International Punjab

ਕੈਨੇਡਾ ਦੇ ਇਸ ਸੂਬੇ ਨੇ ਪੰਜਾਬੀਆਂ ਦੀ ਟੈਨਸ਼ਨ ਵਧਾਈ !

ਬਿਉਰੋ ਰਿਪੋਰਟ : ਕੈਨੇਡਾ ਦੀ ਸੋਚ ਪੰਜਾਬੀਆਂ ਦੇ ਨਾਲ ਬਿਲਕੁਲ ਮਿਲਦੀ ਹੈ । ਬੋਲਣ ਦੀ ਅਜ਼ਾਦੀ ਤੋਂ ਲੈਕੇ ਖੁੱਲੇ ਦਿਲ ਨਾਲ ਆਪਣਾ ਬਣਾਉਣ ਦੀ ਕਲਾਂ ਇਸ ਦੇਸ਼ ਨੂੰ ਬਾਖੂਬੀ ਆਉਂਦੀ ਹੈ ਇਸੇ ਲਈ ਪੰਜਾਬੀਆਂ ਦਾ ਇਹ ਸਭ ਤੋਂ ਮਨਪਸੰਦ ਮੁਲਕ ਵੀ ਹੈ । ਕੈਨੇਡਾ ਵਿੱਚ ਪੰਜਾਬੀ 4 ਚੌਥੀ ਸਭ ਤੋਂ ਵੱਧ ਬੋਲਣ ਵਾਲੀ ਭਾਸ਼ਾ ਹੈ। ਪਰ ਇਸੇ ਦੇਸ਼ ਦਾ ਇੱਕ ਸੂਬਾ ਕਿਊਬੇਕ ਹੈ ਜਿਸ ਦਾ ਰਸਤਾ ਅਤੇ ਸੋਚ ਬਿਲਕੁਲ ਕੈਨੇਡਾ ਦੀ ਸੋਚ ਤੋਂ ਜੁਦਾ ਹੈ । ਫ੍ਰੈਂਚ ਭਾਸ਼ਾ ਨੂੰ ਲੈਕੇ ਕਿਊਬੇਕ ਨੇ ਵਿਦੇਸ਼ਾਂ ਤੋਂ ਪੜਨ ਆਉਣ ਵਾਲੇ ਵਿਦਿਆਰਥੀਆਂ ਲਈ ਜਿਹੜੇ ਨਵੇਂ ਨਿਯਮ ਬਣਾਏ ਨੇ ਉਹ ਇਸ ਦੀ ਸੋਹੜੀ ਸੋਚ ਨੂੰ ਜ਼ਾਹਿਰ ਕਰਦੇ ਹਨ । ਜਿਸ ਤੋਂ ਬਾਅਦ ਪੰਜਾਬੀਆਂ ਅਤੇ ਹੋਰ ਮੁਲਕ ਤੋਂ ਆਉਣ ਵਾਲੇ ਵਿਦਿਆਰਥੀਆਂ ਦਾ ਕਿਊਬੇਕ ਯੂਨੀਅਵਰਸਿਟੀਆਂ ਵਿੱਚ ਦਾਖਲਾ ਲੈਣਾ ਮੁਸ਼ਕਿਲ ਹੋ ਜਾਵੇਗਾ । ਫਰੈਂਚ ਭਾਸ਼ਾ ਦੇ ਦਮ ‘ਤੇ ਕੈਨੇਡਾ ਤੋਂ ਵੱਖ ਹੋਣ ਦਾ ਰਾਗ ਅਲਾਰਪਨ ਵਾਲੇ ਕਿਊਬੇਕ ਸੂਬੇ ਨੇ ਸਿੱਖਾਂ ਪ੍ਰਤੀ ਆਪਣੀ ਮਾੜੀ ਸੋਚ ਵੀ ਕਈ ਵਾਰ ਕਾਨੂੰਨ ਦੇ ਰੂਪ ਵਿੱਚ ਜ਼ਾਹਿਰ ਕੀਤੀ ਹੈ । ਇਹ ਤਾਂ ਕੈਨੇਡਾ ਦਾ ਹਿੱਸਾ ਹੋਣ ਦੀ ਵਜ੍ਹਾ ਕਰਕੇ ਉਹ ਇਸ ਨੂੰ ਲਾਗੂ ਨਹੀਂ ਕਰ ਸਕਿਆ ਹੈ । ਇਹ ਉਹ ਸੀ ਸੋਚ ਹੈ ਜੋ ਦਸਤਾਰ ਨੂੰ ਲੈਕੇ ਫਰਾਂਸ ਦੀ ਪਿਛਲੇ 15 ਸਾਲ ਤੋਂ ਰਹੀ ਹੈ । ਅਸੀਂ ਕਿਊਬੇਕ ਦੀ ਸਿੱਖਾਂ ਪ੍ਰਤੀ ਮਾੜੀ ਸੋਚ ਬਾਰੇ ਵੀ ਤੁਹਾਨੂੰ ਦਸਾਂਗੇ ਪਰ ਸਭ ਤੋਂ ਪਹਿਲਾਂ ਤੁਹਾਨੂੰ ਕਿਊਬੇਕ ਦੇ ਤਾਜ਼ਾ ਕਾਨੂੰਨ ਨੂੰ ਲੈਕੇ ਜਾਣਕਾਰੀ ਦੇ ਦਿੰਦੇ ਹਾਂ ਜੋ ਵਿਦਿਆਰਥੀਆਂ ਲਈ ਆਉਣ ਵਾਲੇ ਦਿਨਾਂ ਵਿੱਚ ਮੁਸ਼ਕਿਲ ਪੈਦਾ ਕਰ ਸਕਦਾ ਹੈ ।

ਕਿਊਬੇਕ ਦਾ ਵਿਦਿਆਰਥੀਆਂ ਦੇ ਲਈ ਇਹ ਹੈ ਨਵਾਂ ਨਿਯਮ

ਕੈਨੇਡਾ ਦੇ ਕਿਊਬੇਕ ਸੂਬੇ ਨੇ ਦੂਜੇ ਦੇਸ਼ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਲੈਕੇ ਜਿਹੜੀਆਂ 2 ਵੱਡੀਆਂ ਤਬਦੀਲੀਆਂ ਕੀਤੀਆਂ ਹਨ ਉਸ ਵਿੱਚ ਪਹਿਲੀ ਹੈ ਫੀਸ ਵਿੱਚ ਵਾਧਾ । ਵਿਦੇਸ਼ੀ ਵਿਦਿਆਰਥੀਆਂ ਦੇ ਲਈ ਟਿਊਸ਼ਨ ਫੀਸ 9 ਹਜ਼ਾਰ ਡਾਲਰ ਤੋਂ ਵਧਾ ਕੇ 12 ਹਜ਼ਾਰ ਡਾਲਰ ਕਰ ਦਿੱਤੀ ਗਈ ਹੈ । ਦੂਜੀ ਅਹਿਮ ਕਦਮ ਹੈ ਯੂਨੀਵਰਸਿਟੀ ਵਿਦਿਆਰਥੀਆਂ ਲਈ ਫ੍ਰੈਂਚ ਭਾਸ਼ਾ ਵਿੱਚ ਮਹਾਰਤ ਹੋਣ ਦੀ ਸ਼ਰਤ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ । ਸੂਬਾ ਸਰਕਾਰ ਦੀ ਇਸ ਯੋਜਨਾ ਤੇ ਤਿੰਨ ਅੰਗਰੇਜੀ ਭਾਸ਼ਾ ਦੀਆਂ ਯੂਨੀਵਰਿਸਟੀਆਂ ਨੇ ਵਿਰੋਧ ਕੀਤਾ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਣ ਦੀ ਕਾਰਵਾਈ ਦੱਸਿਆ ਹੈ । ਜਦਕਿ ਕਿਊਬੈਕ ਦਾ ਕਹਿਣਾ ਹੈ ਕਿ ਉਹ ਆਪਣੇ ਸੂਬੇ ਵਿੱਚ ਫ੍ਰੈਂਚ ਨੂੰ ਬਚਾਉਣ ਦੇ ਲਈ ਇਹ ਕਦਮ ਚੁੱਕ ਰਹੇ ਹਾਂ। ਨਵੇਂ ਨਿਯਮ ਮੁਤਾਬਿਕ ਕਿਊਬੈਕ ਤੋਂ ਬਾਹਰਲੇ 80 ਫੀਸਦੀ ਵਿਦਿਆਰਥੀ ਗ੍ਰੈਜੂਏਟ ਹੋਣ ਤੱਕ ਫ੍ਰੈਂਚ ਦੇ ਵਿਚਕਾਰਲੇ ਪੱਧਰ ਤੇ ਪਹੁੰਚ ਜਾਣ ਇਸ ਗੱਲ ਨੂੰ ਯੂਨੀਵਰਸਿਟੀਆਂ ਨੂੰ ਯਕੀਨੀ ਬਣਾਉਣਾ ਹੋਵੇਗਾ ਨਹੀਂ ਤਾਂ ਯੂਨੀਵਰਸਿਟੀਆਂ ਨੂੰ ਜੁਰਮਾਨਾ ਲਗਾਇਆ ਜਾਵੇਗਾ ।

ਨਵੇਂ ਨਿਯਮ ਮੁਤਾਬਿਕ ਕਿਊਬੈਕ ਸੂਬੇ ਦੀਆਂ ਯੂਨੀਵਰਸਿਟੀਆਂ ਵੱਲੋਂ ਕੌਮਾਂਤਰੀ ਵਿਦਿਆਰਥੀਆਂ ਦੀਆਂ ਫੀਸਾਂ ਦਾ ਵੱਡਾ ਹਿੱਸਾ ਆਪਣੇ ਕੰਮ ਕਰਨ ਦੇ ਬਜਟ ਦੀ ਥਾਂ ਸਿੱਧੇ ਸੂਬੇ ਵਿੱਚ ਜਾਵੇਗਾ । ਇਹ ਫੰਡ ਫਿਰ ਫ੍ਰੈਂਚ ਬੋਲਣ ਵਾਲੀਆਂ ਯੂਨੀਵਰਸਿਟੀਆਂ ਨੂੰ ਮੁੜ ਵੰਡੇ ਜਾਣਗੇ । ਮੰਤਰੀ ਪਾਸਕੇਲ ਡੇਰੀ ਨੇ ਕਿਊਬੈਕ ਦੀਆਂ ਤਿੰਨ ਅੰਗਰੇਜ਼ੀ-ਭਾਸ਼ਾ ਦੀਆਂ ਯੂਨੀਵਰਸਿਟੀਆਂ – ਮਾਂਟਰੀਅਲ ਵਿੱਚ ਮੈਕਗਿਲ ਤੇ ਕੋਨਕੋਰਡੀਆ ਯੂਨੀਵਰਸਿਟੀ ਅਤੇ ਸ਼ੇਰਬਰੂਕ ਵਿੱਚ ਬਿਸ਼ਪ ਯੂਨੀਵਰਸਿਟੀ ਨੂੰ ਦੱਸਿਆ ਕਿ ਇਹ ਤਬਦੀਲੀਆਂ ਸੂਬੇ ਵਿੱਚ ਅੰਗਰੇਜ਼ੀ ਅਤੇ ਫਰਾਂਸੀਸੀ ਯੂਨੀਵਰਸਿਟੀਆਂ ਵੱਲੋਂ ਪ੍ਰਾਪਤ ਫੰਡਿੰਗ ਨੂੰ ਬੈਲੰਸ ਕਰਨ ਲਈ ਤਿਆਰ ਕੀਤੀਆਂ ਗਈਆਂ ਸਨ।
ਇਸ ਦਾ ਮਤਲਬ ਇਹ ਵੀ ਹੋਵੇਗਾ ਕਿ ਕਿਊਬੈਕ ਬਾਕੀ ਕੈਨੇਡਾ ਦੇ ਵਿਦਿਆਰਥੀਆਂ ਨੂੰ ਸਬਸਿਡੀ ਦੇਣ ਲਈ ਘੱਟ ਪੈਸਾ ਖਰਚ ਕਰੇਗਾ ਅਤੇ ਫ੍ਰੈਂਚ ਭਾਸ਼ਾ ਨੂੰ ਸੁਰੱਖਿਅਤ ਰੱਖਣ ਵਿੱਚ ਮਦਦ ਕਰੇਗਾ। ਉਧਰ ਯੂਨੀਵਰਸਿਟੀਆਂ ਦਾ ਕਹਿਣਾ ਹੈ ਕਿ ਅਰਜ਼ੀਆਂ ਪਹਿਲਾਂ ਹੀ ਲਗਭਗ 20% ਘੱਟ ਹਨ ਅਤੇ ਤਬਦੀਲੀਆਂ ਕਾਰਨ ਉਨ੍ਹਾਂ ਨੂੰ ਸਾਲਾਨਾ 150 ਮਿਲੀਅਨ ਕੈਨੇਡੀਅਨ ਡਾਲਰਾਂ ਦਾ ਖਰਚਾ ਆ ਸਕਦਾ ਹੈ। ਮੈਕਗਿਲ ਯੂਨੀਵਰਸਿਟੀ ਨੇ ਕਿਹਾ ਕਿ ਉਨ੍ਹਾਂ ਨੂੰ 700 ਨੌਕਰੀਆਂ ਤੱਕ ਵਿੱਚ ਕਟੌਤੀ ਕਰਨੀ ਪੈ ਸਕਦੀ ਹੈ।

ਇਹ ਨਹੀਂ ਕੈਨੇਡਾ ਵਿੱਚ ਫ੍ਰੈਂਚ ਭਾਸ਼ਾ ਨੂੰ ਤਰਜ਼ੀ ਨਹੀਂ ਦਿੱਤੀ ਜਾਂਦੀ ਹੈ,ਦੇਸ਼ ਵਿੱਚ ਇਸ ਨੂੰ ਦੂਜੀ ਭਾਸ਼ਾ ਦਾ ਦਰਜਾ ਮਿਲਿਆ ਹੋਇਆ ਹੈ । ਜੇਕਰ ਕੈਨੇਡਾ ਦੇ ਵੀਜ਼ਾ ਦੇ ਲਈ ਕੋਈ ਵਿਦਿਆਰਥੀ ਅਪਲਾਈ ਕਰਦਾ ਹੈ ਤਾਂ ਉਸ ਨੂੰ ਫ੍ਰੈਂਚ ਆਉਂਦੀ ਹੈ ਤਾਂ ਉਸ ਨੂੰ 65 ਜ਼ਿਆਦਾ ਪੁਆਇੰਟ ਮਿਲ ਦੇ ਹਨ । ਪਰ ਇਸ ਦੇ ਬਾਵਜੂਦ ਕਿਊਬੇਕ ਨੂੰ ਫ੍ਰੈਂਚ ਨੂੰ ਲੈਕੇ ਡਰ ਹਮੇਸ਼ਾ ਸਤਾਉਂਦਾ ਹੈ । ਕਿਊਬੇਕ ਸਮੇਤ ਕੈਨੇਡਾ ਦੇ ਹੋਰ ਸੂਬਿਆਂ ਦੀ ਯੂਨੀਵਰਸਿਟੀ ਵਿੱਚ ਜਿਸ ਤਰ੍ਹਾਂ ਨਾਲ ਫ੍ਰੈਂਚ ਨੂੰ ਤਰਜ਼ੀ ਦੇਣ ਦਾ ਦਬਾਅ ਵਧ ਗਿਆ ਹੈ ਇਸ ਦਾ ਅਸਰ ਪੰਜਾਬ ਵਿੱਚ ਵੀ ਵੇਖਣ ਨੂੰ ਮਿਲਿਆ ਹੈ। ਪੰਜਾਬ ਦੇ ਕਾਲਜ ਅਤੇ ਯੂਨੀਵਰਸਿਟੀਆਂ ਵਿੱਚ 8 ਹਜ਼ਾਰ ਲੋਕ ਜਿੱਥੇ ਫ੍ਰੈਂਚ ਸਿੱਖਣ ਦੇ ਲਈ ਡਿਪਲੋਮਾ ਕਰ ਰਹੇ ਸਨ ਉਸ ਵਿੱਚ 50 ਫੀਸਦਾ ਦਾ ਵਾਧਾ ਦਰਜ ਕੀਤਾ ਗਿਆ ਸੀ । 12000 ਲੋਕਾਂ ਨੇ ਫ੍ਰੈਂਚ ਸਿੱਖਣ ਵਿੱਚ ਦਿਲਚਸਪੀ ਵਿਖਾਈ ਸੀ । ਵੀਜ਼ਾ ਹਾਸਲ ਕਰਨ ਦੇ ਲਈ ਲੈਵਲ 1,2,3 ਦੇ ਹਿਸਾਬ ਨਾਲ ਵਿਦਿਆਰਥੀਆਂ ਨੂੰ ਵਾਧੂ ਨੰਬਰ ਮਿਲ ਦੇ ਹਨ । ਕੈਨੇਡਾ ਨੇ ਸਾਲ 2019 ਵਿੱਚ 2.8 ਫੀਸਦੀ ਤੋਂ ਫ੍ਰੈਂਚ ਸਪੀਕਿੰਗ ਸਟੂਡੈਂਡ ਦੀ ਗਿਣਤੀ 3.6 ਕੀਤੀ ਸੀ । ਕੈਨੇਡਾ ਸਰਕਾਰ ਇਸ ਨੂੰ ਵਧਾ ਕੇ 7 ਫੀਸਦੀ ਕਰਨਾ ਚਾਹੁੰਦੀ ਹੈ ।

ਪੰਜਾਬੀਆਂ ਦੀ ਕਿਉਬੇਕ ਵਿੱਚ ਗਿਣਤੀ

ਕਿਉਬੇਕ ਵਿੱਚ ਪੰਜਾਬੀਆਂ ਦੀ ਗਿਣਤੀ ਪੂਰੇ ਕੈਨੇਡਾ ਦਾ ਸਿਰਫ 1 ਫੀਸਦੀ ਹੈ । ਕੈਨੇਡਾ ਵਿੱਚ 8 ਲੱਖ ਪੰਜਾਬੀ ਹਨ ਜਦਕਿ ਕਿਉਬੇਕ ਵਿੱਚ ਸਿਰਫ 27,460 ਹਨ । ਜਦਕਿ ਓਂਟਾਰੀਓ ਵਿੱਚ 3 ਲੱਖ,ਬ੍ਰਿਟਿਸ਼ ਕੋਲੰਬੀਆ ਵਿੱਚ ਪੋਨੇ ਤਿੰਨ ਲੱਖ, ਐਲਬੇਟਾ ਵਿੱਚ ਇੱਕ ਲੱਖ,ਮੈਨੀਟੋਬਾ ਵਿੱਚ 37 ਹਜ਼ਾਰ ਹੈ । 10 ਸਾਲ ਪਹਿਲਾਂ ਕਿਉਬੇਕ ਦੀ ਵਿਧਾਨਸਭਾ ਨੇ ਸਰਕਾਰੀ ਦਫਤਰਾਂ ਵਿੱਚ ਧਾਰਮਿਕ ਚਿੰਨ ਪਾਉਣ ਦੇ ਪਾਬੰਦੀ ਲੱਗਾ ਦਿੱਤੀ ਸੀ । ਕਿਉਬੇਕ ਸਰਕਾਰ ਨੇ ਆਦੇਸ਼ ਜਾਰੀ ਕੀਤਾ ਸੀ ਕਿ ਦਫਤਰਾਂ ਵਿੱਚ ਕ੍ਰਿਪਾਨ,ਹਿਜਾਬ,ਬੁਰਕਾ,ਮੁਸਲਿਮ ਟੋਪੀ,ਗਲੇ ਵਿੱਚ ਕ੍ਰਾਸ ਲਾਕੇਟ ਤੇ ਪਾਬੰਦੀ ਸੀ । ਇਸ ਦੇ ਦਾਇਰੇ ਵਿੱਚ ਅਧਿਆਪਕ,ਪੁਲਿਸ,ਡਾਕਟਰ ਅਤੇ ਜੱਜ ਵੀ ਆਏ ਸਨ । ਕਿਉਬੇਕ ਸੂਬੇ ਦੀ ਇਹ ਸੋਚ ਫਰਾਂਸ ਤੋਂ ਆਈ ਸੀ ਜਿੱਥੇ ਸਕੂਲਾਂ ਵਿੱਚ ਬੱਚਿਆਂ ਦੇ ਧਾਰਮਿਕ ਚਿੰਨ ਪਾਉਣ ‘ਤੇ ਰੋਕ ਲਗਾਈ ਸੀ । ਇਸ ਦਾ ਜ਼ਬਰਦਸਤ ਵਿਰੋਧ ਹੋਇਆ ਸੀ । ਕੈਨੇਡਾ ਸਰਕਾਰ ਅਤੇ ਸਾਰੀਆਂ ਪਾਰਟੀਆਂ ਨੇ ਇਸ ਦਾ ਵਿਰੋਧ ਕੀਤਾ ਸੀ । ਤਤਕਾਲੀ ਕੈਨੇਡਾ ਸਰਕਾਰ ਨੇ ਇਸ ਨੂੰ ਅਦਾਲਤ ਵਿੱਚ ਚੁਣੌਤੀ ਦੇਣ ਦੀ ਤਿਆਰੀ ਵੀ ਕੀਤੀ ਸੀ । ਤਤਕਾਲੀ ਕੈਨੇਡਾ ਦੇ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਕਿਹਾ ਸੀ ਕਿ ਇਹ ਧਾਰਮਿਕ ਮਾਮਲਿਆਂ ਵਿੱਚ ਕਿਉਬੇਕ ਸਰਕਾਰ ਦੀ ਮਨਮਾਨੀ ਹੈ ਜਿਸ ਨੂੰ ਨਹੀਂ ਕਰਨ ਦਿੱਤਾ ਜਾਵੇਗਾ ।

ਕਿਉਂ ਵੱਖ ਹੋਣਾ ਚਾਹੁੰਦਾ ਹੈ ਕਿਊਬੈਕ

1700 ਵਿੱਚ ਬ੍ਰਿਟੇਨ ਅਤੇ ਫਰਾਂਸ ਦੋਵਾਂ ਦਾ ਉਤਰੀ ਅਮਰੀਕਾ ਦੀ ਕਾਲੋਨੀਆਂ ਵਿੱਚ ਕਬਜ਼ਾ ਸੀ। 1763 ਵਿੱਚ ਫਰਾਂਸ ਨਾਲ ਹੋਈ ਜੰਗ ਦੌਰਾਨ ਬ੍ਰਿਟਿਸ਼ ਦੀ ਜਿੱਤ ਨੇ ਬ੍ਰਿਟੇਨ ਨੂੰ ਨਿਊ ਫਰਾਂਸ ਅਤੇ ਕੈਨੇਡਾ ਵਿੱਚ ਇਸਦੀ ਫ੍ਰੈਂਚ ਬੋਲਣ ਵਾਲੀ ਆਬਾਦੀ ਦਾ ਕਬਜ਼ਾ ਦਿੱਤਾ। ਜੋ ਕਿ ਅੱਜ ਕਿਊਬਿਕ ਪ੍ਰਾਂਤ ਵਿੱਚ ਹੈ । 1867 ਵਿੱਚ ਕੈਨੇਡਾ ਦੇ ਇੱਕ ਸੁਤੰਤਰ ਦੇਸ਼ ਬਣ ਗਿਆ,ਇੱਥੇ ਅੰਗਰੇਜ਼ੀ ਬੋਲਣ ਵਾਲਿਆਂ ਦਾ ਦਬਦਬਾ ਜ਼ਿਆਦਾ ਸੀ । ਫ੍ਰੈਂਚ ਬੋਲਣ ਵਾਲੇ ਕੈਨੇਡੀਅਨਾਂ ਦਾ ਕਹਿਣਾ ਸੀ ਕਿ ਕਿਊਬਿਕ ਨੂੰ ਬਾਕੀ ਕੈਨੇਡਾ ਤੋਂ ਵੱਖ ਹੋਣਾ ਚਾਹੀਦਾ ਹੈ ਅਤੇ ਆਪਣਾ ਦੇਸ਼ ਬਣਾਉਣਾ ਚਾਹੀਦਾ ਹੈ। 1980 ਅਤੇ 1995 ਵਿੱਚ, ਕਿਊਬਿਕ ਨੇ ਇਸ ਮੁੱਦੇ ‘ਤੇ ਰੈਫਰੈਂਡਮ ਵੀ ਕੀਤਾ ਕੀ ਕਿਊਬਿਕ ਨੂੰ ਕੈਨੇਡਾ ਤੋਂ ਵੱਖ ਹੋ ਕੇ ਇੱਕ ਵੱਖਰਾ ਦੇਸ਼ ਬਣਾਉਣਾ ਚਾਹੀਦਾ ਹੈ? ਪਰ ਹੁਣ ਤੱਕ ਫੈਸਲਾ ਨਹੀਂ ਹੋ ਸਕਿਆ । ਕਿਉਬੇਕ ਦਾ ਕਹਿਣਾ ਹੈ ਕਿ 90 ਫੀਸਦੀ ਲੋਕ ਫ੍ਰੈਂਚ ਬੋਲ ਦੇ ਹਨ ਅਤੇ ਇਸ ਦਾ ਸਭਿਆਚਾਰ ਵੀ ਕੈਨੇਡਾ ਦੇ ਹੋਰ ਸੂਬਿਆਂ ਤੋਂ ਵੱਖ ਹੈ। ਕੈਨੇਡਾ ਦੀ ਸੱਤਾਂ ਵਿੱਚ ਅੰਗਰੇਜ਼ੀ ਬੋਲਣ ਵਾਲਿਆਂ ਦਾ ਹੀ ਕਬਜ਼ਾ ਹੈ। ਕਿਊਬੇਕ ਨੇ 1867 ਵਿੱਚ ਕੈਨੇਡਾ ਵਿੱਚ ਰਹਿਣ ਦਾ ਫੈਸਲਾ ਲਿਆ ਸੀ। ਰੈਫਰੈਂਡਰ ਦਾ ਵਿਰੋਧ ਕਰਨ ਵਾਲਿਆ ਦਾ ਤਰਕ ਹੈ ਕਿ ਸੂਬੇ ਵਿੱਚ ਸਨਅਤ ਨਹੀਂ ਹੈ ਅਜਿਹੇ ਵਿੱਚ ਜੇਕਰ ਉਹ ਵੱਖ ਦੇਸ਼ ਬਣ ਦਾ ਹੈ ਤਾਂ ਉਸ ਦੀ ਆਰਥਿਕ ਹਾਲਤ ਚੰਗੀ ਨਹੀਂ ਰਹੇਗੀ । ਪਰ ਭਾਸ਼ਾ ਦੇ ਅਧਾਰ ਤੇ ਕਿਉਬੇਕ ਜਿਸ ਤਰ੍ਹਾਂ ਨਾਲ ਕੈਨੇਡਾ ਤੋਂ ਆਪਣੇ ਆਪ ਨੂੰ ਵਖਰਾ ਕਰਨਾ ਚਾਹੁੰਦਾ ਹੈ ਇਹ ਉਸ ਦੇ ਲਈ ਵੀ ਚੰਗਾ ਨਹੀਂ ਹੈ ਅਤੇ ਉਸ ਦੇ ਅਰਥਚਾਰੇ ਦੇ ਲਈ ਵੀ ਠੀਕ ਨਹੀਂ ਹੋਵੇਗਾ।