Punjab

‘ਨਹਾਉਣ ਤੋਂ ਬਾਅਦ ਭੈਣ ਫੋਨ ਕਰਦਾ ਹਾਂ’! ਕੈਨੇਡਾ ‘ਚ ਇਕਲੌਤੇ ਭਰਾ ਨੇ ਕਹਿਕੇ ਫੋਨ ਰੱਖ ਦਿੱਤਾ !

ਬਿਊਰੋ ਰਿਪੋਰਟ : ਤਰਨਤਾਰਨ ਤੋਂ 8 ਮਹੀਨੇ ਪਹਿਲਾਂ ਕੈਨੇਡਾ ਗਏ ਨੌਜਵਾਨ ਨੂੰ ਲੈਕੇ ਇੱਕ ਬਹੁਤ ਹੀ ਮਾੜੀ ਖ਼ਬਰ ਸਾਹਮਣੇ ਆਈ ਹੈ। ਦਿਲ ਦਾ ਦੌਰਾ ਪੈਣ ਨਾਲ ਤਰਨਤਾਰਨ ਦੇ ਪਿੰਡ ਢੋਠਿਆ ਦੇ ਰਹਿਣ ਵਾਲੇ 27 ਸਾਲਾਂ ਨਵਜੋਤ ਸਿੰਘ ਦੀ ਮੌਤ ਹੋ ਗਈ ਹੈ । ਪਰਿਵਾਰ ਨੇ ਸੂਬਾ ਅਤੇ ਕੇਂਦਰ ਸਰਕਾਰ ਤੋਂ ਉਸ ਦੇ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਹੈ। ਇਕਲੌਤੇ ਪੁੱਤਰ ਦੇ ਜਾਣ ਨਾਲ ਪਰਿਵਾਰ ਵਿੱਚ ਗਮ ਦਾ ਮਾਹੌਲ ਹੈ । ਮਿਲੀ ਜਾਣਕਾਰੀ ਦੇ ਮੁਤਾਬਿਕ ਮ੍ਰਿਤਕ ਦਾ ਵਿਆਹ ਕੁਝ ਸਾਲ ਪਹਿਲਾਂ ਹੀ ਰਮਨਦੀਪ ਕੌਰ ਦੇ ਨਾਲ ਹੋਇਆ । ਰਮਨਦੀਪ ਕੌਰ ਵਿਦੇਸ਼ ਚੱਲੀ ਗਈ,8 ਮਹੀਨੇ ਬਾਅਦ ਉਸ ਨੇ ਨਵਜੋਤ ਨੂੰ ਵੀ ਕੈਨੇਡਾ ਬੁਲਾ ਲਿਆ। ਪਰਿਵਾਰਕ ਮੈਂਬਰਾਂ ਨੇ ਦੱਸਿਆ ਹੈ ਕਿ ਮਰਨ ਤੋਂ 15 ਮਿੰਟ ਪਹਿਲਾਂ ਉਸ ਨੇ ਫੋਨ ਕੀਤਾ ਸੀ,ਅਖੀਰਲੀ ਵਾਰ ਉਸ ਦੀ ਗੱਲ ਭੈਣ ਕਮਲਦੀਪ ਕੌਰ ਦੇ ਨਾਲ ਹੋਈ ਸੀ ।

ਕਮਲਦੀਪ ਕੌਰ ਨੇ ਦੱਸਿਆ ਕਿ ਭਰਾ ਨੇ ਉਸ ਨੂੰ ਨਹਾਉਣ ਦੇ ਲਈ ਜਾਣ ਅਤੇ 15 ਮਿੰਟ ਵਿੱਚ ਵਾਪਸ ਕਾਲ ਕਰਨ ਦੀ ਗੱਲ ਕਹਿਕੇ ਫੋਨ ਕੱਟ ਦਿੱਤਾ ਸੀ । ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬੀਤੇ ਦਿਨ ਪਤਨੀ ਰਮਨਦੀਪ ਕੌਰ ਦਾ ਕੁਝ ਘੰਟਿਆਂ ਦੇ ਬਾਅਦ ਫੋਨ ਆ ਗਿਆ, ਜਿਸ ਨੇ ਫੋਨ ‘ਤੇ ਨਵਜੋਤ ਸਿੰਘ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਸੀ। ਰਮਨਦੀਪ ਕੌਰ ਨੇ ਦੱਸਿਆ ਕਿ ਨਵਜੋਤ ਨਹਾਉਣ ਦੇ ਲਈ ਬਾਥਰੂਮ ਵਿੱਚ ਗਿਆ ਸੀ । ਉਸ ਨੇ ਪੂਰੇ ਕੱਪੜੇ ਵੀ ਨਹੀਂ ਉਤਾਰੇ ਸਨ ਕਿ ਉਹ ਹੇਠਾਂ ਡਿੱਗ ਗਿਆ,ਆਵਾਜ਼ ਸੁਣ ਕੇ ਮੈਂ ਬਾਥਰੂਮ ਦੇ ਵੱਲ ਭਜੀ,ਡਿੱਗਿਆ ਹੋਇਆ ਵੇਖ ਹਸਪਤਾਲ ਲੈਕੇ ਗਏ ।

ਡਾਕਟਰਾਂ ਨੇ ਮ੍ਰਿਤਕ ਐਲਾਨਿਆ

ਰਮਨਦੀਪ ਕੌਰ ਨੇ ਫੋਨ ‘ਤੇ ਪਰਿਵਾਰ ਨੂੰ ਦੱਸਿਆ ਕਿ ਨਵਜੋਤ ਨੂੰ ਫੌਰਨ ਹਸਪਤਾਲ ਪਹੁੰਚਾ ਦਿੱਤਾ ਗਿਆ ਸੀ,ਪਰ ਜਦੋਂ ਡਾਕਟਰਾਂ ਨੇ ਜਾਂਚ ਕੀਤੀ ਤਾਂ ਦੱਸਿਆ ਕਿ ਅੱਧੇ ਘੰਟੇ ਪਹਿਲਾਂ ਹੀ ਨਵਜੋਤ ਦੀ ਮੌਤ ਹੋ ਚੁੱਕੀ ਸੀ । ਨਵਜੋਤ ਪਰਿਵਾਰ ਦਾ ਇਕਲੌਤਾ ਪੁੱਤਰ ਸੀ । ਪਰਿਵਾਰ ਉਸ ਦੀ ਲਾਸ਼ ਨੂੰ ਪੰਜਾਬ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹੈ ।