International Punjab

ਪੰਜਾਬੀ ਨੌਜਵਾਨ ਹਜ਼ਾਰਾਂ ਕਿਲੋਮੀਟਰ ਹਵਾ ‘ਚ ਦੁਨੀਆ ਨੂੰ ਛੱਡ ਗਿਆ ! 6 ਮਹੀਨੇ ਅੰਦਰ 20 ਪੰਜਾਬੀ ਇਸੇ ਤਰ੍ਹਾਂ ਚੱਲੇ ਗਏ !

ਬਿਉਰੋ ਰਿਪੋਰਟ : ਕੈਨੇਡਾ ਤੋਂ ਪੰਜਾਬ ਦੀ ਧਰਤੀ ‘ਤੇ ਕਦਮ ਰੱਖਣ ਤੋਂ ਪਹਿਲਾਂ ਹੀ ਇੱਕ ਨੌਜਵਾਨ ਦੀ ਏਅਰ ਇੰਡੀਆ ਦੇ ਜਹਾਜ ਵਿੱਚ ਹੀ ਮੌਤ ਹੋ ਗਈ । ਆਪਣੇ ਮਾਪਿਆਂ ਨਾਲ ਸੁਪਿੰਦਰ ਸਿੰਘ ਗਰੇਵਾਲ 25 ਸਾਲਾਂ ਤੋਂ ਕੈਨੇਡਾ ਵਿੱਚ ਹੀ ਰਹਿੰਦਾ ਸੀ । ਰਾਏਕੋਟ ਉਹ ਆਪਣੇ ਮਾਪਿਆਂ ਨਾਲ ਪਰਿਵਾਰ ਨੂੰ ਮਿਲਣ ਜਾ ਰਿਹਾ ਸੀ ਕਿ ਜਹਾਜ਼ ਵਿੱਚ ਉਸ ਦੀ ਤਬੀਅਤ ਵਿਗੜ ਗਈ । ਦੱਸਿਆ ਜਾ ਰਿਹਾ ਹੈ ਕਿ ਸੁਪਿੰਦਰ ਸਿੰਘ ਗਰੇਵਾਲ ਨੂੰ ਦਿਲ ਦਾ ਦੌਰਾ ਪਿਆ ਹੈ । ਜਿਸ ਦੀ ਵਜ੍ਹਾ ਕਰਕੇ ਉਸ ਨੂੰ ਬਚਾਇਆ ਨਹੀਂ ਜਾ ਸਕਿਆ ।

ਜਾਣਕਾਰੀ ਦੇ ਮੁਤਾਬਿਕ ਸੁਪਿੰਦਰ ਸਿੰਘ ਉਰਫ ਪਿੰਦਰ ਗਰੇਵਾਲ ਆਪਣੇ ਪਿਤਾ ਮੱਖਣ ਸਿੰਘ ਅਤੇ ਮਾਂ ਦਲਜੀਤ ਦੇ ਨਾਲ ਕੈਨੇਡਾ ਤੋਂ ਪੰਜਾਬ ਦੇ ਰਾਏਪੁਰ ਆ ਰਿਹਾ ਸੀ । 6 ਮਾਰਚ ਨੂੰ ਉਨ੍ਹਾਂ ਨੇ ਵੈਨਕੂਵਰ ਤੋਂ ਫਲਾਇਟ ਫੜੀ ਸੀ । ਜਹਾਜ਼ ਰਵਾਨਾ ਹੋਣ ਦੇ 7 ਘੰਟੇ ਬਾਅਦ ਉਸ ਦੀ ਤਬੀਅਤ ਵਿਗੜੀ ਸੀ । ਪਰਿਵਾਰ ਮੁਤਾਬਿਕ ਫਲਾਈਟ ਸਟਾਫ ਨੇ ਉਸ ਨੂੰ ਬਚਾਉਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਉਹ ਸਫਲ ਨਹੀਂ ਹੋ ਸਕੇ । ਰਿਸ਼ਤੇਦਾਰਾਂ ਮੁਤਾਬਿਕ ਮ੍ਰਿਤਕ ਦੀ ਪਤਨੀ ਪਾਸਪੋਰਟ ਰੀਨਿਊ ਨਾ ਹੋਣ ਕਰਕੇ ਭਾਰਤ ਨਹੀਂ ਆ ਸਕਦੀ ਸੀ ਇਸੇ ਲਈ ਉਸ ਦੀ ਦੇਹ ਨੂੰ ਉਸੇ ਜਹਾਜ਼ ਰਾਹੀਂ ਵਾਪਸ ਵੈਨਕੂਅਰ ਭੇਜ ਦਿੱਤਾ ਗਿਆ ਹੈ । ਪਰ ਮਾਪੇ ਕਿਸੇ ਕਾਰਨ ਭਾਰਤ ਵਿੱਚ ਹੀ ਰੁਕੇ ਹਨ ਉਹ ਹੁਣ 11 ਮਾਰਚ ਨੂੰ ਪੁੱਤਰ ਦੇ ਸਸਕਾਰ ਵਿੱਚ ਸ਼ਾਮਲ ਹੋਣਗੇ।

ਸੁਪਿੰਦਰ ਸਿੰਘ ਗਰੇਵਾਲ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ । ਉਸ ਦੀ ਇੱਕ ਭੈਣ ਵੀ ਹੈ । ਰਾਏਕੋਟ ਵਿੱਚ ਪਰਿਵਾਰ ਨੂੰ ਹੁਣ ਵੀ ਵਿਸ਼ਵਾਸ਼ ਨਹੀਂ ਹੋ ਰਿਹਾ ਹੈ ਕਿ ਉਹ ਜਿਸ ਪੁੱਤਰ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ । ਉਹ ਮਿਲਣ ਤੋਂ ਪਹਿਲਾਂ ਹੀ ਦੁਨੀਆ ਤੋਂ ਚੱਲਾ ਜਾਵੇਗਾ।

ਕੈਨੇਡਾ ਤੋਂ ਪੰਜਾਬੀ ਨੌਜਵਾਨਾਂ ਨੂੰ ਦਿਲ ਦਾ ਦੌਰਾ ਪੈਣ ਦੀਆਂ ਘਟਨਾਵਾਂ ਲਗਾਤਾਰ ਤੇਜ਼ੀ ਨਾਲ ਵੱਧ ਰਹੀਆਂ ਹਨ । 6 ਮਹੀਨੇ ਦੇ ਅੰਦਰ ਪੰਜਾਬ ਦੇ 20 ਤੋਂ ਵੱਧ ਨੌਜਵਾਨਾਂ ਦੀ ਕੈਨੇਡਾ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਈ ਹੈ ।