‘ਦ ਖ਼ਾਲਸ ਟੀਵੀ ਬਿਊਰੋ :- ਜਸਟਿਨ ਟਰੂਡੋ ਦੀ ਅਗਵਾਈ ਵਾਲੀ ਕੈਨੇਡੀਅਨ ਸਰਕਾਰ ਨੇ ਅੱਜ ਭਾਰਤ ਤੋਂ ਯਾਤਰੀ ਉਡਾਣਾਂ ‘ਤੇ ਲਗਾਈ ਗਈ ਇੱਕ ਮਹੀਨੇ ਦੀ ਪਾਬੰਦੀ ਹਟਾ ਦਿੱਤੀ ਹੈ। ਟਰੂਡੋ ਸਰਕਾਰ ਦੇ ਅਨੁਸਾਰ ਕੱਲ੍ਹ ਯਾਨੀ 27 ਸਤੰਬਰ ਤੋਂ ਭਾਰਤ ਤੋਂ ਕੈਨੇਡਾ ਲਈ ਸਿੱਧੀਆਂ ਉਡਾਣਾਂ ਮੁੜ ਤੋਂ ਸ਼ੁਰੂ ਹੋ ਜਾਣਗੀਆਂ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਕੈਨੇਡਾ ਨੇ ਭਾਰਤ ਤੋਂ ਸਾਰੀਆਂ ਸਿੱਧੀਆਂ ਵਪਾਰਕ ਅਤੇ ਨਿੱਜੀ ਯਾਤਰੀ ਉਡਾਣਾਂ ‘ਤੇ ਪਾਬੰਦੀ ਸਤੰਬਰ ਤੱਕ ਵਧਾਈ ਸੀ। ਜਾਣਕਾਰੀ ਅਨੁਸਾਰ ਏਅਰ ਕੈਨੇਡਾ ਵੱਲੋਂ 27 ਸਤੰਬਰ ਨੂੰ ਭਾਰਤ ਤੋਂ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰਨ ਦੀ ਉਮੀਦ ਹੈ, ਜਦੋਂਕਿ ਏਅਰ ਇੰਡੀਆ 30 ਸਤੰਬਰ ਤੋਂ ਕੈਨੇਡਾ ਲਈ ਆਪਣੀਆਂ ਉਡਾਣਾਂ ਮੁੜ ਸ਼ੁਰੂ ਕਰੇਗੀ। ਜ਼ਿਕਰਯੋਗ ਹੈ ਕਿ ਕੋਰੋਨਾ ਦੇ ਕਾਰਨ ਉਡਾਣਾਂ ਉੱਤੇ ਲਗਾਈ ਪਾਬੰਦੀ ਵਧਾਈ ਗਈ ਸੀ।