ਬਿਉਰੋ ਰਿਪੋਰਟ : ਲੁਧਿਆਣਾ ਦੇ ਰਾਏਕੋਟ ਦੇ ਨੌਜਵਾਨ ਦਾ ਕੈਨੇਡਾ ਵਿੱਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਮ੍ਰਿਤਕ ਕੰਮ ਤੋਂ ਘਰ ਵਾਪਸ ਜਾ ਰਿਹਾ ਸੀ ਤਾਂ ਅਚਾਨਕ ਨਕਾਬਪੋਸ਼ ਬਦਮਾਸ਼ਾਂ ਨੇ ਉਸ ਨੂੰ ਘੇਰਾ ਪਾ ਲਿਆ । ਵਿਰੋਧ ਕਰਨ ‘ਤੇ ਨੌਜਵਾਨ ‘ਤੇ ਤਾਬੜਤੋੜ ਗੋਲੀਆਂ ਚੱਲਾ ਦਿੱਤੀਆਂ ਗਈਆ। ਮ੍ਰਿਤਕ ਦੀ ਪਛਾਣ ਜਗਰਾਜ ਸਿੰਘ ਉਰਫ ਰਾਜ ਦੇ ਰੂਪ ਵਿੱਚ ਹੋਈ ਹੈ । ਰਾਏਕੋਟ ਦੇ ਪਿੰਡ ਨਥੇਵਾਲਾ ਦੇ ਰਹਿਣ ਵਾਲਾ ਜਗਰਾਜ ਸਿੰਘ 3 ਮਹੀਨੇ ਪਹਿਲਾਂ ਸਟੱਡੀ ਵੀਜ਼ਾ ‘ਤੇ ਕੈਨੇਡਾ ਗਿਆ ਸੀ । ਪਰ ਮਿਸੀ ਸਾਗਾ ਵਿੱਚ 2 ਬਦਮਾਸ਼ਾ ਨੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ।
ਕਤਲ ਦੇ ਪਿੱਛੇ ਮੁਲਜ਼ਮਾਂ ਦਾ ਇਰਾਦਾ ਕੀ ਸੀ ਇਸ ਬਾਰੇ ਹੁਣ ਤੱਕ ਪਤਾ ਨਹੀਂ ਚੱਲਿਆ ਹੈ । ਪਰਿਵਾਰ ਜਗਰਾਤ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੇ ਲਈ ਸਰਕਾਰ ਤੋਂ ਮਦਦ ਅਪੀਲ ਕਰ ਰਿਹਾ ਹੈ । ਇਸ ਤੋਂ ਪਹਿਲਾਂ ਪਿਛਲੇ ਹਫਤੇ ਪਿਉ ਪੁੱਤਰ ਦਾ ਕੈਨੇਡਾ ਵਿੱਚ ਗੈਸ ਸਟੇਸ਼ਨ ਦੇ ਬਾਹਰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ।