ਬਿਊਰੋ ਰਿਪੋਰਟ : ਕੈਨੇਡਾ ਪੰਜਾਬੀਆਂ ਦਾ ਸਭ ਤੋਂ ਮੰਨ ਪਸੰਦ ਦੇਸ਼ ਹੈ । ਪਰ ਜਿਹੜੀਆਂ ਖਬਰਾਂ ਉੱਥੋ ਹੁਣ ਰੋਜ਼ਗਾਰ ਨੂੰ ਲੈਕੇ ਆ ਰਹੀਆਂ ਹਨ ਉਹ ਚੰਗੀ ਨਹੀਂ ਹੈ । ਵਿਦਿਆਰਥੀ ਜਿਸ ਉਮੀਦ ਨਾਲ ਕੈਨੇਡਾ ਜਾ ਰਹੇ ਸਨ ਉਹ ਫਿਲਹਾਲ ਟੁੱਟ ਦੀਆਂ ਹੋਇਆ ਨਜ਼ਰ ਆ ਰਹੀਆਂ ਹਨ । ਸਾਡਾ ਮਕਸਦ ਤੁਹਾਨੂੰ ਡਰਾਉਣ ਨਹੀਂ ਹੈ ਸਿਰਫ ਅਲਰਟ ਕਰਨਾ ਹੈ । ਉੱਥੇ ਹਾਲਾਤ ਤੋਂ ਜਾਣੂ ਕਰਵਾਉਣਾ ਹੈ ਜਾਣ ਤੋਂ ਪਹਿਲਾਂ ਤੁਸੀਂ ਉੱਥੇ ਕਿਸੇ ਨਾਲ ਗੱਲ ਕਰਕੇ ਹੀ ਜਾਉ ।
ਵਿਦਿਆਰਥੀ ਅਕਸਰ ਇਹ ਸੋਚ ਦੇ ਹਨ ਕਿ ਕੈਨੇਡਾ ਪਹੁੰਚਣ ਤੋਂ ਬਾਅਦ ਕੰਮ ਮਿਲ ਜਾਵੇਗਾ । ਨੌਕਰੀ ਦੇ ਬਹੁਤ ਚੰਗੇ ਮੌਕੇ ਹਨ ਅਸੀਂ ਆਪਣਾ ਖਰਚਾ ਕੱਢ ਲਵਾਂਗੇ ਅਤੇ ਘਰ ਵਿੱਚ ਵੀ ਪੈਸਾ ਭੇਜਾਗੇ । ਪਰ ਇਹ ਹਕੀਕਤ ਨਹੀਂ ਹੈ । ਕੈਨੇਡਾ ਦੇ ਟੋਰਾਂਟੋ ਨਜ਼ਦੀਕ ਕਿਚਨਰ ਵਿੱਚ ਪੜਾਈ ਪੂਰੀ ਕਰ ਚੁੱਕੇ ਵਿਦਿਆਰਥੀ ਯੋਗੇਸ਼ ਨੌਕਰੀ ਦੀ ਤਲਾਸ਼ ਕਰ ਰਹੇ ਹਨ । ਜਲੰਧਰ ਕੈਂਟ ਵਿੱਚ ਰਹਿਣ ਵਾਲੀ ਉਨ੍ਹਾਂ ਦੀ ਮਾਂ ਪ੍ਰਿਆ ਕਾਫੀ ਪਰੇਸ਼ਾਨ ਹੈ । ਇਹ ਚਿੰਤਾ ਸਿਰਫ਼ ਉਨ੍ਹਾਂ ਦੀ ਨਹੀਂ ਹੈ ਬਲਕਿ ਵੱਡੀ ਗਿਣਤੀ ਵਿੱਚ ਮਾਪਿਆਂ ਦੀ ਹੈ ।
ਕਿਰਾਇਆ ਵੱਧ ਕਮਾਈ ਘੱਟ
ਕੈਨੇਡਾ ਤੋਂ ਲਗਾਤਾਰ ਵੀਡੀਓ ਵਾਇਰਲ ਹੋ ਰਹੇ ਹਨ ਜਿਸ ਵਿੱਚ ਨੌਕਰੀ ਦੀ ਤਲਾਸ਼ ਕਰ ਰਹੇ ਭਾਰਤੀ ਵਿਦਿਆਰਥੀ ਨੌਕਰੀ ਦੀ ਲੰਮੀਆਂ-ਲੰਮੀਆਂ ਲਾਇਨਾਂ ਵਿੱਚ ਖੜੇ ਹੋਏ ਹਨ । ਕੈਨੇਡਾ ਸਟੱਡੀ ਵੀਜਾ ਤੇ ਗਏ ਪ੍ਰਜਵਲ ਮਲਹੋਤਰਾ ਨੇ ਦੱਸਿਆ ਕਿ ਇੱਥੇ ਹਰ ਚੀਜ਼ ਮਹਿੰਗੀ ਹੁੰਦੀ ਜਾ ਰਹੀ ਹੈ ਅਤੇ ਵਿਦਿਆਰਥੀਆਂ ਨੂੰ ਭਾਰਤ ਵਿੱਚ ਮਾਪਿਆਂ ਤੋਂ ਪੈਸਾ ਮੰਗਵਾਉਣਾ ਪੈਂਦਾ ਹੈ । ਇਹ ਹਾਲਤ ਸਾਨੂੰ ਪਰੇਸ਼ਾਨ ਕਰ ਰਹੀ ਹੈ । ਨੌਕਰੀਆਂ ਮਿਲ ਨਹੀਂ ਰਹੀ ਹੈ ਜਿਸ ਵਿਸ਼ੇ ਦੀ ਪੜਾਈ ਕੀਤੀ ਹੈ ਉਸ ਦੀ ਤਾਂ ਦੂਰ-ਦੂਰ ਤੱਕ ਨੌਕਰੀ ਨਹੀਂ ਹੈ ।
ਹਾਲਾਤ ਇਹ ਹੈ ਕਿ ਆਈਟੀ ਦਾ ਕੋਰਸ ਕਰਕੇ ਵਿਦਿਆਰਥੀ ਟੈਕਸੀ ਚੱਲਾ ਰਹੇ ਹਨ ਜਾਂ ਫਿਰ ਕਿਸੇ ਕੈਫੇ ਵਿੱਚ ਨੌਕਰੀ ਕਰ ਰਹੇ ਹਨ । ਵਿਦਿਆਰਥੀਆਂ ਨੂੰ ਹਰ ਹਫਤੇ 20 ਘੰਟੇ ਕੰਮ ਕਰਨ ਦੀ ਇਜਾਜ਼ਤ ਹੈ । 15 ਡਾਲਰ ਹਰ ਘੰਟੇ ਦੇ ਹਿਸਾਬ ਨਾਲ ਮਿਲ ਦੇ ਹਨ । ਯਾਨੀ 300 ਡਾਲਰ ਹਰ ਹਫਤੇ ਅਤੇ 1200 ਡਾਲਰ ਮਹੀਨਾ । ਭਾਰਤੀ ਕਰੰਸੀ ਦੇ ਹਿਸਾਬ ਨਾਲ ਇਹ 72 ਹਜ਼ਾਰ ਹੈ ਅਤੇ ਕਿਰਾਇਆ 50 ਹਜ਼ਾਰ ਦੇ ਕਰੀਬ ਪਹੁੰਚ ਗਿਆ ਹੈ । ਉੱਤੋਂ ਸਰਕਾਰ ਦਾ ਟੈਕਸ,ਵਰਕ ਪਰਮਿਟ ‘ਤੇ ਵੀ ਨੌਕਰੀ ਨਹੀਂ ਹੈ । ਨੌਜਵਾਨ ਅੱਧੀ ਕੀਮਤ ‘ਤੇ ਕੰਮ ਕਰਨ ਨੂੰ ਮਜ਼ਬੂਰ ਹਨ ।
ਉੱਚ ਟਿਊਸ਼ਨ ਫੀਸ ਦਾ ਵੀ ਬੋਝ
ਦਰਅਸਲ ਕੈਨੇਡਾ ਜਾਣ ਵਾਲੇ ਕੌਮਾਂਤਰੀ ਵਿਦਿਆਰਥੀਆਂ ਨੂੰ ਨਾ ਸਿਰਫ ਜ਼ਿਆਦਾ ਟਿਊਸ਼ਨ ਫੀਸ ਦਾ ਬੋਝ ਚੁੱਕਣਾ ਪੈ ਰਿਹਾ ਹੈ ਬਲਕਿ ਸਥਾਨਕ ਕੈਨੇਡਾ ਦੇ ਵਿਦਿਆਰਥੀਆਂ ਤੋਂ ਪੰਜ ਗੁਣਾ ਵੱਧ ਫੀਸ ਦੇਣੀ ਪੈਂਦੀ ਹੈ। ਸਿਰਫ ਇਨ੍ਹਾਂ ਹੀ ਨਹੀਂ ਉਨ੍ਹਾਂ ਜ਼ਰੂਰੀ ਗਾਰੰਟੀ ਨਿਵੇਸ਼ ਵਿੱਚ ਵੀ 10 ਹਜ਼ਾਰ ਕੈਨੇਡੀਅਨ ਡਾਲਰ ਦਾ ਨਿਵੇਸ਼ ਕਰਨਾ ਪੈਂਦਾ ਹੈ।
ਜਲੰਧਰ ਦੇ ਰਹਿਣ ਵਾਲੇ ਰੋਹਿਤ ਭੋਲਾ ਦਾ ਕਹਿਣਾ ਹੈ ਕਿ ਵਿਦਿਆਰਥੀ ਇੱਥੇ ਉਮੀਦ ਲੈਕੇ ਆਉਂਦੇ ਹਨ ਕਿ ਕੈਨੇਡਾ ਪਹੁੰਚ ਕੇ ਫੌਰਨ ਕੰਮ ਸ਼ੁਰੂ ਕਰ ਦੇਵਾਂਗਾ,ਸਾਨੂੰ ਏਜੰਟ ਇਹ ਵੀ ਭਰੋਸਾ ਦਿੰਦੇ ਹਨ ਕਿ ਕੈਨੇਡਾ ਵਿੱਚ ਨੌਕਰੀਆਂ ਦੇ ਕਾਫੀ ਮੌਕੇ ਹਨ । ਅਸੀਂ ਨਾ ਸਿਰਫ ਆਪਣਾ ਖਰਚ ਕੱਢਾਗੇ ਬਲਕਿ ਘਰ ਵੀ ਭੇਜਾਗੇ । ਪਰ ਇਹ ਸੱਚ ਨਹੀਂ ਹੈ,ਰੋਹਿਤ ਭੋਲਾ ਦਾ ਕਹਿਣਾ ਹੈ ਪੁੱਤਰ ਸਿਧਾਰਥ ਭੋਲਾ ਦਸੰਬਰ 2019 ਵਿੱਚ ਕੈਨੇਡਾ ਗਿਆ ਸੀ । ਸਟੱਡੀ 2021 ਵਿੱਚ ਪੂਰੀ ਕਰ ਲਈ ਡਿਪਲੋਮਾ ਅਕਾਉਂਟੈਂਸੀ ਵਿੱਚ ਕੀਤਾ ਪਰ ਉਸ ਨੂੰ ਨੌਕਰੀ ਨਹੀਂ ਮਿਲੀ । ਨਤੀਜਤਨ ਉਹ ਸਟੋਰ ਵਿੱਚ ਨੌਕਰੀ ਕਰ ਰਿਹਾ ਹੈ । ਨੌਕਰੀ ਦੀ ਕਮੀ ਦੇ ਨਾਲ ਨਾਲ ਉਸ ਨੂੰ ਘਰ ਅਤੇ ਖਾਣ-ਪੀਣ ਦੀ ਵੱਧ ਕੀਮਤ ਦੀ ਮਾਰ ਵੀ ਝੇਲਨੀ ਪੈ ਰਹੀ ਹੈ। ਮਕਾਨ ਦੇ ਮਾਲਿਕ ਆਪਣੇ ਹਿਸਾਬ ਨਾਲ ਕਿਰਾਇਆ ਵੱਧਾ ਰਹੇ ਹਨ । ਜੇਕਰ ਵਾਧੂ ਪੈਸਾ ਨਹੀਂ ਦਿੰਦੇ ਹਨ ਤਾਂ ਬੇਦਖਲ ਕਰਨ ਦੀ ਧਮਕੀ ਦਿੱਤੀ ਜਾਂਦੀ ਹੈ।
ਅਮਰ ਉਜਾਲਾ ਵਿੱਚ ਛੱਪੀ ਖਬਰ ਦੇ ਮੁਤਾਬਿਕ ਕੈਨੇਡਾ ਵਿੱਚ ਐਡਮਿੰਟਨ ਦੇ ਰਹਿਣ ਵਾਲੇ ਪਰਵਿੰਦਰ ਮੋਂਟੂ ਜੋ ਕਿ ਇਮੀਗ੍ਰੇਸਨ ਬਿਜਨੈਸ ਕਰਦੇ ਹਨ । ਉਨ੍ਹਾਂ ਦੇ ਮੁਤਾਬਿਕ ਬ੍ਰੈਮਪਟਨ,ਓਟਾਰੀਓ,ਸਰੇ,ਬ੍ਰਿਟਸ਼ ਕੋਲੰਬੀਆ,ਆਮਤੌਰ ‘ਤੇ ਕੈਨੇਡਾ ਵਿੱਚ ਭਾਰਤੀ ਨਾਲ ਜੁੜੇ ਹੋਏ ਹਨ । ਪੰਜਾਬ ਤੋਂ ਆਉਣ ਵਾਲੇ ਨੌਜਵਾਨ ਸਿੱਖਿਆ ਹਾਸਲ ਕਰਦੇ ਹਨ ਪਰ ਉਨ੍ਹਾਂ ਦੀ ਕਾਬਲੀਅਤ ਦੇ ਹਿਸਾਬ ਨਾਲ ਨੌਕਰੀ ਨਹੀਂ ਮਿਲ ਦੀ ਹੈ । ਜਿਸ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਘੱਟ ਤਨਖਾਹ ‘ਤੇ ਨੌਕਰੀ ਕਰਨੀ ਪੈਂਦੀ ਹੈ । ਕੈਨੇਡਾ ਵਿੱਚ ਸਕਿਲ ਦੇ ਬਹੁਤ ਮੌਕੇ ਹਨ ਪਰ ਛੋਟੀ-ਛੋਟੀ ਨੌਕਰੀਆਂ ਦੀ ਕਮੀ ਹੈ । ਕੈਨੇਡਾ ਦੇ ਇਮੀਗ੍ਰੇਸ਼ਨ ਮਾਹਿਰਾ ਦਾ ਕਹਿਣਾ ਹੈ ਜੋ ਹਾਲ ਕੈਨੇਡਾ ਦਾ ਹੈ । ਉਸ ਨੂੰ ਲੈਕੇ ਚਿੰਤਾ ਵਧੀ ਹੋਈ ਹੈ । ਕਈ ਮਾਪਿਆਂ ਨੇ ਇਸ ਨੂੰ ਜ਼ਾਹਿਰ ਵੀ ਕੀਤਾ ਹੈ । ਕਈ ਮਾਪਿਆਂ ਨੇ ਬੱਚਿਆਂ ਨੂੰ ਸਲਾਹ ਦਿੱਤੀ ਹੈ ਕਿ ਡਿਪਰੈਸ਼ਨ ਵਿੱਚ ਜਾਣ ਦੀ ਥਾਂ ਉਹ ਵਾਪਸ ਆ ਜਾਣ । ਇਸੇ ਵਜ੍ਹਾ ਨਾਲ ਇਸ ਸਾਲ ਕੈਨੇਡਾ ਵਿੱਚ ਜਾਣ ਵਾਲਿਆਂ ਦੀ ਗਿਣਤੀ ਵਿੱਚ ਇਸ ਸਾਲ 50 ਫੀਸਦੀ ਦੀ ਕਮੀ ਆ ਗਈ ਹੈ ।