India International Punjab

Canada ਪੜਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਵੱਡਾ ਝਟਕਾ, 50% Student visa ਰੱਦ,ਜਾਣੋ ਵਜ੍ਹਾ

ਕੋਵਿਡ ਦੌਰਾਨ ਕੈਨੇਡਾ ਵਿੱਚ ਵੀਜ਼ਾ ਰਿਜੈਕਸ਼ਨ ਰੇਟ 15 ਫੀਸਦੀ ਸੀ

ਦ ਖ਼ਾਲਸ ਬਿਊਰੋ : ਕੈਨੇਡਾ ਪੰਜਾਬੀਆਂ ਦਾ ਦੂਜਾ ਘਰ ਬਣ ਚੁੱਕਾ ਹੈ, ਪਹਿਲਾਂ ਇੰਗਲੈਂਡ ਨੂੰ ਪੰਜਾਬੀਆਂ ਦੀ ਸਭ ਤੋਂ ਮੰਨਪਸੰਦ ਥਾਂ ਮੰਨਿਆ ਜਾਂਦਾ ਸੀ ਪਰ ਕੈਨੇਡਾ ਵਿੱਚ ਸਿੱਖਿਆ ਅਤੇ ਨੌਕਰੀ ਦੇ ਵੱਧ ਮੌਕੇ ਹੋਣ ਦੀ ਵਜ੍ਹਾ ਕਰਕੇ ਪਿਛਲੇ 1 ਦਹਾਕੇ ਤੋਂ ਵੱਡੀ ਗਿਣਤੀ ਵਿੱਚ ਨੌਜਵਾਨ ਕੈਨੇਡਾ ਦਾ ਰੁੱਖ ਕਰ ਰਹੇ ਹਨ।

10 ਸਾਲਾਂ ਵਿੱਚ ਕੈਨੇਡਾ ਨੇ ਆਪਣੀ ਵੀਜ਼ਾ ਪਾਲਿਸੀ ਵਿੱਚ ਅਹਿਮ ਬਦਲਾਅ ਕਰਕੇ ਕਈ ਵਿਦਿਆਰਥੀਆਂ ਨੂੰ ਆਪਣੇ ਮੁਲਕ ਆਉਣ ਦਾ ਮੌਕਾ ਦਿੱਤਾ ਹੈ ਪਰ ਹੁਣ ਇੱਕ ਵਾਰ ਮੁੜ ਤੋਂ ਵਿਦਿਆਰਥੀਆਂ ਨੂੰ ਮੁਸ਼ਕਿਲਾਂ ਦਾ ਸਾਹਮਣੇ ਕਰਨਾ ਪੈ ਰਿਹਾ ਹੈ।Canada ਨੇ ਸਟੂਡੈਂਟ ਵੀਜ਼ਾ ਨੂੰ ਲੈ ਕੇ ਨਿਯਮ ਸਖ਼ਤ ਕਰ ਦਿੱਤੇ ਹਨ । ਪਹਿਲਾਂ ਸਟੂਡੈਂਟ ਵੀਜ਼ਾ ਦੀ ਰਿਜੈਕਸ਼ਨ ਰੇਟ 15 ਫੀਸਦੀ ਸੀ ਜੋ ਹੁਣ ਵੱਧ ਕੇ ਡਬਲ ਯਾਨੀ 50 ਫੀਸਦੀ ਤੱਕ ਪਹੁੰਚ ਗਈ ਹੈ ਇਸ ਦੇ ਪਿੱਛੇ ਕਈ ਕਾਰਨ ਹਨ।

ਕੋਵਿਡ ਤੋਂ ਪਹਿਲਾਂ 15 ਫੀਸਦੀ ਰਿਜੈਕਸ਼ਨ ਰੇਟ

ਕੋਵਿਡ ਤੋਂ ਪਹਿਲਾਂ 85 ਫੀਸਦੀ ਵਿਦਿਆਰਥੀਆਂ ਦਾ ਸਟੂਡੈਂਟ ਵੀਜ਼ਾ ਮਨਜ਼ੂਰ ਹੋ ਰਿਹਾ ਸੀ ਅਤੇ ਹੁਣ ਇਹ ਘੱਟ ਕੇ 50 ਫੀਸਦੀ ਰਹਿ ਗਿਆ ਹੈ। ਕਿਹਾ ਜਾਂਦਾ ਸੀ ਟਾਪਰ ਵਿਦਿਆਰਥੀਆਂ ਨੂੰ ਕੈਨੇਡਾ ਵਿੱਚ ਅਸਾਨੀ ਨਾਲ ਸਟੂਡੈਂਟ ਵੀਜ਼ਾ ਮਿਲ ਜਾਂਦਾ ਹੈ ਪਰ ਪਿਛਲੇ ਕੁਝ ਮਹੀਨੇ ਤੋਂ ਹੌਨਹਾਰ ਵਿਦਿਆਰਥੀਆਂ ਦੇ ਵੀ ਵੀਜ਼ਾ ਕੈਂਸਲ ਹੋਏ ਹਨ। ਇਸ ਦੇ ਪਿੱਛੇ ਵਿਦੇਸ਼ ਪੜਾਈ ਕਰਨ ਵਾਲੇ ਵਿਦਿਆਰਥੀਆਂ ਦੀ ਵੱਧ ਗਿਣਤੀ ਨੂੰ ਵਜ੍ਹਾ ਮੰਨਿਆ ਜਾ ਰਿਹਾ ਹੈ, ਇਸ ਦੇ ਨਾਲ ਕੋਵਿਡ ਦੌਰਾਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਸਰਕਾਰ ਨੇ ਉੱਚ ਸਿੱਖਿਆ ਲੈਣ ਲਈ ਪਹੁੰਚਣ ਵਾਲੇ ਵਿਦਿਆਰਥੀਆਂ ‘ਤੇ ਪੂਰੀ ਤਰ੍ਹਾਂ ਨਾਲ ਰੋਕ ਲੱਗਾ ਦਿੱਤੀ ਹੈ ਇਸ ਵਜ੍ਹਾ ਨਾਲ ਵੱਡੀ ਗਿਣਤੀ ਵਿੱਚ ਵਿਦਿਆਰਥੀ ਕੈਨੇਡਾ ਦਾ ਰੁੱਖ ਕਰ ਰਹੇ ਹਨ। ਜਿਸ ਤੋਂ ਬਾਅਦ ਅਰਜ਼ੀਆਂ ਦੀ ਗਿਣਤੀ ਵੱਧਣ ਨਾਲ ਰਿਜੈਕਸ਼ਨ ਦੀ ਗਿਣਤੀ ਵੀ ਵੱਧ ਗਈ ਹੈ ।