ਬਿਉਰੋ ਰਿਪੋਰਟ : ਕੈਨੇਡਾ ਸਰਕਾਰ ਇੱਕ ਤੋਂ ਬਾਅਦ ਨਵੇਂ ਫੈਸਲਿਆਂ ਨਾਲ ਲੋਕਾਂ ਦੀ ਸਿਰਦਰਦੀ ਵਧਾ ਰਹੀ ਹੈ । ਨਵੇਂ ਫਰਮਾਨ ਨੇ NRIs ਨੂੰ ਵੱਡਾ ਝਟਕਾ ਦਿੱਤੀ ਹੈ। ਸਰਕਾਰ ਨੇ ਇਮੀਗ੍ਰੇਸ਼ਨ ਫੀਸਾਂ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਦਿੱਤਾ ਹੈ । ਸ਼ਰਨਾਰਥੀ ਅਤੇ ਨਾਗਰਿਕਤਾ ਵਿਭਾਗ (IRCC) ਨੇ PR ਅਰਜ਼ੀਆਂ ਲਈ ਦੇਸ਼ ਦੀ ਇਮੀਗ੍ਰੇਸ਼ਨ ਫੀਸ ਵਿੱਚ 12 ਫੀਸਦੀ ਦਾ ਵਾਧਾ ਕੀਤਾ ਹੈ । ਇਹ ਨਿਯਮ 30 ਅਪ੍ਰੈਲ ਤੋਂ ਲਾਗੂ ਹੋਣਗੇ ।
ਅਖੀਰਲੀ ਵਾਰ IRCC ਨੇ ਅਪ੍ਰੈਲ 2022 ਨੂੰ ਫੀਸ ਵਧਾਈ ਸੀ । ਉਸ ਵੇਲੇ ਇਹ ਫੀਸ 3 ਫੀਸਦੀ ਵਧਾਈ ਗਈ ਸੀ । ਨਵੀਆਂ ਦਰਾਂ ਮੁਤਾਬਿਕ ਦੇਸ਼ ਵਿੱਚ ਐਕਸਪ੍ਰੈਸ ਐਂਟਰੀ ਦੀ ਮੰਗ ਕਰਨ ਵਾਲਿਆਂ ਨੂੰ 545 ਡਾਲਰ ਦੀ ਫੀਸ ਤੋਂ ਇਲਾਵਾ PR ਫੀਸ ਲਈ 950 ਰੁਪਏ ਵਾਧੂ ਭੁਗਤਾਨ ਕਰਨਾ ਹੋਵੇਗਾ ।
ਇਸ ਤੋਂ ਪਹਿਲਾਂ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੇ ਕੰਮ ਦੇ ਘੰਟੇ ਘਟਾ ਦਿੱਤੇ ਸਨ । ਇਮੀਗਰੈਂਟ ਦੀ ਗਿਣਤੀ ਘੱਟ ਕਰਨ ਦਾ ਵੀ ਪਿਛਲੇ ਦਿਨਾਂ ਦੌਰਾਨ ਸਰਕਾਰ ਨੇ ਫੈਸਲਾ ਲਿਆ ਸੀ । ਦੇਸ਼ ਵਿੱਚ ਵੱਧ ਰਹੀ ਮਹਿੰਗਾਈ ਦੀ ਵਜ੍ਹਾ ਕਰਕੇ ਮਕਾਨਾਂ ਦੀ ਖਰੀਦ ‘ਤੇ ਲਗਾਈ ਗਈ ਰੋਕ ਨੂੰ 2 ਸਾਲ ਲਈ ਵਧਾ ਦਿੱਤਾ ਗਿਆ ਸੀ । ਕੈਨੇਡਾ ਵਿੱਚ ਲਗਾਤਾਰ ਮਹਿੰਗਾਈ ਵੱਧ ਰਹੀ ਹੈ,GDP ਹੇਠਾਂ ਡਿੱਗਣ ਦੀ ਵਜ੍ਹਾ ਕਰਕੇ ਦੇਸ਼ ਅਮੀਰ ਦੇਸ਼ਾਂ ਦੀ ਲਿਸਟ ਤੋਂ ਵੀ ਬਾਹਰ ਹੋ ਗਿਆ ਹੈ । ਮਾੜੇ ਅਰਥਚਾਰੇ ਦੀ ਵਜ੍ਹਾ ਕਰਕੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵਿਰੋਧੀਆਂ ਦੇ ਨਾਲ ਲੋਕਾਂ ਦੇ ਗੁੱਸੇ ਦਾ ਸ਼ਿਕਾਰ ਵੀ ਰਹੇ ਹਨ । ਕੁਝ ਦਿਨ ਪਹਿਲਾਂ ਜਸਟਿਸ ਟਰੂਡੋ ਨੇ ਆਪ ਕਿਹਾ ਸੀ ਕਿ ਉਹ ਹਰ ਰੋਜ਼ ਸੋਚ ਦੇ ਹਨ ਮੈਂ ਅਸਤੀਫਾ ਦੇ ਦੇਵਾ । ਕੁਝ ਦਿਨ ਪਹਿਲਾਂ ਕੈਨੇਡਾ ਦੀ ਸਿਆਸਤ ਨੂੰ ਲੈਕੇ ਇੱਕ ਸਰਵੇਂ ਵੀ ਸਾਹਮਣੇ ਆਇਆ ਸੀ ਜਿਸ ਵਿੱਚ ਇਸ਼ਾਰਾ ਮਿਲਿਆ ਸੀ ਕਿ ਜੇਕਰ ਹੁਣ ਚੋਣਾਂ ਹੋਣ ਤਾਂ ਜਸਟਿਸ ਟਰੂਡੋ ਸੱਤਾ ਤੋਂ ਬਾਹਰ ਹੋ ਜਾਣਗੇ ।