The Khalas Tv Blog India ਕੈਨੇਡਾ ਦੀ ਨਵੀਂ ਟਰੈਵਲ ਐਡਵਾਇਜ਼ੀ ‘ਚ ਪੰਜਾਬ ਦੇ ਨਾਲ 2 ਹੋਰ ਸੂਬੇ ਵੀ ਸ਼ਾਮਲ !
India International

ਕੈਨੇਡਾ ਦੀ ਨਵੀਂ ਟਰੈਵਲ ਐਡਵਾਇਜ਼ੀ ‘ਚ ਪੰਜਾਬ ਦੇ ਨਾਲ 2 ਹੋਰ ਸੂਬੇ ਵੀ ਸ਼ਾਮਲ !

ਬਿਉਰੋ ਰਿਪੋਰਟ : ਕੈਨੇਡਾ ਸਰਕਾਰ ਨੇ ਭਾਰਤ ਵਿੱਚ ਮੌਜੂਦ ਆਪਣੇ ਨਾਗਰਿਕਾਂ ਦੇ ਲਈ ਨਵੀਂ ਟਰੈਵਲ ਐਡਵਾਇਜ਼ਰੀ ਅਪਡੇਟ ਕੀਤੀ ਹੈ । ਇਸ ਵਿੱਚ ਹੁਣ ਪੰਜਾਬ,ਗੁਜਰਾਤ ਅਤੇ ਰਾਜਸਥਾਨ ਨੂੰ ਵੀ ਸ਼ਾਮਲ ਕੀਤਾ ਹੈ । ਇਸ ਤੋਂ ਪਹਿਲਾਂ ਕੈਨੇਡਾ ਨੇ ਅਸਾਮ, ਜੰਮੂ-ਕਸ਼ਮੀਰ ਅਤੇ ਮਣੀਪੁਰ ਦੇ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ । ਹੁਣ ਜਿਹੜੀ ਤਾਜ਼ਾ ਐਡਵਾਇਜ਼ਰੀ ਹੈ ਉਸ ਵਿੱਚ ਨਾਗਰਿਕਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪਾਕਿਸਤਾਨ ਨਾਲ ਲੱਗਦੇ ਪੰਜਾਬ,ਰਾਜਸਥਾਨ ਅਤੇ ਗੁਜਰਾਤ ਦੀ ਸਰਹੱਦਾਂ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਨਾ ਜਾਣ। ਇਸ ਤੋਂ ਇਲਾਵਾ ਕੈਨੇਡਾਈ ਨਾਗਰਿਕਾਂ ਨੂੰ ਕਿਹਾ ਗਿਆ ਹੈ ਕਿ ਉਹ ਅਲਰਟ ਰਹਿਣ ਅਤੇ ਸਾਵਧਾਨੀ ਨਾਲ ਰਹਿਣ ਕਿਉਂਕਿ ਸੋਸ਼ਲ ਮੀਡੀਆ ‘ਤੇ ਕੈਨੇਡਾ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਅਤੇ ਨੈਗੇਟਿਵ ਭਾਵਨਾਵਾਂ ਭੜਕਾਇਆ ਜਾ ਰਹੀਆਂ ਹਨ । ਐਡਵਾਇਜ਼ਰੀ ਵਿੱਚ ਕੁਝ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਗਿਆ ਹੈ । ਇਹ ਕੈਨੇਡਾ ਦੇ ਨਾਗਰਿਕਾਂ ਦੇ ਲਈ ਦੂਜੀ ਐਡਵਾਇਜ਼ਰੀ ਹੈ ਪਹਿਲੀ 19 ਸਤੰਬਰ ਨੰ ਜਾਰੀ ਕੀਤੀ ਗਈ ਸੀ।

ਕੈਨੇਡਾ ਤੋਂ ਬਾਅਦ ਭਾਰਤ ਸਰਕਾਰ ਨੇ ਕੈਨੇਡਾ ਵਿੱਚ ਰਹਿੰਦੇ ਭਾਰਤੀ ਵਿਦਿਆਰਥੀਆਂ ਅਤੇ ਨਾਗਰਿਕਾਂ ਲਈ ਐਡਵਾਇਜ਼ਰੀ ਜਾਰੀ ਕੀਤੀ ਸੀ । ਭਾਰਤੀ ਨਾਗਰਿਕਾਂ ਨੂੰ ਉਨ੍ਹਾਂ ਇਲਾਕਿਆਂ ਵਿੱਚ ਨਾ ਜਾਣ ਦੀ ਹਦਾਇਤਾਂ ਜਾਰੀ ਕੀਤੀ ਸੀ ਜਿੱਥੇ ਭਾਰਤ ਦੇ ਖਿਲਾਫ ਜ਼ਿਆਦਾ ਪ੍ਰਦਰਸ਼ਨ ਹੋ ਰਹੇ ਹਨ । ਉਧਰ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੇ ਐਲਾਨ ਤੋਂ ਬਾਅਦ 25 ਸਤੰਬਰ ਨੂੰ ਮੁੜ ਤੋਂ ਕੈਨੇਡਾ ਵਿੱਚ ਭਾਰਤ ਦੇ ਖਿਲਾਫ਼ ਪ੍ਰਦਰਸ਼ਨ ਕੀਤਾ ਗਿਆ । ਵੈਂਕੂਵਰ ਵਿੱਚ ਭਾਰਤੀ ਸਫਾਰਤਖਾਨੇ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਗਿਆ ।

ਵੈਂਕੂਵਰ ਵਿੱਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਸਫਾਰਤਖਾਨੇ ਦੇ ਬਾਹਰ ਇਕੱਠੇ ਹੋਕੇ ਖਾਲਿਸਤਾਨ ਦੀ ਹਮਾਇਤ ਵਿੱਚ ਨਾਅਰੇ ਵੀ ਲਗਾਏ। ਇਸ ਦੌਰਾਨ ਸ਼ਿਕਾਇਤਾਂ ਮਿਲਿਆਂ ਹਨ ਕਿ ਪ੍ਰਦਰਸ਼ਨਕਾਰੀਆਂ ਨੇ ਤਿਰੰਗੇ ਦਾ ਅਪਮਾਨ ਵੀ ਕੀਤਾ ਹੈ ਅਤੇ ਪੀਐੱਮ ਮੋਦੀ ਦੀ ਤਸਵੀਰ ਨਾਲ ਵੀ ਮਾੜਾ ਸਲੂਕ ਕੀਤਾ ਹੈ ।

ਇਸ ਤੋਂ ਇਲਾਵਾ ਓਟਾਵਾ ਵਿੱਚ ਭਾਰਤੀ ਸਫਾਰਤਖਾਨੇ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ । SFJ ਨੇ ਅੰਦਾਜ਼ਾ ਲਗਾਇਆ ਸੀ ਕਿ ਸੈਂਕੜੇ ਲੋਕ ਇਸ ਪ੍ਰਦਰਸ਼ਨ ਵਿੱਚ ਪਹੁੰਚਣਗੇ ਪਰ OCI ਯਾਨੀ ਓਵਰਸੀਜ ਸਿਟੀਜਨ ਆਫ ਇੰਡੀਆ ਕਾਰਰਡ ਰੱਦ ਹੋਣ ਦੇ ਡਰ ਨਾਲ ਸਿਰਫ਼ 30 ਲੋਕ ਹੀ ਪਹੁੰਚੇ ਸਨ ।

ਭਾਰਤ ਵੱਲੋਂ OCI ਰੱਦ ਕਰਨ ਦਾ ਫੈਸਲਾ ਲਿਆ ਗਿਆ

ਭਾਰਤ ਸਰਕਾਰ ਨੇ ਬੀਤੇ ਦਿਨ ਪ੍ਰਦਰਸਨ ਕਰਨ ਵਾਲੇ ਖਾਲਿਸਤਾਨੀ ਹਮਾਇਤੀਆਂ ਦੇ ਚਿਹਰਿਆਂ ਦੀ ਪਛਾਣ ਕਰਨ ਦਾ ਕੰਮ ਸ਼ੁਰੂ ਕੀਤਾ ਹੈ। ਇਸ ਦੇ ਬਾਅਦ ਭਾਰਤ ਸਰਕਾਰ ਇਨ੍ਹਾਂ ਸਾਰੇ ਪ੍ਰਦਰਸ਼ਨਕਾਰੀਆਂ ਦੇ OCI ਰੱਦ ਕਰਨ ਵਾਲੀ ਹੈ । OCI ਵਿਦੇਸ਼ ਵਿੱਚ ਵਸੇ ਭਾਰਤੀਆਂ ਨੂੰ ਦੌਹਰੀ ਨਾਗਰਿਕਤਾ ਦਿੰਦਾ ਹੈ । ਭਾਰਤ ਵਾਪਸ ਨਾ ਆਉਣ ਦੇ ਡਰ ਤੋਂ ਕਈ ਲੋਕ ਹੁਣ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਤੋਂ ਡਰ ਰਹੇ ਹਨ। ਇਸ ਤੋਂ ਇਲਾਵਾ ਸਰਕਾਰ ਨੇ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਜਾਇਦਾਦ ਦੀ ਪਛਾਣ ਕਰਨੀ ਸ਼ੁਰੂ ਕਰ ਦਿੱਤੀ ਹੈ । ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਸਾਰਿਆਂ ਦੀ ਜਾਇਦਾਦ ਸਰਕਾਰ ਅਟੈਚ ਕਰੇਗੀ,ਇਸ ਤੋਂ ਪਹਿਲਾਂ SFJ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਚੰਡੀਗੜ੍ਹ ਅਤੇ ਅੰਮ੍ਰਿਤਸਰ ਵਿੱਚ ਜਾਇਦਾਦ NIA ਨੇ ਅਟੈਚ ਕੀਤੀ ਸੀ ।

Exit mobile version