ਕੈਨੇਡਾ ਵਿਚ ਸਰਕਾਰ ਦਾ ਹਿੱਸਾ ਨਿਊ ਡੈਮੋਕ੍ਰੇਟਿਕ ਪਾਰਟੀ (ਐਨਡੀਪੀ) ਗੁਰਪਤਵੰਤ ਸਿੰਘ ਪੰਨੂ ਵੱਲੋਂ ਹਿੰਦੂਆਂ ਨੂੰ ਦਿੱਤੀ ਧਮਕੀ ਤੋਂ ਬਾਅਦ ਚਿੰਤਤ ਹੈ। NDP ਸੰਸਦ ਮੈਂਬਰ ਜਗਮੀਤ ਸਿੰਘ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਹਿੰਦੂਆਂ ਨੂੰ ਸੰਦੇਸ਼ ਦਿੱਤਾ ਹੈ ਕਿ ਕੈਨੇਡਾ ਤੁਹਾਡਾ ਘਰ ਹੈ ਅਤੇ ਤੁਸੀਂ ਇੱਥੇ ਰਹਿਣ ਦੇ ਹੱਕਦਾਰ ਹੋ।
ਸੰਸਦ ਮੈਂਬਰ ਨੇ ਹਿੰਦੂਆਂ ਨੂੰ ਸੰਬੋਧਿਤ ਆਪਣੇ ਭਾਵਾਤਮਿਕ ਸੰਦੇਸ਼ ਵਿੱਚ ਕਿਹਾ ਕਿ ਅਸੀਂ ਸਾਰੇ ਕੈਨੇਡੀਅਨ ਨਾਗਰਿਕਾਂ ਵਿੱਚ ਹਮਦਰਦੀ ਅਤੇ ਦਿਆਲਤਾ ਹੈ। ਕੋਈ ਵੀ ਵਿਅਕਤੀ ਜੋ ਹੋਰ ਸੁਝਾਅ ਦਿੰਦਾ ਹੈ ਜਾਂ ਬੋਲਦਾ ਹੈ, ਕੈਨੇਡਾ ਵਿਚ ਸ਼ਾਮਲ ਹੋਣ ਦੀਆਂ ਸਾਡੀਆਂ ਕਦਰਾਂ-ਕੀਮਤਾਂ ਨੂੰ ਸੀਮਤ ਨਹੀਂ ਕਰ ਸਕਦਾ।
To Hindus across Canada.
This is your home and you deserve to be here. Anyone that suggests otherwise does not reflect the values of inclusion, compassion and kindness we hold close as Canadians.
— Jagmeet Singh (@theJagmeetSingh) September 22, 2023
ਕੈਨੇਡਾ ਵਿੱਚ ਚੋਣਾਂ ਤੋਂ ਪਹਿਲਾਂ ਲੋਕਪ੍ਰਿਅਤਾ ਸਰਵੇਖਣ ਚੱਲ ਰਿਹਾ ਹੈ। ਇੱਕ ਸਰਵੇਖਣ ਮੁਤਾਬਕ ਕੈਨੇਡਾ ਵਿੱਚ 40 ਫ਼ੀਸਦੀ ਲੋਕ ਜਸਟਿਨ ਟਰੂਡੋ ਦੇ ਵਿਰੋਧੀ ਪੋਇਲੀਵਰ ਨੂੰ ਪ੍ਰਧਾਨ ਮੰਤਰੀ ਵਜੋਂ ਦੇਖਣਾ ਚਾਹੁੰਦੇ ਹਨ। ਜਦੋਂ ਕਿ ਟਰੂਡੋ ਦਾ ਅੰਕੜਾ 31 ਫ਼ੀਸਦੀ ਹੈ। ਟਰੂਡੋ ਦੀ ਪਾਰਟੀ ਦਾ ਸਮਰਥਨ ਕਰਨ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ (ਐਨ.ਡੀ.ਪੀ.) ਦਾ ਗਰਾਫ਼ ਵੀ ਹੇਠਾਂ ਡਿੱਗਿਆ ਹੈ। ਜਗਮੀਤ ਸਿੰਘ ਦੀ ਲੋਕਪ੍ਰਿਅਤਾ 4 ਫ਼ੀਸਦੀ ਡਿੱਗਣ ਨਾਲ 22 ਫ਼ੀਸਦੀ ਤੱਕ ਪਹੁੰਚ ਗਈ ਹੈ।
ਦੱਸ ਦੇਈਏ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟ ਦਾ ਹੱਥ ਹੋਣ ਦਾ ਖ਼ਦਸ਼ਾ ਜ਼ਾਹਿਰ ਕੀਤੇ ਜਾਣ ਮਗਰੋਂ ਭਾਰਤੀ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ ਗਿਆ ਸੀ। ਇਸ ਮਗਰੋਂ ਭਾਰਤ ਨੇ ਵੀ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕੈਨੇਡੀਅਨ ਡਿਪਲੋਮੈਟ ਨੂੰ ਦੇਸ਼ ਛੱਡ ਕੇ ਜਾਣ ਦਾ ਹੁਕਮ ਜਾਰੀ ਕਰ ਦਿੱਤਾ ਸੀ। ਭਾਰਤ ਵੱਲੋਂ ਕੈਨੇਡਾ ਲਈ ਵੀਜ਼ਾ ਸੇਵਾਵਾਂ ਨੂੰ ਵੀ ਅਗਲੇ ਹੁਕਮਾਂ ਤਕ ਰੋਕ ਦਿੱਤਾ ਗਿਆ ਹੈ।