Punjab

ਗੈਂਗਸਟਰ ਲਖਬੀਰ ਲੰਡਾ ਦੇ 4 ਸਾਥੀ ਗਿਰਫ਼ਤਾਰ,ਇਸ ਹਿੰਦੂ ਆਗੂ ਦੇ ਕਤਲ ਦੀ ਸੀ ਤਿਆਰੀ

Gangster lakhbir landa four gang member arrested

ਤਰਨਤਾਰਨ : ਤਰਨਤਾਰਨ ਤੋਂ ਐਂਟੀ ਟਾਸਕ ਫੋਰਸ (AGTF) ਨੇ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਲੰਡਾ ਦੇ ਚਾਰ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਹੈ । CIA ਅੰਮ੍ਰਿਤਸਰ ਅਤੇ ਤਰਨਤਾਰਨ ਪੁਲਿਸ ਦਾ ਇਹ ਜੁਆਇੰਟ ਆਪਰੇਸ਼ਨ ਸੀ । ਦੱਸਿਆ ਜਾ ਰਿਹਾ ਹੈ ਇੰਨਾਂ ਚਾਰਾਂ ਦੇ ਨਿਸ਼ਾਨੇ ‘ਤੇ ਇੱਕ ਹਿੰਦੂ ਆਗੂ ਸੀ । ਪੁਲਿਸ ਨੇ ਚਾਰੋ ਗੈਂਗਸਟਰਾਂ ਤੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜਿੰਨਾਂ ਮੁਲਜ਼ਮਾਂ ਨੂੰ ਪੁਲਿਸ ਨੇ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਦਾ ਨਾਂ ਆਕਾਸ਼,ਗੁਰਕੀਰਤ,ਹਰਮਨਜੀਤ,ਅਜਮੀਤ ਸਿੰਘ ਦੱਸਿਆ ਜਾ ਰਿਹਾ ਹੈ । ਇੰਨਾਂ ਤੋਂ 4 ਪਿਸਟਰ ਵੀ ਬਰਾਮਦ ਹੋਈਆਂ ਹਨ । ਡੀਜੀਪੀ ਗੌਰਵ ਯਾਦਨ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਤਰਨਤਾਰਨ ਦੇ ਪਿੰਡ ਅਲਾਦੀਨਪੁਰ ਵਿੱਚ ਇੱਕ ਕਪੜਾ ਵਪਾਰੀ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਸ ਵਿੱਚ ਵੀ ਇੰਨਾਂ ਦਾ ਹੱਥ ਸੀ । ਇਹ ਚਾਰੋ ਲਖਬੀਰ ਸਿੰਘ ਲੰਡਾ ਗਰੁੱਪ ਦੇ ਲਈ ਕੰਮ ਕਰਦੇ ਹਨ । ਪੁਲਿਸ ਨੇ ਇਸ ਤੋਂ ਪਹਿਲਾਂ 2 ਸ਼ੂਟਰ ਰਵੀਸ਼ੇਰ ਸਿੰਘ ਉਰਫ਼ ਰਵੀ ਅਤੇ ਵਰਿੰਦਰ ਸਿੰਘ ਉਰਫ਼ ਕਾਕਾ ਨੂੰ ਨੌਸ਼ਹਿਰਾ ਪਨੂੰਆਂ ਤੋਂ ਗਿਰਫ਼ਤਾਰ ਕੀਤਾ ਸੀ ।

ਸੁਧੀਰ ਸੂਰੀ ਸੀ ਨਿਸ਼ਾਨੇ ‘ਤੇ

ਸੂਤਰਾਂ ਮੁਤਾਬਿਕ ਫੜੇ ਗਏ ਚਾਰੋ ਮੁਲਜ਼ਮਾਂ ਦੇ ਨਿਸ਼ਾਨੇ ‘ਤੇ ਹਿੰਦੂ ਆਗੂ ਸੁਧੀਰ ਸੂਰੀ ਵੀ ਸੀ । ਸੂਰੀ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਪਰ ਇਹ ਗੈਂਗਸਟਰ ਸੂਰੀ ਤੱਕ ਪਹੁੰਚ ਪਾਉਂਦੇ ਉਸ ਤੋਂ ਪਹਿਲਾਂ ਹੀ ਪੁਲਿਸ ਨੇ ਮੁਲਜ਼ਮਾਂ ਨੂੰ ਫੜ ਲਿਆ। ਚਾਰਾਂ ਤੋਂ ਪੁਲਿਸ ਨੇ ਵਿਦੇਸ਼ੀ ਪਿਸਟਲ ਬਰਾਮਦ ਕੀਤਾ ਹੈ। ਮੁਲਜ਼ਮਾਂ ਨੂੰ ਰਿਮਾਂਡ ‘ਤੇ ਲੈਣ ਤੋਂ ਬਾਅਦ ਪੁਲਿਸ ਹੋਰ ਖੁਲਾਸੇ ਵੀ ਕਰ ਸਕਦੀ ਹੈ ।

ਅੰਮ੍ਰਿਤਸਰ ਤੋਂ ਫੜੇ ਗਏ ਗੈਂਗਸਟਰਾਂ ਨੇ ਦਿੱਤੀ ਸੀ ਜਾਣਕਾਰੀ

ਕੁਝ ਦਿਨ ਪਹਿਲਾਂ ਅੰਮ੍ਰਿਤਸਰ ਦੇ ਕਟੜਾ ਆਹਲੂਵਾਲੀਆਂ ਤੋਂ ਪੁਲਿਸ ਨੇ ਤਰਨਤਾਰਨ ਦੇ ਭਿਖੀਵਿੰਦ ਦੇ ਨਿਵਾਸੀ ਬਲਰਾਜ ਸਿੰਘ ਅਤੇ ਸਰਹਾਲੀ ਕਲਾਂ ਦੇ ਆਤਿਸ਼ ਕੁਮਾਰ ਬ੍ਰਾਹਮਣ ਅਤੇ ਅਵਿਨਾਸ਼ ਕੁਮਾਰ ਨੂੰ ਗਿਰਫ਼ਤਾਰ ਕੀਤਾ ਸੀ। ਇਹ ਤਿੰਨੋ ਮੁਲਜ਼ਮ ਤਰਨਤਾਰਨ ਦੇ ਕਪੜਾ ਵਪਾਰੀ ਦੇ ਕਤਲ ਕਰਨ ਵਾਲੇ ਗੈਂਗ ਦੇ ਮੈਂਬਰ ਸਨ । ਤਰਨਤਾਰਨ ਦੇ ਵਪਾਰੀ ਦਾ ਕਤਲ ਕਰਨ ਤੋਂ ਬਾਅਦ ਲੰਡਾ ਨੇ ਇਸ ਦੀ ਜ਼ਿੰਮੇਵਾਰੀ ਲਈ ਸੀ ਅਤੇ ਕਿਹਾ ਸੀ ਕਿ ਜਿਹੜੇ ਲੋਕ ਪੁਲਿਸ ਨੂੰ ਸਾਡੀ ਮੁਖਬਰੀ ਕਰਦੇ ਹਨ ਉਨ੍ਹਾਂ ਤੋਂ ਅਸੀਂ ਬਦਲਾ ਲਵਾਂਗੇ।