Punjab

ਕੈਨੇਡਾ ਵੱਲੋਂ ਭਾਰਤੀਆਂ ਨੂੰ ਰਿਕਾਰਡ ਤੋੜ ਵੀਜ਼ਾ ਵੰਡਣ ਦਾ ਐਲਾਨ ! ਅਗਲੇ 2 ਸਾਲਾਂ ਦੌਰਾਨ ਹੱਥੋ-ਹੱਥ ਵੀਜ਼ਾ ਮਿਲੇਗਾ!

ਬਿਉਰੋ ਰਿਪੋਰਟ : ਭਾਰਤ ਸਰਕਾਰ ਵੱਲੋਂ ਕੈਨੇਡਾ ਦੇ ਲਈ ਮੁੜ ਤੋਂ ਵੀਜ਼ਾ ਸ਼ੁਰੂ ਕਰਨ ਦੇ ਬਾਅਦ ਕੈਨੇਡਾ ਤੋਂ ਇੱਕ ਹੋਰ ਚੰਗੀ ਖ਼ਬਰ ਆਈ ਹੈ । ਟਰੂਡੋ ਸਰਕਾਰ ਨੇ 2023-24 ਦੇ ਲਈ 4 ਲੱਖ 85 ਹਜ਼ਾਰ ਨਵੇਂ ਇਮੀਗਰੈਂਟ ਨੂੰ ਮੁਲਕ ਵਿੱਚ ਲਿਆਉਣ ਦਾ ਫ਼ੈਸਲਾ ਕੀਤਾ ਹੈ । ਜਦਕਿ 2025 ਵਿੱਚ ਇਹ ਅੰਕੜਾ 5 ਲੱਖ ਤੋਂ ਵੱਧ ਹੋ ਜਾਵੇਗਾ । ਇਸ ਦਾ ਸਭ ਤੋਂ ਵੱਧ ਫ਼ਾਇਦਾ ਭਾਰਤੀਆਂ ਨੂੰ ਹੋਵੇਗਾ ।

ਕੈਨੇਡਾ ਦੇ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਦੱਸਿਆ ਹੈ ਕਿ ਹਰ ਸਾਲ ਇਮੀਗਰੈਂਟ ਦੀ ਗਿਣਤੀ ਵਿੱਚ ਇਹ ਵਾਧਾ ਲਗਾਤਾਰ ਹੁੰਦਾ ਜਾਵੇਗਾ । ਭਾਰਤ ਦੇ ਵਿਦਿਆਰਥੀ ਕੈਨੇਡਾ ਦੀ ਆਮਦਨ ਦਾ ਵੱਡਾ ਅਧਾਰ ਹੈ । ਇਸੇ ਲਈ ਭਾਰਤੀਆਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫ਼ਾਇਦਾ ਮਿਲੇਗਾ । ਭਾਰਤ ਤੋਂ 2,81,135 ਨਵੇਂ ਇਮੀਗਰੈਂਟ ਨੂੰ ਆਉਣ ਦਾ ਮੌਕਾ ਮਿਲੇਗਾ ਜਦਕਿ 1, ਲੱਖ 14 ਪਰਿਵਾਰਾਂ ਨੂੰ ਵੀ ਵੀਜ਼ਾ ਦਿੱਤਾ ਜਾਵੇਗਾ।

ਪਿਛਲੇ ਸਾਲ 1,18,000 ਭਾਰਤੀਆਂ ਨੂੰ ਕੈਨੇਡਾ ਵਿੱਚ ਪੀਆਰ (PR) ਮਿਲੀ ਹੈ । ਜਦਕਿ ਪੂਰੇ ਕੈਨੇਡਾ ਵਿੱਚ 4,37,120 ਦੂਜੇ ਦੇਸ਼ਾਂ ਤੋਂ ਲੋਕ ਪਹੁੰਚੇ ਹਨ । ਜਿਸ ਤੋਂ ਬਾਅਦ ਕੈਨੇਡਾ ਦੀ ਆਬਾਦੀ ਵਿੱਚ 1.3 ਫ਼ੀਸਦੀ ਦਾ ਇਜ਼ਾਫਾ ਹੋਇਆ ਹੈ ।

ਰਿਕਾਰਡ ਇਮੀਗਰੇਸ਼ਨ ਲੈਵਲ ਦੀ ਵਜ੍ਹਾ ਕਰਕੇ ਕੈਨੇਡਾ ਦੀ ਅਬਾਦੀ ਹੁਣ 40 ਮਿਲੀਅਨ ਤੋਂ ਵੱਧ ਹੋ ਗਈ ਹੈ । ਜਿਸ ਦੀ ਵਜ੍ਹਾ ਕਰਕੇ ਦੇਸ਼ ਵਿੱਚ ਘਰਾਂ ਦੀ ਕਮੀ ਹੋ ਗਈ ਹੈ । ਪਰ ਜਸਟਿਨ ਟਰੂਡੋ ਦੀ ਸਰਕਾਰ ਲਗਾਤਾਰ ਇਮੀਗਰੇਸ਼ਨ ਨੂੰ ਦੇਸ਼ ਵਿੱਚ ਵਧਾਵਾ ਦੇ ਰਹੀ ਹੈ । ਹਾਲਾਂਕਿ ਵਿਰੋਧੀ ਧਿਰ ਸਰਕਾਰ ਦੇ ਇਸ ਕਦਮ ਦਾ ਵਿਰੋਧ ਕਰ ਰਹੇ ਹਨ ਪਰ ਟਰੂਡੋ ਨੇ ਇਸ ਸਾਰੀ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਹੈ ।

ਹਾਲਾਂਕਿ ਇਮੀਗਰੇਸ਼ਨ ਮੰਤਰੀ ਮਾਰਕ ਮਿੱਲਰ ਨੇ ਸਾਫ਼ ਕੀਤਾ ਹੈ ਕਿ ਸਰਕਾਰ ਨਵੇਂ ਘਰ ਬਣਾ ਰਹੀ ਹੈ ਅਤੇ ਫ਼ਿਲਹਾਲ ਉਹ 5 ਲੱਖ ਸਾਲਾਨਾ ਇਮੀਗਰੇਸ਼ਨ ਨੂੰ ਆਉਣ ਦੀ ਇਜਾਜ਼ਤ ਦੇਵੇਗੀ ।ਉਨ੍ਹਾਂ ਕਿਹਾ ਜਿਵੇਂ-ਜਿਵੇਂ ਬੁਨਿਆਦੀ ਸਹੂਲਤਾਂ ਨੂੰ ਲੈ ਕੇ ਹਾਲਾਤ ਠੀਕ ਹੁੰਦੇ ਜਾਣਗੇ ਨਵੇਂ ਇਮੀਗਰੈਂਟ ਦੀ ਗਿਣਤੀ ਵਧਾਈ ਜਾਵੇਗੀ ।