International Punjab

ਸੰਗਰੂਰ ਦੀ ਧੀ ਨੇ ਕੈਨੇਡਾ ਪੁਲਿਸ ਵਿੱਚ ਵੱਡਾ ਅਹੁਦਾ ਹਾਸਲ ਕੀਤਾ ! ਬੱਸ ਡਰਾਇਵਿੰਗ ਤੋਂ ਕੀਤੀ ਸ਼ੁਰੂਆਤ

ਬਿਉਰੋ ਰਿਪੋਰਟ – ਸੰਗਰੂਰ ਦੇ ਪਿੰਡ ਬਡਰੁੱਖਾ ਦੀ ਸਤਵੀਰ ਕੌਰ ਕੈਨੇਡਾ ਪੁਲਿਸ ਵਿੱਚ ਬਤੌਰ ਜੇਲ੍ਹ ਸੁਪਰਡੈਂਟ ਭਰਤੀ ਹੋਈ ਹੈ । ਸਤਵੀਰ ਦੇ ਲਈ ਇਹ ਰਾਹ ਅਸਾਨ ਨਹੀ ਪਰਿਵਾਰ ਮੁਤਾਬਿਕ ਸਤਵੀਰ 2018 ਵਿੱਚ ਕੈਨੇਡਾ ਗਈ ਸੀ ਅਤੇ ਪੜਾਈ ਤੋਂ ਬਾਅਦ ਉਸ ਨੇ ਸਰਕਾਰੀ ਬੱਸ ਡਰਾਈਵਰ ਦੀ ਨੌਕਰੀ ਕੀਤੀ । ਸਤਵੀਰ ਕੌਰ ਬਰੰਪਟਨ ਵਿੱਚ ਜੇਲ੍ਹ ਸੁਪਰਡੈਂਟ ਲਈ ਚੁਣੀ ਗਈ ਹੈ ਅਤੇ 9 ਸਤੰਬਰ ਨੂੰ ਉਹ ਆਪਣਾ ਅਹੁਦਾ ਸੰਭਾਲਣ ਜਾ ਰਹੀ ਹੈ।

ਸਤਵੀਰ ਦੇ ਮਾਮੇ ਮੁਤਾਬਿਕ ਉਹ ਆਪਣੀ ਭਾਣਜੀ ਨੂੰ ਬੱਸ ਚਲਾਉਂਦਾ ਵੇਖ ਹੈਰਾਨ ਹੁੰਦੇ ਸਨ,ਪਰ ਉਸ ਨੇ ਡਰਾਈਵਰੀ ਦੇ ਨਾਲ ਪੜਾਈ ਵੀ ਕੀਤੀ ਅੱਜ ਉਸ ਦਾ ਨਤੀਜਾ ਸਾਹਮਣੇ ਹੈ । ਸਤਵੀਰ ਦੇ ਪਿਤਾ ਆਪ ਵੀ ਜੇਲ੍ਹ ਵਿਭਾਗ ਵਿੱਚ ਸੇਵਾਵਾਂ ਨਿਭਾ ਚੁੱਕੇ ਹਨ ਉਨ੍ਹਾਂ ਦੀ ਤਿੰਨ ਧੀਆਂ ਅਤੇ ਇਕ ਪੁੱਤਰ ਹੈ । ਪਰ ਜੋ ਮਾਨ ਧੀ ਨੇ ਦਿੱਤਾ ਹੈ ਪੁੱਤ ਵੀ ਨਹੀਂ ਦੇ ਸਕਿਆ ਹੈ । ਪਿਤਾ ਨੇ ਕਿਹਾ ਸਾਨੂੰ ਧੀਆਂ ਪੈਦਾ ਹੋਣ ‘ਤੇ ਖੁਸ਼ੀ ਮਹਿਸੂਸ ਹੋਣੀ ਚਾਹੀਦੀ ਹੈ ।

ਪਿਤਾ ਨੇ ਦੱਸਿਆ ਧੀ ਸਤਵੀਰ ਅੱਜ ਇਸ ਕਦਰ ਕਾਬਿਲ ਹੋ ਚੁੱਕੀ ਹੈ ਕਿ ਉਸ ਨੇ ਮੈਨੂੰ 10 ਲੱਖ ਰੁਪਏ ਦੀ ਗੱਡੀ ਲੈ ਕੇ ਦਿੱਤੀ ਅਤੇ ਆਪਣੇ ਲਈ 43 ਲੱਖ ਰੁਪਏ ਦੀ ਕਾਰ ਖਰੀਦੀ । ਸਤਵੀਰ ਜਦੋਂ ਸਰਕਾਰੀ ਬੱਸ ਚਲਾਉਂਦੀ ਸੀ ਤਾਂ ਉਸਨੂੰ ਪੁਲਿਸ ਵਿਚ ਜੇਲ੍ਹ ਵਿਭਾਗ ਦੀ ਨੌਕਰੀ ਕੈਨੇਡਾ ਦੇ ਵਿੱਨੀਪੈੱਗ ਦੇ ਸਮੁੰਦਰ ਵਿਚ ਮਿਲ ਗਈ ਸੀ ਪਰ ਉਸਦਾ ਇਹ ਨੌਕਰੀ ਕਰਨ ਲਈ ਦਿਲ ਨਹੀਂ ਮੰਨਿਆ। 3 ਮਹੀਨਿਆਂ ਬਾਅਦ ਫਿਰ ਉਸਨੂੰ ਇਹ ਨੌਕਰੀ ਪ੍ਰਾਪਤ ਹੋਈ ਅਤੇ ਉਸਨੇ ਆਪਣੇ ਮਾਪਿਆਂ ਨਾਲ ਸਲਾਹ ਕਰਕੇ ਇਸ ਨੌਕਰੀ ਨੂੰ ਪ੍ਰਾਪਤ ਕੀਤਾ।