International

ਕੈਨੇਡਾ ਦੇ ਸਰੀ ‘ਚ ਪੰਜਾਬ ਕਿਉਂ ਨਿਸ਼ਾਨੇ ‘ਤੇ ? 15 ਦਿਨਾਂ ‘ਚ ਇੱਕ ਹੋਰ ਵਾਰਦਾਤ,ਘਰ ਵੜ ਕੇ ਮਹਿਲਾ ਨਾਲ ਕੀਤਾ ਇਹ ਸਲੂਕ

canada, punjabi women,murder, surrey,police

ਬਿਉਰੋ ਰਿਪੋਰਟ : ਕੈਨੇਡਾ ਵਿੱਚ ਭਾਰਤੀਆਂ ‘ਤੇ ਹਮਲੇ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ ਖਾਸ ਕਰਕੇ ਸਰੀ ਵਰਗੇ ਇਲਾਕੇ ਜਿੱਥੇ ਵੱਧ ਗਿਣਤੀ ਵਿੱਚ ਪੰਜਾਬ ਰਹਿੰਦੇ ਹਨ । 15 ਦਿਨਾਂ ਦੇ ਅੰਦਰ ਲਗਾਤਾਰ ਦੂਜੇ ਨੌਜਵਾਨ ਪੰਜਾਬੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਸਰੀ ਦੀ ਰਹਿਣ ਵਾਲੀ 40 ਸਾਲਾ ਹਰਪ੍ਰੀਤ ਕੌਰ ਦਾ ਘਰ ਵਿੱਚ ਵੜ ਕੇ ਕਈ ਵਾਰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ । ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਦੱਸਿਆ ਕਿ ਰਾਤ 9:30 ਚਾਕੂ ਨਾਲ ਹਮਲੇ ਦੀ ਇਤਲਾਹ ਮਿਲੀ ਸੀ । ਜਿਸ ਤੋਂ ਬਾਅਦ ਮਹਿਲਾ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਪਰ ਹਰਪ੍ਰੀਤ ਕੌਰ ਨੂੰ ਨਹੀਂ ਬਚਾਇਆ ਜਾ ਸਕਿਆ। ਇਸ ਮਾਮਲੇ ਵਿੱਚ ਪਹਿਲਾਂ ਪੁਲਿਸ ਨੇ ਮਹਿਲਾ ਦੇ ਪਤੀ ਨੂੰ ਸ਼ੱਕ ਵਿੱਚ ਗਿਰਫ਼ਤਾਰ ਕੀਤਾ ਸੀ ਪਰ ਬਾਅਦ ਵਿੱਚੋਂ ਪੁੱਛ-ਗਿੱਛ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਹੈ। ਪੁਲਿਸ ਨੇ ਹਰਪ੍ਰੀਤ ਦੇ ਕਤਲ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਹੈ ।

15 ਦਿਨਾਂ ਅੰਦਰ ਦੂਜੇ ਪੰਜਾਬੀ ਦਾ ਕਤਲ

ਕੈਨੇਡਾ ਦੇ ਸਰੀ ਵਿੱਚ 15 ਦਿਨਾਂ ਦੇ ਅੰਦਰ ਤੀਜੇ ਪੰਜਾਬੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾਂ 24 ਨਵੰਬਰ ਪਿਛਲੇ ਮਹੀਨੇ ਸਰੀ ਦੇ ਨਿਊਟਨ ਇਲਾਕੇ ’ਚ ਟਮਨਾਵਿਸ ਸੈਕੰਡਰੀ ਸਕੂਲ ’ਚ 18 ਸਾਲ ਦੇ ਮਹਿਕਪ੍ਰੀਤ ਸੇਠੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਮਤਿਕਪ੍ਰੀਤ ਦੇ ਪਿਤਾ ਹਰਸ਼ਪ੍ਰੀਤ ਸੇਠੀ ਨੇ ਕੈਨੇਡਾ ਆ ਕੇ ਵਸਣ ਦਾ ਅਫ਼ਸੋਸ ਕੀਤਾ ਸੀ। ਮਹਿਕਪ੍ਰੀਤ ਨੂੰ ਸਕੂਲ ਦੇ ਇੱਕ ਵਿਦਿਆਰਥੀ ਨੇ ਚਾਕੂ ਮਾਰ ਕੇ ਕਤਲ ਕਰ ਦਿੱਤੀ ਸੀ। ਮਹਿਕਪ੍ਰੀਤ ਸੇਠੀ ਦੇ ਪਿਤਾ ਨੇ ਇੱਕ ਨਿੱਜੀ ਚੈਨਲ ਨੂੰ ਦੱਸਿਆ ਕਿ‘‘ਜਦੋਂ ਮੈਂ ਹਸਪਤਾਲ ਪਹੁੰਚਿਆ ਤਾਂ ਡਾਕਟਰਾਂ ਨੇ ਦੱਸਿਆ ਕਿ ਚਾਕੂ ਮਹਿਕਪ੍ਰੀਤ ਦੇ ਦਿਲ ਨੂੰ ਚੀਰ ਗਿਆ ਹੈ । ਅਤੇ ਹੁਣ 40 ਸਾਲ ਦੀ ਹਰਪ੍ਰੀਤ ਕੌਰ ਦਾ ਕਤਲ ਕਰ ਦਿੱਤਾ ਗਿਆ ਹੈ । ਇਸ ਤੋਂ ਪਹਿਲਾਂ ਮਾਰਚ ਮਹੀਨੇ ਵਿੱਚ ਕਪੂਰਥਲਾ ਦੀ 25 ਸਾਲਾ ਹਰਮਨਦੀਪ ਕੌਰ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਭਾਰਤੀਆਂ ‘ਚ ਕਾਫੀ ਗੁੱਸਾ ਸੀ। ਹਰਮਨਦੀਪ ਦੇ ਕਤਲ ਤੋਂ ਬਾਅਦ ਅਪ੍ਰੈਲ ਵਿੱਚ ਟੋਰਾਂਟੋ ਵਿੱਚ 21 ਸਾਲਾ ਭਾਰਤੀ ਲੜਕੇ ਕਾਰਤਿਕ ਵਾਸੂਦੇਵ ਦੀ ਗੋਲੀ ਮਾਰ ਕੇ ਕਤਲ ਕਰ ਦਿੱਤੀ ਗਈ ਸੀ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਕੰਮ ‘ਤੇ ਜਾ ਰਿਹਾ ਸੀ। ਅਗਸਤ ਵਿੱਚ ਪੰਜਾਬੀ ਮੀਡੀਆ ਹੋਸਟ ਜੋਤੀਸ ਸਿੰਘ ਉੱਤੇ ਵੀ ਹਮਲੇ ਦੀ ਖ਼ਬਰ ਸਾਹਮਣੇ ਆਈ ਸੀ । ਹਮਲੇ ਦਾ ਵੀਡੀਓ ਵੀ ਕਾਫੀ ਵਾਇਰਲ ਹੋਇਆ ਸੀ । ਇਸੇ ਸਾਲ ਹੀ ਜੁਲਾਈ ਵਿੱਚ ਕੈਨੇਡਾ ਦੇ ਮਸ਼ਹੂਰ ਸਿੱਖ ਆਗੂ ਰਿਪੁਦਮਨ ਸਿੰਘ ਮਲਿਕ ਦਾ ਸਰੇਆਮ ਕਤਲ ਕਰ ਦਿੱਤਾ ਸੀ । ਉਹ ਕਨਿਸ਼ਕ ਕਾਂਡ ਤੋਂ ਬਰੀ ਹੋਏ ਸਨ ਅਤੇ ਨਵੇਂ ਕਾਲਜ ਦੀ ਉਸਾਰੀ ਕਰਨ ਜਾ ਰਹੇ ਸਨ ।

23 ਸਤੰਬਰ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ ਭਾਰਤੀਆਂ ਨਾਗਰਿਕਾਂ ਅਤੇ ਵਿਦਿਆਰਥੀਆਂ ਨੂੰ ਅਲਰਟ ਰਹਿਣ ਦੀ ਸਲਾਹ ਦਿੱਤੀ ਸੀ । ਹਿੰਦੂ ਧਰਮ ਗ੍ਰੰਥ ਦੇ ਨਾਂ ‘ਤੇ ਬਣੇ ਪਾਰਕ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਜਦਕਿ ਫਰਵਰੀ ਮਹੀਨੇ ਵਿੱਚ ਗ੍ਰਟੇਸ ਟੋਰਾਂਟੋ ਇਲਾਕੇ ਵਿੱਚ 6 ਹਿੰਦੂ ਮੰਦਰਾਂ ‘ਚ ਚੋਰੀ ਦੀਆਂ ਖ਼ਬਰਾਂ ਆਇਆ ਸੀ ।