Punjab

ਕਬੱਡੀ ਖੇਡਣ ਗਿਆ ਪੰਜਾਬ ਤੋਂ ਖਿਡਾਰੀ ! ਇੱਕ ਫੋਨ ਨੇ ਪਰਿਵਾਰ ਦਾ ਕਲੇਜਾ ਬਾਹਰ ਕੱਢ ਦਿੱਤਾ !

 

ਬਿਉਰੋ ਰਿਪੋਰਟ : ਕੈਨੇਡਾ ਵਿੱਚ 5 ਮਹੀਨੇ ਪਹਿਲਾਂ ਕਬੱਡੀ ਖੇਡਣ ਗਏ ਪੰਜਾਬੀ ਖਿਡਾਰੀ ਨੂੰ ਲੈਕੇ ਮਾੜੀ ਖ਼ਬਰ ਸਾਹਮਣੇ ਆਈ ਹੈ । ਸ਼ੱਕੀ ਹਾਲਤ ਵਿੱਚ ਤਲਵਿੰਦਰ ਸਿੰਘ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹਿੱਲਾ ਦਿੱਤਾ ਹੈ। ਉਹ ਵੈਂਕੂਅਰ ਵਿੱਚ ਖੇਡਣ ਦੇ ਲ਼ਈ ਗਿਆ ਸੀ। ਮ੍ਰਿਤਕ ਕਪੂਰਥਲਾ ਦੇ ਕਸਬਾ ਢਿਲਵਾਂ ਦੇ ਪਿੰਡ ਸੰਗੋਵਾਲ ਦਾ ਰਹਿਣ ਵਾਲਾ ਸੀ। ਮ੍ਰਿਤਕ ਤਲਵਿੰਦਰ ਸਿੰਘ ਤਿੰਦਾ ਦੀ ਉਮਰ ਸਿਰਫ 31 ਸਾਲ ਹੀ ਸੀ। ਮ੍ਰਿਤਕ ਦੇ ਪਿਤਾ ਸੀਤਲ ਸਿੰਘ ਨੇ ਦੱਸਿਆ ਸਾਨੂੰ ਹੁਣ ਵੀ ਯਕੀਨ ਨਹੀਂ ਆ ਰਿਹਾ ਹੈ ਕਿ ਪੁੱਤਰ ਦੁਨੀਆ ਤੋਂ ਚੱਲਾ ਗਿਆ ਹੈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ ।

ਪਿਤਾ ਨੇ ਕਿਹਾ ਪੁੱਤਰ 5 ਮਹੀਨੇ ਪਹਿਲਾਂ ਖੇਡਣ ਦੇ ਲਈ ਗਿਆ ਸੀ । ਉਸ ਨਾਲ ਕੀ ਹੋਇਆ ? ਉਸ ਦੀ ਮੌਤ ਦੇ ਪਿੱਛੇ ਕੀ ਕਾਰਨ ਸੀ ? ਪਰਿਵਾਰ ਨੂੰ ਹੁਣ ਤੱਕ ਇਹ ਸਮਝ ਨਹੀਂ ਆ ਰਿਹਾ ਹੈ । ਪਰਿਵਾਰ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਪੁੱਤਰ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੇ ਲਈ ਮਦਦ ਕਰੇ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਝ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਜਿਹੜੇ ਪੰਜਾਬੀ ਪਰਿਵਾਰ ਦੀ ਵਿਦੇਸ਼ ਵਿੱਚ ਮੌਤ ਹੋਵੇਗੀ ਉਨ੍ਹਾਂ ਦੀ ਮ੍ਰਿਤਕ ਦੇਹ ਪੰਜਾਬ ਲਿਆਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੇ NRI ਮੰਤਰਾਲਾ ਦੀ ਹੋਵੇਗੀ । ਸੀਐੱਮ ਮਾਨ ਨੇ ਕਿਹਾ ਸੀ ਪਰਿਵਾਰਾਂ ਦੇ ਨਾਲ ਇਸ ਦੁੱਖ ਦੀ ਘੜੀ ਵਿੱਚ ਸਾਡੀ ਸਰਕਾਰ ਹਮੇਸ਼ਾ ਖੜੀ ਰਹੇਗੀ ।