India International Punjab

ਕੈਨੇਡਾ ਦਾ ਭਾਰਤ ‘ਤੇ ਇੱਕ ਹੋਰ ਵੱਡਾ ਇਲਜ਼ਾਮ ! ਕੁੜਤਨ ਦੀ ਹੁਣ ਹਰ ਹੱਦ ਪਾਰ ਹੋਈ

ਬਿਉਰੋ ਰਿਪੋਰਟ – ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ (India-Canada Relation) ਵਿੱਚ ਇੱਕ ਹੋਰ ਮੁੱਦੇ ਨੇ ਕੁੜਤਨ ਦਾ ਕੰਮ ਕੀਤਾ ਹੈ । ਕੈਨੇਡਾ ਦੀ ਏਜੰਸੀ CSIS ਨੇ ਦਾਅਵਾ ਕੀਤਾ ਹੈ ਕਿ ਭਾਰਤ ਉਸ ਦੀ ਜਸੂਸੀ ਕਰਵਾਉਂਦਾ ਰਿਹਾ ਹੈ । ਸਿਰਫ਼ ਇੰਨਾਂ ਹੀ ਨਹੀਂ ਏਜੰਸੀ ਨੇ ਇਹ ਦਾਅਵਾ ਜਨਤਕ ਰਿਪੋਰਟ ਵਿੱਚ ਕੀਤਾ ਹੈ । ਰਿਪੋਰਟ ਵਿੱਚ ਚੀਨ,ਰੂਸ ਅਤੇ ਈਰਾਨ ਦਾ ਨਾਂ ਵੀ ਸ਼ਾਮਲ ਹੈ । ਇਹ ਸਾਰੇ ਦੇਸ਼ ਫਾਈਵ ਆਈ (5 Eyes ) ਮੁਲਕਾਂ ਦੇ ਵਿਰੋਧੀ ਹਨ ।

ਕੈਨੇਡੀਅਨ ਸੁਰੱਖਿਆ ਅਤੇ ਖੁਫਿਆ ਸਰਵਿਸ (Canadian Security Intelligence Service) ਨੇ ਇਲਜ਼ਾਮ ਲਗਾਇਆ ਹੈ 2023 ਦੌਰਾਨ ਭਾਰਤ ਸਮੇਤ 3 ਹੋਰ ਦੇਸ਼ਾਂ ਨੇ ਉਨ੍ਹਾਂ ਦੀਆਂ ਖੁਫ਼ਿਆ ਏਜੰਸੀਆਂ ਨੇ ਆਪਣੇ ਮਤਲਬ ਦੇ ਲਈ ਉਨ੍ਹਾਂ ਦੇ ਦੇਸ਼ ਵਿੱਚ ਦਖਲ ਦਿੱਤਾ ਅਤੇ ਹੋਰ ਗਤੀਵਿਧੀਆਂ ਨੂੰ ਅੰਜਾਮ ਦਿੱਤਾ ।

ਸਿਰਫ਼ ਇੰਨਾਂ ਹੀ ਨਹੀਂ ਕੈਨੇਡਾ ਦੀ ਏਜੰਸੀ CSIS ਨੇ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਭਾਰਤ ਦੇ ਹਮਾਇਤੀ ਲੋਕਾਂ ਵੱਲੋਂ ਕੈਨੇਡਾ ਖਿਲਾਫ਼ ਸਾਈਬਰ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ । ਹਾਲਾਂਕਿ ਰਿਪੋਰਟ ਵਿੱਚ ਇਹ ਸਾਫ ਨਹੀਂ ਹੈ ਕਿ ਭਾਰਤ ਦੀ ਇਸ ਵਿੱਚ ਕੀ ਭੂਮਿਕਾ ਰਹੀ ਹੈ ।

ਇਸ ਤੋਂ ਪਹਿਲਾਂ ਕੈਨੇਡਾ ਨੇ ਇੱਕ ਕਮਿਸ਼ਨ ਬਿਠਾਇਆ ਸੀ ਜੋ ਇਸ ਗੱਲ ਦੀ ਜਾਂਚ ਕਰ ਰਿਹਾ ਹੈ ਕਿ ਪਿਛਲੀਆਂ ਜਨਰਲ ਚੋਣਾਂ ਵਿੱਚ ਭਾਰਤ ਨੇ ਕਿਸ ਤਰ੍ਹਾਂ ਚੋਣਾਂ ਵਿੱਚ ਦਖਲ ਅੰਦਾਜ਼ੀ ਕੀਤੀ । ਕਮਿਸ਼ਨ ਚੀਨ ਦੇ ਰੋਲ ਵੀ ਜਾਂਚ ਕਰ ਰਿਹਾ ਹੈ । ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਕਤਲਕਾਂਡ ਤੋਂ ਬਾਅਦ ਲਗਾਤਾਰ ਕੈਨੇਡਾ ਅਤੇ ਭਾਰਤ ਦੇ ਰਿਸ਼ਤੇ ਖਰਾਬ ਹੋ ਰਹੇ ਹਨ । ਪਿਛਲੇ ਹਫ਼ਤੇ ਜਦੋਂ ਨਿੱਝਰ ਕਤਲਕਾਂਡ ਵਿੱਚ 3 ਭਾਰਤੀਆਂ ਦੀ ਗ੍ਰਿਫਤਾਰੀ ਹੋਈ ਤਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ (Justin Trudeau)ਨੇ ਕਿਹਾ ਸੀ ਕਿ ਨਿੱਝਰ ਦੇ ਕਤਲ ਤੋਂ ਬਾਅਦ ਪੰਜਾਬੀ ਭਾਈਚਾਰੇ ਵਿੱਚ ਕਾਫੀ ਡਰ ਦਾ ਮਾਹੌਲ ਪੈਦਾ ਹੋ ਗਿਆ ਸੀ । ਅਸੀਂ ਹੁਣ ਤੱਕ 3 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਇਸ ਦੀ ਤੈਅ ਤੱਕ ਜਾਵਾਂਗੇ । ਉਧਰ ਭਾਰਤ ਸਰਕਾਰ ਨੇ ਵੀ ਸਾਫ਼ ਕਰ ਦਿੱਤਾ ਹੈ ਕਿ ਸਾਨੂੰ ਤਿੰਨ ਮੁਲਜ਼ਮਾਂ ਦੇ ਫੜਨ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਸਾਨੂੰ ਹੁਣ ਤੱਕ ਕੋਈ ਸਬੂਤ ਨਹੀਂ ਸੌਂਪੇ ਗਏ ਹਨ ।