ਬਿਉਰੋ ਰਿਪੋਰਟ – ਕੈਨੇਡਾ (Canada) ਦੀ ਟਰੂਡੋ ਸਰਕਾਰ (Trudeau) ਦੇ ਇੱਕ ਮੰਤਰੀ ਨੇ ਦੇਸ਼ ਵਿੱਚ ਹੋਣ ਵਾਲੀ ਹਿੰਸਕ ਘਟਨਾਵਾਂ ਦੇ ਪਿੱਛੇ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ (Home Minister Amit Shah) ਦੇ ਸ਼ਾਮਲ ਦਾ ਵੱਡਾ ਬਿਆਨ ਦਿੱਤਾ ਹੈ। ਕੈਨੇਡਾ ਦੇ ਵਿਦੇਸ਼ ਉੱਪ ਮੰਤਰੀ ਡੇਵਿਡ ਮਾਰਿਸਨ (David Morrison) ਨੇ ਪਾਰਲੀਮੈਂਟ ਪੈਨਲ (Parliament Panel) ਨੂੰ ਇਹ ਬਿਆਨ ਦਿੱਤਾ ਹੈ ।
ਮਾਰਿਸਨ ਨੇ ਪਾਰਲੀਮੈਂਟ ਪੈਨਲ ਨੂੰ ਕਿਹਾ ਕਿ ਉਨ੍ਹਾਂ ਨੇ ਅਮਰੀਕੀ ਅਖਬਾਰ ਵਾਸ਼ਿੰਗਟਨ ਪੋਸਟ (washington post )ਨੂੰ ਦੱਸਿਆ ਹੈ ਕਿ ਇਸ ਮਾਮਲੇ ਵਿੱਚ ਭਾਰਤ ਦੇ ਗ੍ਰਹਿ ਮੰਤਰੀ ਸ਼ਾਮਲ ਹਨ । ਮਾਰਿਸਨ ਨੇ ਕਿਹਾ ਅਮਰੀਕੀ ਅਖਬਾਰ ਨੂੰ ਭਾਰਤ-ਕੈਨੇਡਾ ਮੀਟਿੰਗ ਨਾਲ ਜੁੜੀ ਜਾਣਕਾਰੀ ਉਨ੍ਹਾਂ ਨੇ ਹੀ ਦਿੱਤੀ ਸੀ । ਮਾਰਿਸਨ ਨੇ ਕਿਹਾ ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਨੇ ਮੈਨੂੰ ਫੋਨ ਕੀਤਾ ਸੀ ਕੀ ਅਮਿਤ ਸ਼ਾਹ ਹੀ ਉਹ ਸ਼ਖਸ ਹੈ ? ਤਾਂ ਮੈਂ ਕਿਹਾ ਹਾਂ,ਇਹ ਉਹ ਹੀ ਹਨ ।
ਮਾਰਿਸਨ ਨੇ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਨੂੰ ਅਮਿਤ ਸ਼ਾਹ ਨੂੰ ਲੈਕੇ ਇਹ ਜਾਣਕਾਰੀ ਕਿਵੇਂ ਮਿਲੀ ਹੈ । ਇਹ ਪਹਿਲੀ ਵਾਰ ਹੈ ਜਦੋਂ ਕੈਨੇਡਾਈ ਅਧਿਕਾਰੀ ਨੇ ਖੁੱਲ੍ਹ ਕੇ ਭਾਰਤ ਸਰਕਾਰ ਦੇ ਮੰਤਰੀ ਦਾ ਨਾਂ ਲਿਆ ਹੈ । ਇਸ ਤੋਂ ਪਹਿਲਾਂ 16 ਅਕਤੂਬਰ ਨੂੰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਕਮਿਸ਼ਨ ਦੇ ਸਾਹਮਣੇ ਕਿਹਾ ਸੀ ਕਿ ਜਦੋਂ ਪਿਛਲੇ ਸਾਲ ਸਤੰਬਰ 2023 ਨੂੰ ਉਨ੍ਹਾਂ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਭਾਰਤੀ ਏਜੰਟਾਂ ‘ਤੇ ਇਲਜ਼ਾਮ ਲਗਾਇਆ ਸੀ ਤਾਂ ਉਨ੍ਹਾਂ ਕੋਲ ਖੁਫਿਆ ਜਾਣਕਾਰੀ ਸੀ,ਕੋਈ ਠੋਸ ਸਬੂਤ ਨਹੀਂ ਸੀ ।
ਵਾਸ਼ਿੰਗਟਨ ਪੋਸਟ ਨੇ 14 ਅਕਤੂਬਰ ਨੂੰ ਕੈਨੇਡਾ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਦਾਅਵਾ ਕੀਤਾ ਸੀ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਭਾਰਤੀ ਖੁਫਿਆ ਏਜੰਸੀਆਂ RAW ਨੇ ਮਿਲ ਕੇ ਖੁਫਿਆ ਜਾਣਕਾਰੀ ਇਕੱਠਾ ਕੀਤੀ ਅਤੇ ਖਾਲਿਸਤਾਨ ਹਮਾਇਤੀਆਂ ‘ਤੇ ਹਮਲੇ ਨੂੰ ਮਨਜ਼ੂਰੀ ਦਿੱਤੀ ।
ਭਾਰਤੀ ਵਿਦੇਸ਼ ਮੰਤਰਾਲਾ ਅਤੇ ਕੈਨੇਡਾ ਸਥਿਤ ਭਾਰਤੀ ਹਾਈਕਮਿਸ਼ਨ ਨੇ ਇਸ ਮਾਮਲੇ ਵਿੱਚ ਤਤਕਾਲੀ ਕੋਈ ਟਿੱਪਣੀ ਨਹੀਂ ਕੀਤੀ ਹੈ ਹਾਲਾਂਕਿ ਭਾਰਤ ਸਰਕਾਰ ਕੈਨੇਡਾ ਦੇ ਲਈ ਪਿਛਲੇ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸ ਹੋਏ ਇਸ ਵਿੱਚ ਕਿਸੇ ਵੀ ਤਰ੍ਹਾਂ ਨਾਲ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਚੁੱਕੇ ਹਨ ।
ਮੰਤਰੀ ਮਾਰਿਸਨ ਨੇ ਕਿਹਾ ਅਸੀਂ ਵਾਸ਼ਿੰਗਟਨ ਪੋਸਟ ਨੂੰ ਇਸ ਲਈ ਚੁਣਿਆ ਕਿਉਂਕਿ ਅਸੀਂ ਅਜਿਹੀ ਅਖਬਾਰ ਚਾਹੁੰਦੇ ਸੀ ਜੋ ਕੌਮਾਂਤਰੀ ਹੋਵੇ ਅਤੇ ਜੋ ਕੈਨੇਡਾ ਦੀ ਕਹਾਣੀ ਦੱਸ ਸਕੇ ਇਸ ਲਈ ਮੈਂ ਉਸ ਪੱਤਰਕਾਰ ਨੂੰ ਚੁਣਿਆ ਜਿਸ ਦਾ ਲੰਮਾ ਤਜ਼ਰਬਾ ਹੋਵੇ ਉਸ ਨੇ ਇਸ ਵਿਸ਼ੇ ਤੇ ਪਹਿਲਾਂ ਵੀ ਕਈ ਵਾਰ ਲਿਖਿਆ ਸੀ ।