ਬਿਉਰੋ ਰਿਪੋਰਟ : ਕੈਨੇਡਾ ਵਿੱਚ ਪਤਨੀ ਨੂੰ ਦਰਦਨਾਕ ਮੌ ਤ ਦੇਣ ਵਾਲੇ ਨਵਿੰਦਰ ਸਿੰਘ ਗਿੱਲ ਨੂੰ ਅਦਾਲਤ ਨੇ ਉਮਰ ਕੈਦ ਦੀ ਸਖਤ ਸਜ਼ਾ ਸੁਣਾਈ ਹੈ । ਨਵਿੰਦਰ ਅਤੇ ਉਸ ਦੀ ਪਤਨੀ ਹਰਪ੍ਰੀਤ ਕੌਰ ਦੇ ਤਿੰਨ ਬੱਚੇ ਸਨ,ਸਾਰਿਆਂ ਦੀ ਉਮਰ 10 ਸਾਲ ਤੋਂ ਹੇਠਾਂ ਹੈ । ਤਕਰੀਬਨ ਸਵਾ ਸਾਲ ਪਹਿਲਾਂ 7 ਦਸੰਬਰ 2022 ਦਾ ਹੀ ਉਹ ਦਿਨ ਸੀ ਜਦੋਂ ਸਰੀ ਦੇ ਘਰ ਵਿੱਚ 40 ਸਾਲ ਦੀ ਹਰਪ੍ਰੀਤ ਕੌਰ ਜ਼ਖਮੀ ਹਾਲਤ ਵਿੱਚ ਮਿਲੀ ਸੀ । ਜਿਸ ਨੂੰ ਹਸਪਤਾਲ ਵਿੱਚ ਇਲਾਜ ਦੇ ਲਈ ਲਿਜਾਇਆ ਗਿਆ ਸੀ। ਵੈਨਟੀਲੇਟਰ ‘ਤੇ ਉਸ ਨੂੰ ਰੱਖਿਆ ਗਿਆ ਸੀ ਪਰ ਉਸ ਨੇ ਦਮ ਤੋੜ ਦਿੱਤਾ ਸੀ।
ਸਰੀ ਦੇ 66 ਐਵੇਨਿਊ ਦੇ 12700 ਬਲਾਕ ਦੇ ਘਰ ਵਿੱਚ ਹੋਈ ਇਸ ਦਰਦਨਾਕ ਵਾਰਦਾਤ ਦੇ ਬਾਅਦ ਪੁਲਿਸ ਨੇ ਪਤੀ ਨਵਿੰਦਰ ਗਿੱਲ ਨੂੰ ਗ੍ਰਿਫਤਾਰ ਕੀਤਾ ਸੀ । ਪਤੀ ਨੇ ਜੂਨ 2023 ਨੂੰ ਗੁਨਾਹ ਵੀ ਕਬੂਲ ਲਿਆ ਸੀ । ਬੀਸੀ ਪ੍ਰੋਵਿਨਸ਼ੀਅਲ ਕੋਰਟ ਨੇ ਨਵਿੰਦਰ ਨੂੰ ਸਖਤ ਸਜ਼ਾ ਸੁਣਾਉਂਦੇ ਹੋ ਕਿਹਾ ਤੁਸੀਂ ਜਿਹੜੀ ਆਪਣੇ ਜੀਵਨ ਸਾਥੀ ਨਾਲ ਹੈਵਾਨੀਅਤ ਵਰਗੀ ਹਰਕਤ ਕੀਤਾ ਹੈ ਉਸ ਦੇ ਲਈ ਤੁਸੀਂ ਕਿਸੇ ਤਰ੍ਹਾਂ ਦੇ ਰਹਿਮ ਦੇ ਹੱਕਦਾਰ ਨਹੀਂ ਹੋ । ਤੁਹਾਨੂੰ ਨਾ ਸਿਰਫ਼ ਉਮਰ ਕੈਦ ਦੀ ਸਜ਼ਾ ਮਿਲ ਦੀ ਹੈ ਬਲਕਿ ਤੁਸੀਂ 10 ਸਾਲ ਤੱਕ ਪੈਰੋਲ ਦੇ ਹੱਕਦਾਰ ਵੀ ਨਹੀਂ ਹੋ।
ਹਾਲਾਂਕਿ ਅਦਾਲਤੀ ਸੁਣੲਾਈ ਦੇ ਦੌਰਾਨ ਨਵਿੰਦਰ ਗਿੱਲ ਦੇ ਵਕੀਲ ਨੇ ਕਿਹਾ ਮੇਰੇ ਮੁਵੱਕਲ ਨੇ ਆਪਣੀ ਗਲਤੀ ਮੰਨ ਲਈ ਹੈ ਉਸ ਨੂੰ ਆਪਣੇ ਕਾਰੇ ‘ਤੇ ਅਫਸੋਸ ਹੈ । ਪਰ ਅਦਾਲਤ ਨੇ ਸਾਰੀ ਦਲੀਲਾਂ ਨੂੰ ਖਾਰਜ ਕਰ ਦਿੱਤਾ ।
ਹਰਪ੍ਰੀਤ ਕੌਰ ਕੈਨੇਡਾ ਵਿੱਚ ਅਧਿਆਪਕ ਸੀ ਅਤੇ ਉਹ ਭਾਰਤ ਵਿੱਚ ਉੱਤਰਾਖੰਡ ਦੀ ਰਹਿਣ ਵਾਲੀ ਸੀ । ਹਰਪ੍ਰੀਤ ਦੇ ਮਾਪੇ ਆਪਣੇ ਕੁੜੀ ਦੇ ਬੱਚਿਆਂ ਨੂੰ ਲੈਕੇ ਚਿੰਤਤ ਹਨ ਉਹ ਚਾਉਂਦੇ ਹਨ ਕਿ ਬੱਚੇ ਉਨ੍ਹਾਂ ਦੇ ਨਾਲ ਭਾਰਤ ਆ ਕੇ ਰਹਿਣ । ਪਰਿਵਾਰ ਬੱਚਿਆਂ ਦੀ ਕਸਟਡੀ ਲਈ ਕਾਨੂੰਨੀ ਲੜਾਈ ਵੀ ਲੜ ਰਿਹਾ ਹੈ ।