ਬਿਉਰੋ ਰਿਪੋਰਟ – ਕੈਨੇਡਾ ਸਰਕਾਰ (Canada Government) ਵੀਜ਼ੇ ਦੇਣ ਨੂੰ ਲੈ ਕੇ ਹਰ ਦਿਨ ਨਵੇਂ ਬਦਲਾਅ ਕਰ ਰਹੀ ਹੈ। ਕੈਨੇਡਾ ਦੀ ਸਰਕਾਰ ਵੱਲੋਂ ਹੁਣ ਵਿਜ਼ਟਰ ਵੀਜ਼ੇੇ (Visitor Visa) ਵਿਚ ਬਦਲਾਅ ਕੀਤਾ ਹੈ।
ਨਵੇਂ ਬਦਲਾਅ ਮੁਤਾਬਕ ਕੈਨੇਡਾ ਹੁਣ 10 ਸਾਲ ਦਾ ਵਿਜ਼ਟਰ ਵੀਜ਼ਾ ਨਹੀਂ ਦੇਵੇਗਾ। ਕੈਨੇਡਾ ਸਰਕਾਰ ਨੇ ਕਿਹਾ ਕਿ ਜਦੋਂ ਤੱਕ ਕੋਈ ਵਿਜ਼ਟਰ ਵੀਜ਼ਾ ਲੈਣ ਦਾ ਠੋਸ ਕਾਰਨ ਨਹੀਂ ਦੱਸਦਾ ਉਸ ਸਮੇਂ ਤੱਕ ਉਸ ਨੂੰ ਇਹ ਵੀਜ਼ਾ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਉਨ੍ਹਾਂ ਸਾਫ ਕਿਹਾ ਹੈ ਕਿ ਹੁਣ ਜਿੰਨੇ ਦਿਨ ਦਾ ਕੰਮ ਹੋਵੇਗਾ ਸਿਰਫ ਉਨ੍ਹੇ ਦਿਨ ਦਾ ਹੀ ਵੀਜ਼ਾ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਲੋਕ ਪਹਿਲਾਂ ਵਿਜ਼ਟਰ ਵੀਜ਼ਾ ਨੂੰ ਵਰਕ ਵੀਜ਼ਾ ਵਿਚ ਬਦਲ ਕੇ ਉਧਰ ਪੈਸਿਆਂ ‘ਤੇ ਕੰਮ ਕਰਦੇ ਸਨ ਜਿਸ ਕਾਰਨ ਕੈਨੇਡਾ ਸਰਕਾਰ ਨੇ ਇਹ ਸਖਤ ਫ਼ੈਸਲਾ ਲੈਣ ਲਈ ਮਜ਼ਬੂਰ ਹੋਈ ਹੈ।
ਇਹ ਵੀ ਪੜ੍ਹੋ – ਹੁਣ ਪਰਾਲੀ ਸਾੜਨ ਲਈ ਦੇਣਾ ਪਵੇਗਾ ਵੱਧ ਜ਼ੁਰਮਾਨਾ, ਕੇਂਦਰ ਨੇ ਪਰਾਲੀ ਸਾੜਨ ’ਤੇ ਜ਼ੁਰਮਾਨਾ ਵਧਾਇਆ