫੇਰੀ 5700 ਡਾਲਰ ਵਿਚ ਪੈ ਗਈ। 68 ਸਾਲ ਦੀ ਮਾਰਲਾ ਜੋਨਜ਼ ਆਪਣੀ ਗੱਡੀ ਵਿਚ ਤੇਲ ਪਵਾਉਣ ਸਰੀ ਦੇ ਰਸਤੇ ਵਾਸ਼ਿੰਗਟਨ ਸੂਬੇ ਦੇ ਬਲੇਨ ਸ਼ਹਿਰ ਗਈ ਅਤੇ ਵਾਪਸੀ ਵੇਲੇ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੇ ਭਾਰੀ ਜੁਰਮਾਨਾ ਕਰ ਦਿਤਾ। ਮਾਰਲਾ ਜੋਨਜ਼ ਤੋਂ ਪਹਿਲਾਂ ਬਾਰਡਰ ਏਜੰਟ 8 ਹੋਰਨਾਂ ਨੂੰ ਵੀ ਜੁਰਮਾਨੇ ਕਰ ਚੁੱਕੇ ਸਨ।ਚੇਤੇ ਰਹੇ ਕਿ ਫ਼ੈਡਰਲ ਸਰਕਾਰ ਬ੍ਰਿਟਿਸ਼ ਕੋਲੰਬੀਆ ਦੇ ਸਰਹੱਦ ਇਲਾਕਿਆਂ ਵਿਚ ਰਹਿਣ ਵਾਲਿਆਂ ਨੂੰ ਜ਼ਰੂਰੀ ਚੀਜ਼ਾਂ ਵਾਸਤੇ ਅਮਰੀਕਾ ਦੇ ਗੇੜੇ ਲਾਉਣ ਦੀ ਖੁੱਲ੍ਹ ਦੇ ਚੁੱਕੀ ਹੈ।ਇਨ੍ਹਾਂ ਵਾਸਤੇ ਕੋਰੋਨਾ ਟੈਸਟ ਦੀ ਨੈਗੇਟਿਵ ਰਿਪੋਰਟ ਦਿਖਾਉਣੀ ਲਾਜ਼ਮੀ ਨਹੀਂ ਪਰ ਮਾਰਲਾ ਜੋਨਜ਼ ਨੇ ਹੈਰਾਨੀ ਜ਼ਾਹਰ ਕੀਤੀ ਕਿ ਬਾਰਡਰ ਏਜੰਟਾਂ ਨੂੰ ਇਸ ਬਾਰੇ ਪਤਾ ਹੀ ਨਹੀਂ।