International

ਕੈਨੇਡਾ ‘ਚ 14 ਲੱਖ ਨੌਕਰੀਆਂ,ਨਹੀਂ ਮਿਲ ਰਹੇ ਲੋਕ,ਪੰਜਾਬੀਆਂ ਲਈ ਵੱਡਾ ਮੌਕਾ, ਚੰਗੀ ਤਨਖ਼ਾਹ ਦੇ ਨਾਲ PR

Canada open 14 lakh jobs

ਬਿਊਰੋ ਰਿਪੋਰਟ : ਅਗਲੇ ਤਿੰਨ ਸਾਲਾਂ ਵਿੱਚ ਕੈਨੇਡਾ (canada) ਵਿੱਚ ਨੌਕਰੀ ਦੇ ਵੱਡੇ ਮੌਕੇ ਆਉਣ ਵਾਲੇ ਹਨ । ਕੈਨੇਡਾ ਇਮੀਗ੍ਰੇਸ਼ਨ ਦੇ ਮੰਤਰੀ (Canada immigration minister)ਸ਼ੌਨ ਫ੍ਰੇਸਰ ਨੇ ਦੱਸਿਆ ਹੈ ਕਿ ਦੇਸ਼ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਕਾਫੀ ਕੰਮੀ ਹੈ ਜਿਸ ਨਾਲ ਅਰਥਚਾਰੇ ਨੂੰ ਕਾਫ਼ੀ ਨੁਕਸਾਨ ਹੋ ਰਿਹਾ ਹੈ । ਇਸ ਦੇ ਲਈ ਲੋਕਾਂ ਦੀ ਜ਼ਰੂਰਤ ਹੈ । ਇਸ ਲਈ ਹੁਣ ਕੈਨੇਡਾ ਦਾ ਇਮੀਗ੍ਰੇਸ਼ਨ ਲੇਵੇਲਸ ਪਲਾਨ (canada immigration) 2023-25 ਦੇ ਤਹਿਤ 14 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ ਦੇਸ਼ ਵਿੱਚ ਨੌਕਰੀ ਦਿੱਤੀ ਜਾਵੇਗੀ । ਲੇਬਰ ਦੀ ਕਮੀ ਦੀ ਵਜ੍ਹਾ ਕਰਕੇ ਪਿਛਲੇ ਮਹੀਨੇ ਹੀ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਕੰਮ ਦੇ ਘੰਟਿਆਂ ਦੀ ਹੱਦ
ਵੀ ਹੱਟਾ ਦਿੱਤੀ ਸੀ। ਹੁਣ ਵਿਦਿਆਰਥੀ ਪੜਾਈ ਦੇ ਨਾਲ ਜਿੰਨੇ ਮਰਜ਼ੀ ਘੰਟੇ ਕੰਮ ਕਰ ਸਕਦੇ ਹਨ।

ਇਸ ਸੈਕਟਰ ਵਿੱਚ ਨੌਕਰੀਆਂ

ਇਮੀਗਰੇਸ਼ਨ ਮੰਤਰੀ ਨੇ ਦੱਸਿਆ ਕਿ ਕੈਨੇਡਾ ਦੀ ਹੈਲਥਕੇਅਰ (Health care),ਐਗਰੀਕਲਚਰ(agriculture),ਫਿਸ਼ਰੀਜ (fishes) ਅਤੇ ਟਰਾਂਸਪੋਰਟ ਸੈਕਟਰ (Transport sector) ਪੂਰੀ ਤਰ੍ਹਾਂ ਨਾਲ ਪ੍ਰਵਾਸੀਆਂ ਦੇ ਨਿਰਭਰ ਹੈ । ਇਸ ਵਿੱਚ ਤਕਰੀਬਨ 10 ਲੱਖ ਨੌਕਰੀਆਂ ਹਨ । ਕੈਨੇਡਾ ਵਿੱਚ ਨੌਕਰੀ ਕਰਨ ਵਾਲਿਆਂ ਨੂੰ PR ਵੀ ਮਿਲੇਗੀ । ਇਸ ਦੇ ਲਈ ਕੈਨੇਡਾ ਸਰਕਾਰ ਕਈ ਪ੍ਰੋਗਰਾਮ ਚੱਲਾ ਰਹੀ ਹੈ । ਇਸ ਵਿੱਚ ਐਕਸਪ੍ਰੈਸ ਐਂਟਰੀ,ਪ੍ਰੋਵਿਸ਼ਿਅਲ ਨਾਮਿਨੀ ਪ੍ਰੋਗਰਾਮ ਯਾਨੀ PNP ਪ੍ਰੋਗਰਾਮ ਹੈ। ਪਿਛਲੇ ਸਾਲ ਤਕਰੀਬਨ 56 ਫੀਸਦੀ ਪ੍ਰਵਾਸੀ ਇਸੇ ਤਰ੍ਹਾਂ ਹੀ ਕੈਨੇਡਾ ਪਹੁੰਚੇ ਸਨ ।ਕੈਨੇਡਾ ਵਿੱਚ ਇਸ ਵਕਤ ਭਾਰਤੀ ਮੂਲ ਦੇ 14 ਲੱਖ ਲੋਕ ਹਨ। ਇਹ ਕੈਨੇਡਾ ਦੀ ਆਬਾਦੀ ਦਾ 1.4 ਹਿੱਸਾ ਹੈ। 2021 ਵਿੱਚ ਕੈਨੇਡਾ ਦੀ ਪਰਮਾਨੈਂਟ ਰੈਜੀਡੈਂਸ ਹਾਸਲ ਕਰਨ ਵਾਲੇ 4,05,999 ਲੋਕਾਂ ਵਿੱਚੋਂ 1,27,933 ਯਾਨੀ 1/3 ਆਬਾਦੀ ਭਾਰਤੀਆਂ ਦੀ ਹੋ ਸਕਦੀ ਹੈ। ਕੈਨੇਡਾ ਦੇ ਇਕਨਾਮਿਕਸ ਕਲਾਸ ਵਿੱਚ ਜ਼ਿਆਦਾਤਰ 60 ਫੀਸਦੀ ਭਾਰਤੀ ਹਨ । ਵਿਦੇਸ਼ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਭਾਰਤੀਆਂ ਦੇ ਲਈ ਇਹ ਚੰਗਾ ਮੌਕਾ ਹੈ ।

ਜੂਨ 2022 ਵਿੱਚ ਕੋਵਿਡ ਦੀ 7ਵੀਂ ਲਹਿਰ ਆਉਣ ਦੀ ਵਜ੍ਹਾ ਕਰਕੇ ਵੱਡੀ ਗਿਣਤੀ ਵਿੱਚ ਨਰਸ ਅਤੇ ਸਟਾਫ ਨੇ ਨੌਕਰੀ ਛੱਡ ਦਿੱਤੀ ਸੀ ਜਿਸ ਦੀ ਵਜ੍ਹਾ ਕਰਕੇ 11.2 ਫੀਸਦੀ ਹਸਪਤਾਲ ਦਾ ਸਟਾਫ ਕੋਵਿਡ ਪੋਜ਼ੀਟਿਵ ਹੋ ਗਿਆ ਸੀ। ਅਤੇ ਐਮਰਜੈਂਸੀ ਵਾਰਡ ਨੂੰ ਬੰਦ ਕਰਨ ਦੀ ਨੌਬਤ ਆ ਗਈ ਸੀ । ਇਸੇ ਸਾਲ ਮਾਰਚ ਦੇ ਮਹੀਨੇ ਵਿੱਚ 2 ਲੱਖ ਲੋਕਾਂ ਨੇ ਨੌਕਰੀ ਛੱਡ ਦਿੱਤੀ ਸੀ । 1 ਸਾਲ ਵਿੱਚ ਕੈਨੇਡਾ ਦੇ ਅਰਥਚਾਰੇ ਨੂੰ ਲੇਬਰ ਦੀ ਕਮੀ ਦੀ ਵਜ੍ਹਾ ਕਰਕੇ 1 ਲੱਖ ਕਰੋੜ ਦਾ ਨੁਕਸਾਨ ਹੋਇਆ ਹੈ । ਕੈਨੇਡਾ ਦੇ ਇਮੀਗ੍ਰੇਸ਼ਨ ਮੰਤਰੀ ਸ਼ੌਨ ਫ੍ਰੇਸਰ ਨੇ ਦੱਸਿਆ ਕਿ 2025 ਤੱਕ ਕੈਨੇਡਾ ਦੇ ਅਰਥਚਾਰੇ ਵਿੱਚ 60% ਇਮੀਗਰੈਂਟ ਨੂੰ ਐਂਟਰੀ ਦਿੱਤੀ ਜਾਵੇਗੀ । ਇਸ ਦਾ ਮਤਲਬ ਹੈ ਵੱਡੀ ਗਿਣਤੀ ਵਿੱਚ PR ਦਿੱਤੀ ਜਾਵੇਗੀ ।