ਬਿਉਰੋ ਰਿਪੋਰਟ : ਭਾਰਤ ਨਾਲ ਵਿਵਾਦ ਦੇ ਵਿਚਾਲੇ ਕੈਨੇਡਾ ਤੋਂ ਵੱਡੀ ਖਬਰ ਸਾਹਮਣੇ ਆਈ ਹੈ । ਹਰਦੀਪ ਸਿੰਘ ਨਿੱਝਰ ਦੇ ਇਲਜ਼ਾਮਾਂ ਤੋਂ ਬਾਅਦ ਭਾਰਤ ਵਾਰ-ਵਾਰ ਕੈਨੇਡਾ ‘ਤੇ ਗੈਂਗਸਟਰਾਂ ਨੂੰ ਪਨਾਹ ਦੇਣ ਦਾ ਇਲਜ਼ਾਮ ਲੱਗਾ ਰਿਹਾ ਸੀ । ਅਜਿਹੇ ਵਿੱਚ ਖਬਰ ਆਈ ਹੈ ਕਿ 8 ਪੰਜਾਬੀ ਨੌਜਵਾਨਾਂ ਨੂੰ ਬਰੈਮਟਨ ਤੋਂ ਗ੍ਰਿਫਤਾਰ ਕੀਤਾ ਗਿਆ ਹੈ । ਪੁਲਿਸ ਨੇ ਉਨ੍ਹਾਂ ਦੇ ਘਰਾਂ ਵਿੱਚ ਛਾਪੇਮਾਰੀ ਕਰਕੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ ਪੀਲ ਰੀਜਨਲ ਪੁਲਿਸ ਨੇ ਫੜੇ ਗਏ ਨੌਜਵਾਨਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ । ਜਿਸ ਵਿੱਚ ਪਿਸਤੌਲ ਸ਼ਾਮਲ ਹੈ ।
ਬਰੈਮਟਨ ਦੇ ਬ੍ਰਿਜਲ ਡਰਾਈਵਰ ‘ਤੇ ਤੜਤੀ ਡੋਨਾਲਡ ਸਟ੍ਰੀਟ ‘ਤੇ ਲੋਕਾਂ ਨੇ ਪੁਲਿਸ ਨੂੰ ਫੋਨ ਕਰਕੇ ਸ਼ਿਕਾਇਤ ਕੀਤੀ ਸੀ ਕਿ 2 ਅਕਤੂਬਰ ਦੀ ਰਾਤ ਨੂੰ ਕੁਝ ਪੰਜਾਬੀ ਨੌਜਵਾਨਾਂ ਨੇ ਗੋਲੀਆਂ ਚਲਾਇਆ ਹਨ । ਇਤਲਾਹ ਮਿਲਣ ਦੇ ਬਾਅਦ ਪੁਲਿਸ ਜਾਂਚ ਵਿੱਚ ਜੁਟੀ ਸੀ। ਪੁਲਿਸ ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਗੋਲੀਬਾਰੀ ਤਾਂ ਚਲੀਆਂ ਸੀ ਕਿ ਪਰ ਇਸ ਵਿੱਚ ਕੋਈ ਜਖ਼ਮੀ ਨਹੀਂ ਹੋਇਆ।
ਸਾਰੇ ਪੰਜਾਬੀ ਨੌਜਵਾਨ 19 ਤੋਂ 26 ਸਾਲ ਦੇ ਵਿੱਚ
ਬਰੈਮਟਨ ਦੀ ਡੋਨਾਲਡ ਸਟ੍ਰੀਟ ਵਿੱਚ ਗੋਲੀਬਾਰੀ ਦੀ ਇਤਲਾਹ ਮਿਲਦੇ ਹੀ ਪੀਲ ਪੁਲਿਸ ਨੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ । ਉਧਰ ਜਾਣਕਾਰੀ ਮਿਲੀ ਸੀ ਸਾਰੇ ਮੁਲਜ਼ਮ ਇੱਕ ਘਰ ਵਿੱਚ ਲੁੱਕੇ ਸਨ । ਪੁਲਿਸ ਨੇ ਘਰ ਵਿੱਚ ਛਾਪੇਮਾਰੀ ਕਰਕੇ 8 ਨੌਜਵਾਨਾਂ ਨੂੰ ਫੜਿਆ। ਜਿੰਨਾਂ ਦੀ ਪਛਾਣ ਰਾਜਦੀਪ,ਰਾਬਜੋਤ ਰੰਧਾਵਾ,ਜਗਮੀਤ ਸਿੰਘ,ਰਿਪਨਜੀਤ ਸਿੰਘ,ਜਪਨਜੀਤ ਸਿੰਘ,ਲਵਪ੍ਰੀਤ ਸਿੰਘ ਦੇ ਰੂਪ ਵਿੱਚ ਹੋਈ ਹੈ । ਇਨ੍ਹਾਂ ਸਾਰੇ ਨੌਜਵਾਨਾਂ ਦੀ ਉਮਰ 19 ਤੋਂ 26 ਸਾਲ ਦੇ ਵਿਚਾਲੇ ਹੈ ।
ਇਨ੍ਹਾਂ ਵਿੱਚ ਇੱਕ ਨੌਜਵਾਨ ਅਜਿਹਾ ਵੀ ਹੈ ਕਿ ਜਿਸ ਨੇ ਕੁਝ ਦਿਨ ਪਹਿਲਾਂ ਇੱਕ ਟਰੱਕ ਨੂੰ ਟੱਕਰ ਮਾਰ ਦਿੱਤੀ ਸੀ । ਇਸ ਕੇ ਵਿੱਚ ਕੋਰਟ ਨੇ ਉਸ ਨੂੰ ਦੋਸ਼ੀ ਕਰਾਰ ਦਿੱਤਾ ਸੀ। ਲੋਕਾਂ ਨੇ ਪੁਲਿਸ ਨੂੰ ਦੱਸਿਆ ਹੈ ਕਿ ਫੜੇ ਗਏ ਪੰਜਾਬੀ ਨੌਜਵਾਨ ਬਦਮਾਸ਼ ਹਨ ਅਤੇ ਅਕਸਰ ਉਹ ਲੜਾਈ ਝਗੜਾ ਵੀ ਕਰਦੇ ਰਹਿੰਦੇ ਹਨ ।