ਬਿਉਰੋ ਰਿਪੋਰਟ : ਕੈਨੇਡਾ ਦੀ ਧਰਤੀ ਦੀ ਜੜਾਂ ਨਾਲ ਕਿਸ ਕਦਰ ਪੰਜਾਬੀ ਜੁੜ ਚੁੱਕੇ ਨੇ ਇਸ ਦੀ ਮਿਸਾਲ ਸ਼ਨਿੱਚਰਵਾਰ ਨੂੰ ਵੇਖਣ ਮਿਲੀ । ਕੈਨੇਡਾ ਦੀ ਨੈਸ਼ਨਲ ਹਾਕੀ ਲੀਗਸ ਵਿੱਚ ਇਤਿਹਾਸ ਸਿਰਜਿਆ ਗਿਆ ਜਦੋਂ ਦੇਸ਼ ਦਾ ਕੌਮੀ ਗੀਤ ਪੰਜਾਬੀ ਵਿੱਚ ਗਾਇਆ ਗਿਆ । ਵਿਨੀਪੈਗ ਜੈਟਸ ਨੇ ‘ਓ ਕੈਨੇਡਾ ਅਸੀਂ ਸਦਾ ਰੱਖਵਾਲੇ ਤੇਰੇ … ਰੱਬ ਸਾਡੀ ਧਰਤ ਰੱਖੇ ਆਜ਼ਾਦ ਤੇ ਸ਼ਾਨ ਵਾਲੀ … ਓ ਕੈਨੇਡਾ ਅਸੀਂ ਸਦਾ ਰੱਖਵਾਲੇ ਤੇਰੇ ਦਾ ਗਾਇਨ ਕੀਤਾ। ਇਹ ਪਹਿਲਕਦਮੀ ਕੈਨੇਡਾ ਲਾਈਫ ਸੈਂਟਰ ਵਿਖੇ ਪ੍ਰਬੰਧਕ ਸਾਊਥ ਏਸ਼ੀਅਨ ਹੈਰੀਟੇਜ ਨਾਈਟ ਦੇ ਜੈਟਸ ਦੇ ਜਸ਼ਨ ਦਾ ਹਿੱਸਾ ਸੀ। ਕੌਮੀ ਗੀਤ ਦੀ ਪੇਸ਼ਕਾਰੀ ਕੋਲੋਰਾਡੋ ਐਵੇਲਾਂਚੇ ਨਾਲ ਹੋਣ ਵਾਲੇ ਮੈਚ ਤੋਂ ਠੀਕ ਪਹਿਲਾਂ ਕੀਤੀ ਗਈ ।
ਕੈਨੇਡਾ ਦੇ ਕੌਮੀ ਗੀਤ ਦੀ ਪੰਜਾਬੀ ਪੇਸ਼ਕਾਰੀ ਕਿੰਡਰਗਾਰਟਨ ਤੋਂ ਲੈ ਕੇ ਗ੍ਰੇਡ 8 ਤੱਕ ਦੇ ਅੰਬਰ ਟ੍ਰੇਲਜ਼ ਸਕੂਲ ਦੇ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਤਰੀਕੇ ਨਾਲ ਕੀਤੀ ਗਈ । ਇਹ ਲੀਗ ਦੇ ਇਤਿਹਾਸ ਵਿੱਚ ਇੱਕ ਕਮਾਲ ਦੀ ਯਾਦ ਬਣ ਗਈ । ਅੰਬਰ ਟ੍ਰੇਲਜ਼ ਸਕੂਲ ਮੈਨੀਟੋਬਾ ਵਿੱਚ ਦੋਭਾਸ਼ੀ ਅੰਗਰੇਜ਼ੀ ਅਤੇ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਵਾਲੀ ਪਹਿਲਾਂ ਅਧਾਰਾ ਹੈ ।
ਕੈਨੇਡਾ ਦੀ ਨੈਸ਼ਨਲ ਹਾਕੀ ਲੀਗ ਵਿੱਚ ਜਿਸ ਤਰ੍ਹਾਂ ਪੰਜਾਬੀ ਵਿੱਚ ਕੌਮੀ ਗੀਤ ਗਾਇਆ ਗਿਆ ਉਸ ਦੀ ਤਾਰੀਫ ਸੋਸ਼ਲ ਮੀਡੀਆ ਪਲੇਟਫਾਰਮ ਤੇ ਜ਼ੋਰਾ-ਸ਼ੋਰਾ ਨਾਲ ਹੋ ਰਹੀ ਹੈ। ਤਕਰੀਬਨ ਸਾਰੇ ਸੋਸ਼ਲ ਮੀਡੀਆ ਪਲੇਟ ਫਾਰਮ ‘ਤੇ ਲੋਕ ਕੈਨੇਡਾ ਦੇ ਸਭਿਆਚਾਰਕ ਭਾਈਚਾਰੇ ਦੀ ਤਾਰੀਫ ਕਰ ਰਹੇ ਹਨ।
ਵੱਖ-ਵੱਖ ਸਭਿਆਚਾਰਾਂ ਨੂੰ ਸਮਰਪਿਤ ਓ ਕੈਨੇਡਾ ਦੀ ਵਰਤੋਂ ਕਰਨ ਵਾਲੇ ਵਿਨੀਪੈਗ ਜੈੱਟ ਦੀ ਇਹ ਪਹਿਲੀ ਪੇਸ਼ਕਾਰੀ ਨਹੀਂ ਹੈ । 2020 ਵਿੱਚ ਟੀਮ ਨੇ ਓਜੀਬਵੇ ਭਾਸ਼ਾ ਵਿੱਚ ਕੈਨੇਡੀਅਨ ਕੌਮੀ ਗੀਤ ਪੇਸ਼ ਕਰਕੇ ਸਵਦੇਸ਼ੀ ਲੋਕਾਂ ਦੀ ਵਿਰਾਸਤ ਦਾ ਸਨਮਾਨ ਕੀਤਾ ਸੀ। ਬੱਚਿਆਂ ਦੇ ਕੋਆਇਰ ਵੱਲੋਂ ਇਹ ਪੇਸ਼ਕਾਰੀ ਕੀਤੀ ਗਈ ਸੀ । ਇਸ ਤੋਂ ਇਲਾਵਾ 2022 ਵਿੱਚ ਓ ਕੈਨੇਡਾ ਗੀਤ ਯੂਕਰੇਨੀ ਭਾਸ਼ਾ ਵਿੱਚ ਗਾਇਆ ਗਿਆ ਸੀ । ਇਹ ਰੂਸ ਵੱਲੋਂ ਯੂਕਰੇਨ ‘ਤੇ ਕੀਤੇ ਹਮਲੇ ਦੇ ਵਿਰੋਧ ਵਿੱਚ ਸੀ ।
ਕੈਨੇਡਾ ਵਿੱਚ ਹਾਕੀ ਨੂੰ ਮਸ਼ਹੂਰ ਕਰਨ ਦੇ ਲਈ ਪੰਜਾਬੀਆਂ ਦਾ ਵੱਡਾ ਯੋਗਦਾਰ ਹੈ । ਕੈਨੇਡਾ ਦੀ ਕੌਮੀ ਟੀਮ ਵਿੱਚ ਵੀ ਵੱਡੀ ਗਿਣਤੀ ਵਿੱਚ ਪੰਜਾਬੀ ਹਨ ਜੋ ਕੌਮਾਂਤਰੀ ਪੱਧਰ ‘ਤੇ ਕੈਨੇਡਾ ਵੱਲੋਂ ਖੇਡ ਦੇ ਹਨ । ਇਸੇ ਲਈ ਨੈਸ਼ਨਲ ਹਾਈ ਲੀਗ ਵਿੱਚ ਵੀ ਨਾ ਸਿਰਫ਼ ਕੌਮੀ ਗੀਤ ਪੰਜਾਬੀ ਵਿੱਚ ਗਾਇਆ ਗਿਆ ਬਲਕਿ ਕਮੈਂਟਰੀ ਵੀ ਪੰਜਾਬੀ
ਵਿੱਚ ਕੀਤੀ ਗਈ । ਕੈਨੇਡਾ ਵਿੱਚ ਪੰਜਾਬੀ ਚੌਥੀ ਸਭ ਤੋਂ ਜ਼ਿਆਦਾ ਬੋਲਣ ਵਾਲੀ ਜ਼ੁਬਾਨ ਹੈ। ਤਕਰੀਬਨ 5 ਲੱਖ ਲੋਕਾਂ ਦੀ ਕੈਨੇਡਾ ਵਿੱਚ ਪੰਜਾਬੀ ਮੁੱਢਲੀ ਭਾਸ਼ਾ ਹੈ ।