India International

ਜਸਟਿਨ ਟਰੂਡੋ ਦੀ ਕੈਨੇਡਾ ਦੀ ਸੱਤਾ ‘ਚ ਜ਼ਬਰਦਸਤ ਵਾਪਸੀ ਵੱਲ ਇਸ਼ਾਰਾ! ਟਰੰਪ ਦਾ ਦਾਅ ਉਲਟਾ ਪੈ ਗਿਆ

ਬਿਉਰੋ ਰਿਪੋਰਟ – ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਡੋਨਾਲਡ ਟਰੰਪ ਨੇ ਕੈਨੇਡਾ ਅਤੇ ਪੀਐੱਮ ਜਸਟਿਨ ਟਰੂਡੋ ਦੇ ਖਿਲਾਫ਼ ਮੋਰਚਾ ਖੋਲ ਦਿੱਤਾ ਸੀ ।ਪਰ ਇਸ ਦਾ ਫਾਇਦਾ ਟਰੂਡੋ ਨੂੰ ਹੋਇਆ ਹੈ । ਵਾਰ-ਵਾਰ ਟਰੂਡੋ ਨੂੰ ਗਵਰਨਰ ਆਫ ਕੈਨੇਡਾ ਕਹਿਣ ਅਤੇ ਅਮਰੀਕਾ ਦਾ 51ਵਾਂ ਸੂਬਾ ਦੱਸਣ ‘ਤੇ ਲੋਕ ਟਰੰਪ ਤੋਂ ਬੁਰੀ ਤਰ੍ਹਾਂ ਨਾਲ ਨਰਾਜ਼ ਹਨ ।

ਤਾਜ਼ਾ ਚੋਣ ਸਰਵੇਂ ਵਿੱਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਇਸ ਦਾ ਫਾਇਦਾ ਹੋਇਆ ਹੈ । ਟਰੂਡੋ ਦੀ ਲਿਬਰਲ ਪਾਰਟੀ ਹੁਣ ਤੱਕ 26 ਫੀਸਦੀ ਕੰਜ਼ਰਵੇਟਿਵ ਪਾਰਟੀ ਤੋਂ ਪਿੱਛੇ ਚੱਲ ਰਹੀ ਸੀ ਪਰ ਹੁਣ 2 ਫੀਸਦੀ ਨਾਲ ਅੱਗੇ ਹੋ ਗਈ ਹੈ । ਇਪਸੋਲ ਦੇ ਸਰਵੇਂ ਮੁਤਾਬਿਕ ਲਿਬਰਨ ਪਾਰਟੀ ਨੂੰ 38 % ਜਦਕਿ ਕੰਜ਼ਰਵੇਟਿਵ ਪਾਰਟੀ ਨੂੰ 36% ਲੋਕਾਂ ਦੀ ਹਮਾਇਤ ਮਿਲੀ ਹੈ । ਜਦਕਿ 6 ਹਫਤੇ ਪਹਿਲਾਂ ਕੰਜ਼ਰਵੇਟਿਵ ਨੂੰ 46% ਲੋਕਾਂ ਦੀ ਹਮਾਇਤ ਮਿਲੀ ਸੀ ਜਦਕਿ ਲਿਬਰਨ ਕੋਲ ਸਿਰਫ਼ 12% ਲੋਕਾਂ ਦੀ ਹਮਾਇਤ ਸੀ । ਪਰ ਹੁਣ ਲਿਬਰਲ ਪਾਰਟੀ ਦੀ ਮਕਬੂਲੀਅਤ ਵਿੱਚ 26 ਫੀਸਦ ਦਾ ਉਛਾਲ ਵੇਖਣ ਨੂੰ ਮਿਲਿਆ ਹੈ ।

ਜਾਨਕਾਰਾਂ ਮੁਤਾਬਿਕ ਜਿਸ ਤਰ੍ਹਾਂ ਪੀਐੱਮ ਟਰੂਡੋ ਨੇ ਅਮਰੀਕੀ ਰਾਸ਼ਟਰਪਤੀ ਟਰੰਪ ਖਿਲਾਫ਼ ਆਵਾਜ਼ ਚੁੱਕੀ ਹੈ ਉਸ ਤੋਂ ਲੋਕ ਕਾਫੀ ਪ੍ਰਭਾਵਿਤ ਹਨ ਅਤੇ ਲਿਬਰਲ ਪਾਰਟੀ ਨੂੰ ਕਾਫੀ ਹਮਾਇਤ ਮਿਲੀ ਹੈ । ਹਾਲਾਂਕਿ 2 ਹੋਰ ਸਰਵੇਂ ਨੇ ਲਿਬਰਲ ਅਤੇ ਕੰਜ਼ਰਵੇਟਿਵ ਪਾਰਟੀ ਵਿੱਚ ਬਰਾਬਰ ਦਾ ਮੁਕਾਬਲਾ ਦੱਸਿਆ ਹੈ । ਲੇਜਰ ਪੋਲ ਵਿੱਚ ਕੰਜ਼ਰਵੇਟਿਵ ਪਾਰਟੀ ਨੂੰ 38% ਜਦਕਿ ਲਿਬਰਲ ਪਾਰਟੀ ਨੂੰ 37% ਹਮਾਇਤ ਮਿਲੀ ਹੈ ।

ਕੈਨੇਡਾ ਦੇ ਨਾਗਰਿਕ ਅਮਰੀਕਾ ਦੀ ਯਾਤਰਾ ਤੋਂ ਬਚ ਰਹੇ ਹਨ । ਪੀਐੱਮ ਜਸਟਿਨ ਟਰੂਡੋ ਨੇ ਕੈਨੇਡਾਈ ਲੋਕਾਂ ਨੂੰ ਦੇਸ਼ ਵਿੱਚ ਹੀ ਛੁੱਟੀ ਬਿਤਾਉਣ ਦੀ ਅਪੀਲ ਕੀਤੀ ਸੀ । ਜਿਸ ਤੋਂ ਬਾਅਦ ਕਾਫੀ ਲੋਕਾਂ ਨੇ ਅਮਰੀਕਾ ਦੀ ਯਾਤਰਾ ਰੱਦ ਕਰ ਦਿੱਤੀ । ਯੂਐੱਸ ਟਰੈਵਲ ਐਸੋਸੀਏਸ਼ਨ ਦੇ ਮੁਤਾਬਿਕ ਕੈਨੇਡਾਈ ਯਾਤਰੀਆਂ ਦੀ ਗਿਣਤੀ ਵਿੱਚ 10% ਦੀ ਕਮੀ ਦਰਜ ਹੋਈ ਜਿਸ ਨਾਲ ਅਮਰੀਕਾ ਨੂੰ 18 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ।