‘ਦ ਖ਼ਾਲਸ ਬਿਊਰੋ :- ਕੈਨੇਡਾ ਦੀ ਟਰੂਡੋ ਸਰਕਾਰ ਨੇ ਕੋਰੋਨਾਵਾਇਰਸ ਦੇ ਵੱਧਦੇ ਜ਼ੋਰ ਨੂੰ ਵੇਖਦਿਆਂ ਆਪਣੀਆਂ ਕੌਮਾਂਤਰੀ ਸਰਹੱਦਾਂ ਨੂੰ ਇੱਕ ਹੋਰ ਮਹੀਨੇ ਲਈ ਬੰਦ ਕਰ ਦਿੱਤਾ ਹੈ। ਇਹ ਜਾਣਕਾਰੀ ਕੈਨੇਡਾ ਦੇ ਜਨਤਕ ਰੱਖਿਆ ਮੰਤਰੀ ਬਿਲ ਬਲੇਅਰ ਨੇ ਆਪਣੇ ਟਵਿਟਰ ਅਕਾਉਂਟ ਜ਼ਰੀਏ ਸਾਂਝੀ ਕੀਤੀ ਹੈ।
ਬਿਲ ਨੇ ਟਵੀਟ ਕਰਦੇ ਦੱਸਿਆ ਹੈ ਕਿ ਜੋ ਲੋਕ ਕੈਨੇਡਾ ਦੇ ਪੱਕੇ (PR) ਵਸਨੀਕ ਹਨ ਜਾਂ ਨਾਗਰਿਕ ਹਨ, ਉਹ ਜੇਕਰ ਵਾਪਸ ਕੈਨੇਡਾ ਆਉਣਾ ਚਾਹੁੰਦੇ ਹਨ, ਤਾਂ ਉਨ੍ਹਾਂ ਨੂੰ ਕੁਆਰੰਟੀਨ (ਇਕਾਂਤਵਾਸ) ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ, ਪਰਦੂਜੇ ਵਿਦੇਸ਼ੀ ਨਾਗਰਿਕਾਂ ਦੇ ਕੈਨੇਡਾ ‘ਚ ਦਾਖ਼ਲ ਹੋਣ ‘ਤੇ ਪਾਬੰਦੀ ਫਿਲਹਾਲ 30 ਸਤੰਬਰ 2020 ਤੱਕ ਜਾਰੀ ਰਹਗੀ। ਹਾਲਾਤ ਦੇਖਦੇ ਹੋਏ ਕੋਈ ਨਵਾਂ ਫੈਸਲਾ ਕੀਤਾ ਜਾਵੇਗਾ।