ਬਿਉਰੋ ਰਿਪੋਰਟ – ਗੁਰਦਾਸਪੁਰ ਦੇ ਦੀਨਾਨਗਰ ਵਿਧਾਨਸਭਾ ਖੇਤਰ ਦੇ ਸੱਦਾ ਪਿੰਡ ਦੇ ਨੌਜਵਾਨ ਨੇ ਕੈਨੇਡਾ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ । ਮਨਪ੍ਰੀਤ ਸਿੰਘ ਮਾਨ ਨੇ ਕੈਨੇਡਾ ਪੁਲਿਸ ਵਿੱਚ ਅਧਿਕਾਰੀ ਦਾ ਅਹੁਦਾ ਹਾਸਲ ਕੀਤਾ ਹੈ । ਮਨਪ੍ਰੀਤ ਨੇ ਚੰਡੀਗੜ੍ਹ ਵਿੱਚ ਬੀਟੈਕ ਕਰਨ ਦੇ ਬਾਅਦ IIT ਦਿੱਲੀ ਤੋਂ MBA ਕਰਨ ਦੇ ਬਾਅਦ ਤਕਰੀਬਨ 15 ਸਾਲ ਤੱਕ ਭਾਰਤ ਪੈਟਰੋਲੀਅ ਦੇ ਇੱਕ ਅਧਿਕਾਰੀ ਦੇ ਤੌਰ ‘ਤੇ ਨੌਕਰੀ ਕੀਤੀ । 2018 ਵਿੱਚ ਉਹ ਆਪਣੇ ਪੂਰੇ ਪਰਿਵਾਰ ਦੇ ਨਾਲ ਪੱਕੇ ਤੌਰ ‘ਤੇ ਕੈਨੇਡਾ ਚੱਲੇ ਗਏ ।
ਮਨਪ੍ਰੀਤ ਸਿੰਘ ਮਾਨ ਨੇ ਕੈਨੇਡਾ ਵਿੱਚ ਕਰੜੀ ਮਿਹਨਤ ਕੀਤੀ ਅਤੇ ਫਿਰ ਪੁਲਿਸ ਅਧਿਕਾਰੀ ਬਣਨ ਲਈ ਪ੍ਰੀਖਿਆ ਦਿੱਤੀ । ਚਾਚਾ ਬਲਰਾਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਦੀ ਪਤਨੀ ਹਰਸਿਮਰਨ ਕੌਰ ਵੀ ਕੈਨੇਡਾ ਵਿੱਚ ਨੌਕਰੀ ਕਰਦੀ ਹੈ,ਉਸ ਦੀਆਂ 2 ਧੀਆਂ ਹਨ ।
ਮਾਪਿਆਂ ਦਾ ਇਕਲੌਤਾ ਪੁੱਤਰ
ਬਲਰਾਜ ਸਿੰਘ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਮਾਨ ਮਾਪਿਆਂ ਦਾ ਇਕਲੌਤਾ ਪੁੱਤਰ ਹੈ ਅਤੇ ਉਹ ਪੜਾਈ ਵਿੱਚ ਵੀ ਚੰਗਾ ਸੀ । ਸਕੂਲ ਦੇ ਦਿਨਾਂ ਤੋਂ ਹੀ ਉਹ ਪੜਨ ਵਿੱਚ ਕਾਫੀ ਹੁਸ਼ਿਆਰ ਸੀ ਅਤੇ ਹਮੇਸ਼ਾ ਚੰਗੇ ਨੰਬਰ ਲੈਕੇ ਆਉਂਦਾ ਸੀ । ਮਨਪ੍ਰੀਤ ਸਿੰਘ ਮਾਨ ਕੈਨੇਡਾ ਵਿੱਚ ਪੁਲਿਸ ਅਧਿਕਾਰੀ ਬਣ ਕੇ ਸਰਹੱਦੀ ਜ਼ਿਲ੍ਹੇ ਦਾ ਨਾਂ ਰੋਸ਼ਨ ਕੀਤਾ ਹੈ ।