India International

ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ ਕੈਨੇਡਾ

ਕੈਨੇਡਾ ਦੇ ਇਮੀਗ੍ਰੇ਼ਸ਼ਨ ਮੰਤਰੀ ਮਾਰਕ ਮਿੱਲਰ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਦੇਸ਼ ਵਿਚ ਗੈਰ ਕਾਨੂੰਨੀ ਤੌਰ ’ਤੇ ਰਹੇ ਪ੍ਰਵਾਸੀਆਂ ਨੂੰ ਡਿਪੋਰਟ ਕਰੇਗਾ। ਇਕ ਸਮਾਗਮ ਵਿਚ ਮਿੱਲਰ ਨੇ ਕਿਹਾ ਕਿ ਹੁਣ ਸਸਤੇ ਮਜ਼ਦੂਰ ਰੱਖਣੇ ਬੀਤੇ ਸਮੇਂ ਦੀ ਗੱਲ ਹੋ ਗਈ ਹੈ। ਰੋਜ਼ਗਾਰਦਾਤਾਵਾਂ ਨੂੰ ਹੁਣ ਮਹਿੰਗੇ ਕਾਮੇ ਰੱਖਣੇ ਪੈਣਗੇ। ਉਹਨਾਂ ਕਿਹਾ ਕਿ ਬੀਤੇ 8 ਸਾਲਾਂ ਤੋਂ ਗੈਰ ਕਾਨੂੰਨੀ ਤੌਰ ’ਤੇ ਕੈਨੇਡਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਅਗਲੇ ਮਹੀਨਿਆਂ ਵਿਚ ਵੱਡੀ ਪੱਧਰ ’ਤੇ ਡਿਪੋਰਟ ਕੀਤਾ ਜਾਵੇਗਾ। ਇਹਨਾਂ ਕਾਮਿਆਂ ਵਿਚ ਜ਼ਿਆਦਾਤਰ ਪੰਜਾਬੀ ਕਾਮੇ ਹੋਣ ਦਾ ਖਦਸ਼ਾ ਹੈ।

ਬੀਤੇ ਦਿਨ ਜਸਟਿਨ ਟਰੂਡੋ ਸਰਕਾਰ ਦੇ ਮੰਤਰੀ ਮਾਰਕ ਮਿੱਲਰ ਦਾ ਬਿਆਨ ਸਾਹਮਣੇ ਆਇਆ ਹੈ। ਉਹਨਾਂ ਨੇ ਕਿਹਾ ਹੈ ਕਿ ਸਰਕਾਰ ਕੋਲ ਆਉਣ ਵਾਲੀਆਂ ਅਜਿਹੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਜੋ ਕੈਨੇਡਾ ਵਿੱਚ ਸ਼ਰਨ ਲੈਣਾ ਚਾਹੁੰਦੇ ਹਨ। ਕੈਨੇਡਾ ਲਈ ਜੋ ਇੱਕ ਚਿੰਤਾ ਦਾ ਵਿਸ਼ਾ ਹੈ। ਮਿੱਲਰ ਨੇ ਕਿਹਾ ਕਿ ਜਿਹੜੇ ਪ੍ਰਵਾਸੀਆਂ (NRIs) ਦੇ ਵੀਜ਼ਿਆਂ ਦੀ ਮਿਆਦ ਨਿਕਲ ਚੁੱਕੀ ਹੈ ਉਹਨਾਂ ਨੂੰ ਕੈਨੇਡਾ ਸਰਕਾਰ ਡਿਪੋਰਟ ਕਰੇਗੀ।

24 ਘੰਟੇ ਹੀ ਕਰ ਸਕਣਗੇ ਕੰਮ

ਮਾਰਕ ਮਿੱਲਰ ਨੇ ਕਿਹਾ ਕਿ ਸਟੱਡੀ ਵੀਜ਼ੇ ‘ਤੇ ਆਏ ਹੋਏ ਪ੍ਰਵਾਸੀ ਹਫ਼ਤੇ ਅੰਦਰ 24 ਘੰਟੇ ਕਰ ਸਕਣਗੇ। ਜਦੋਂ ਉਹਨਾਂ ਦੀਆਂ ਕਲਾਸਾਂ ਚੱਲ ਰਹੀਆਂ ਹੋਣਗੀਆਂ। ਭਾਰਤ ਖਾਸ ਕਰਕੇ ਪੰਜਾਬ ਵਿੱਚੋਂ ਸਟੱਡੀ ਵੀਜ਼ੇ ਦੇ ਵਿਦੇਸ਼ ਜਾਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੈ। ਕੈਨੇਡਾ ਵਿੱਚ ਇਹ ਰੁਝਾਨ ਦੇਖਣ ਨੂੰ ਮਿਲਿਆ ਸੀ ਕਿ ਲੋਕ ਸਟੱਡੀ ਵੀਜ਼ੇ ਤੇ ਜਾਕੇ ਉਸ ਨੂੰ ਵਰਕ ਵੀਜ਼ੇ ਵਿੱਚ ਤਬਦੀਲ ਕਰਵਾ ਲੈਂਦੇ ਸਨ। ਜਿਸ ਨੂੰ ਲੈਕੇ ਵੀ ਸਰਕਾਰ ਸਖ਼ਤ ਹੋਈ ਹੈ। ਹੁਣ ਕੰਮ ਕਰਨ ਦੇ ਘੰਟਿਆਂ ਵਿੱਚ ਕਟੌਤੀ ਕੀਤੀ ਜਾ ਰਹੀ ਹੈ।

ਇਹ ਗੈਰ ਕਾਨੂੰਨੀ ਪ੍ਰਵਾਸੀ ਉਹ ਲੋਕ ਹਨ ਜੋ ਵਿਜ਼ਟਰ ਵੀਜ਼ੇ ’ਤੇ ਕੈਨੇਡਾ ਆਏ ਪਰ ਵਾਪਸ ਨਹੀਂ ਗਏ। ਸਗੋਂ ਜਿਹੜੀ ਥਾਂ ਦੇ ਵੀਜ਼ੇ ਲੈ ਕੇ ਇਹ ਪੁੱਜੇ ਸਨ, ਉਸ ਨਾਲੋਂ ਦੂਜੇ ਠਿਕਾਣਿਆਂ ’ਤੇ ਚਲੇ ਗਏ ਤੇ ਕੰਮਕਾਜ ਕਰਨ ਲੱਗ ਪਏ। ਅਜਿਹੇ ਪ੍ਰਵਾਸੀਆਂ ਦੀ ਸ਼ਨਾਖ਼ਤ ਕਰਨੀ ਕੈਨੇਡਾ ਲਈ ਆਪਣੇ ਆਪ ਵਿਚ ਵੱਡੀ ਚੁਣੌਤੀ ਹੈ।