ਬਿਉੋਰ ਰਿਪੋਰਟ : ਕੈਨੇਡਾ ਤੋਂ ਇੱਕ ਹੋਰ ਝਟਕੇ ਵਾਲੀ ਖਬਰ ਸਾਹਮਣੇ ਆਈ ਹੈ । ਨੋਵਾ ਸਕੋਟੀਆ ਸੂਬੇ ਨੇ 2024-25 ਲਈ ਸਿਰਫ 12,900 ਵਿਦਿਆਰਥੀਆਂ ਨੂੰ ਸਟੱਡੀ ਵੀਜ਼ਾ ਦੇਣ ਦਾ ਐਲਾਨ ਕੀਤਾ ਹੈ ਜੋ ਕਿ 36 ਫੀਸਦੀ ਘੱਟ ਹੈ । ਜਦਕਿ 2023 ਵਿੱਚ ਨੋਵਾ ਸਕੋਟੀਆਂ ਨੂੰ 19,900 ਵਿਦਿਆਰਥੀਆਂ ਨੂੰ ਵੀਜ਼ਾ ਦਿੱਤਾ ਸੀ ।
ਕੈਨੇਡਾ ਵਿੱਚ ਇਸ ਸਾਲ 3 ਲੱਖ 60 ਹਜ਼ਾਰ ਹੀ ਵਿਦਿਆਰਥੀ ਆ ਸਕਣਗੇ ਜਦਕਿ ਪਿਛਲੇ ਸਾਲ 5 ਲੱਖ ਵਿਦਿਆਰਥੀ ਆਏ ਸਨ ਜਿੰਨਾਂ ਦੀ ਵਜ੍ਹਾ ਕਰਕੇ ਕੈਨਡਾ ਵਿੱਚ ਘਰ ਅਤੇ ਖਾਣ-ਪੀਣ ਦੀਆਂ ਚੀਜ਼ਾ ਦੀਆਂ ਕੀਮਤਾਂ ਵੱਧ ਗਈਆਂ ਸਨ। ਇਸੇ ਲਈ ਸਰਕਾਰ ਨੇ ਇਸ ਸਾਲ 3 ਲੱਖ 60 ਵਿਦਿਆਰਥੀਆਂ ਦੇ ਆਉਣ ਦਾ ਟੀਚਾ ਰੱਖਿਆ ਹੈ । ਨੋਵਾ ਸਕੋਟੀਆ ਨੇ 12,900 ਸਟੱਡੀ ਪਰਮਿਟਾਂ ਨੂੰ ਕਮਿਊਨਿਟੀ ਅਤੇ ਨਿੱਜੀ ਕਾਲਜਾਂ ਵਿੱਚ ਵੰਡਿਆ ਹੈ । ਸਿੱਖਿਆ ਮੰਤਰੀ ਬ੍ਰਾਇਨ ਵੋਂਗ ਨੇ ਪ੍ਰੋਵਿੰਸ ਹਾਊਸ ਵਿਚ ਆਪਣੇ ਵਿਭਾਗ ਦੇ ਬਜਟ ’ਤੇ ਬਹਿਸ ਦੇ ਦੌਰਾਨ ਨੋਵਾ ਸਕੋਟੀਆ ਦੇ ਅਧਿਐਨ ਪਰਮਿਟ ਜਾਰੀ ਕਰਨ ਦਾ ਐਲਾਨ ਕੀਤਾ ਹੈ।
ਇਸ ਤੋਂ ਪਹਿਲਾਂ ਕੈਨੇਡਾ ਨੇ ਵਿਦਿਆਰਥੀਆਂ ਦੇ ਕੰਮ ਕਰਨ ਦੇ ਘੰਟੇ ਵੀ ਕਾਫੀ ਘੱਟਾ ਦਿੱਤੇ ਸਨ । ਇਹ ਨਿਯਮ ਇਸੇ ਸਾਲ ਤੋਂ ਲਾਗੂ ਹੋਇਆ ਹੈ,ਕੋਵਿਡ ਦੇ ਦੌਰਾਨ ਵਿਦਿਆਰਥੀਆਂ ‘ਤੇ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਸ਼ਰਤ ਹਟਾ ਦਿੱਤਾ ਗਈ ਜਿਸ ਤੋਂ ਬਾਅਦ ਨੌਕਰੀਆਂ ਦੀ ਕਮੀ ਹੋ ਗਈ ਸੀ । ਪਰ ਪਿਛਲੇ ਸਾਲ ਦੇ ਅਖੀਰ ਵਿੱਚ ਇਸ ਨਿਯਮ ਨੂੰ ਮੁੜ ਤੋਂ ਲਾਗੂ ਕਰ ਦਿੱਤਾ ਗਿਆ ਹੈ । ਇਸ ਤੋਂ ਇਲਾਵਾ ਵਿਦੇਸ਼ੀਆਂ ਦੇ ਘਰ ਖਰੀਦਣ ‘ਤੇ ਵੀ ਰੋਕ ਲੱਗਾ ਦਿੱਤੀ ਗਈ ਹੈ ਕਿਉਂਕਿ ਵੱਡੀ ਗਿਣਤੀ ਵਿੱਚ ਖਰੀਦਦਾਰਾਂ ਦੇ ਆਉਣ ਦੀ ਵਜ੍ਹਾ ਕਰਕੇ ਘਰਾਂ ਦੀ ਕੀਮਤ ਵੱਧ ਗਈ ਸੀ।