ਬਿਊਰੋ ਰਿਪੋਰਟ : 2005 ਤੋਂ ਪੰਜਾਬੀ ਭਾਈਚਾਰਾ ਕੈਨੇਡਾ ਦੀ ਰੇਡ ਡੀਅਰ ਸਿੱਟੀ ਵਿੱਚ ਪੁਰਾਣੀ ਚਰਚ ਵਿੱਚ ਗੁਰਦੁਆਰਾ ਬਣਾਉਣ ਦੀ ਮੰਗ ਕਰ ਰਿਹਾ ਸੀ । ਜਿਸ ਨੂੰ ਹੁਣ ਮਨਜ਼ੂਰ ਕਰ ਲਿਆ ਗਿਆ । 5911 63ਵੀਂ ਸਟਰੀਟ ‘ਤੇ ਕਾਨਰਸਟੋਨ ਗਾਸਪੇਲ ਚੈਪਲ ਹੁਣ ਗੁਰੂ ਨਾਨਕ ਦਰਬਾਰ ਹੋ ਗਿਆ ਹੈ । ਗੁਰੂ ਘਰ ਪੂਰਾ ਹਫਤਾ ਸਵੇਰ 6 ਵਜੇ ਤੋਂ ਰਾਤ 8 ਵਜੇ ਤੱਕ ਖੁੱਲੇਗਾ । CBC ਨਿਊਜ਼ ਨੇ ਦੱਸਿਆ ਕਿ ਇਹ ਤਕਰੀਬਨ 150 ਪਰਿਵਾਰਾਂ 250 ਕੌਮਾਂਤਰੀ ਵਿਦਿਆਰਥੀਆਂ ਅਤੇ ਭਾਰਤ ਤੋਂ ਆਉਣ ਵਾਲੇ ਅਸਥਾਈ ਲੇਬਰ ਦੀ ਸੇਵਾ ਕਰੇਗੀ ।
20 ਸਾਲ ਬਾਅਦ ਮਿਲੀ ਕਾਮਯਾਬੀ
ਗੁਰਦੁਆਰੇ ਦੇ ਪ੍ਰਧਾਨ ਨਿਸ਼ਾਨ ਸਿੰਘ ਸੰਧੂ ਨੇ CBC ਨਿਊਜ਼ ਨੂੰ ਦੱਸਿਆ ਕਿ ਸਿੱਖ ਭਾਈਚਾਰਾ ਲਗਾਤਾਰ ਕੈਨੇਡਾ ਵਿੱਚ ਵੱਧ ਰਿਹਾ ਹੈ । ਵੱਡੀ ਗਿਣਤੀ ਲੋਕ ਬ੍ਰਿਟਿਸ਼ ਕੋਲੰਬਿਆ,ਕੈਲਗਰੀ ਅਤੇ ਓਂਟੋਰੀਓ ਵਿੱਚ ਲੋਕ ਆ ਰਹੇ ਹਨ। ਇਹ ਬਹੁਤ ਜ਼ਰੂਰੀ ਹੈ । ਸਾਡੇ ਕੋਲ ਥਾਂ ਨਹੀਂ ਸੀ । ਉਨ੍ਹਾਂ ਦੱਸਿਆ ਕਿ ਗੁਰਦੁਆਰੇ ਦੇ ਲਈ 20 ਸਾਲ ਤੋਂ ਸੰਘਰਸ਼ ਚੱਲ ਰਿਹਾ ਸੀ ।
ਇਸ ਤਰ੍ਹਾਂ ਮਿਲੀ ਇਜਾਜ਼ਤ
ਸਿੱਖ ਭਾਈਚਾਰੇ ਨੇ ਕੈਲਗਰੀ,ਐਡਮਾਂਟਨ, ਸਰੀ,ਬ੍ਰਿਟਿਸ਼ ਕੋਲੰਬੀਆ ਤੋਂ 450,000 ਡਾਲਰ ਇਕੱਠੇ ਕੀਤੇ ਸਨ । ਜਿਸ ਦੇ ਜ਼ਰੀਏ ਉਨ੍ਹਾਂ ਨੇ ਚਰਚ ਨੂੰ ਖਰੀਦਿਆ । ਗੁਰੂ ਘਰ ਕੁਝ ਹੀ ਦਿਨ ਪਹਿਲਾਂ ਸ਼ੁਰੂ ਹੋਇਆ ਹੈ । ਉਸ ਵਿੱਚ ਇੱਕ ਬੇਸਮੈਂਟ ਅਤੇ ਰਸੋਈ ਦੇ ਨਾਲ ਇੱਕ ਮੰਜ਼ਿਲ ਵੀ ਹੈ । ਗੁਰਦੁਆਰੇ ਵਿੱਚ ਹਰ ਵੇਲੇ ਲੰਗਰ ਦੀ ਸੇਵਾ ਸ਼ੁਰੂ ਕੀਤਾ ਗਈ ਹੈ । ਗੁਰੂ ਘਰ ਦੇ ਉੱਪ ਪ੍ਰਧਾਨ ਗੁਰਚਰਨ ਸਿੰਘ ਗਿੱਲ ਨੇ CBC ਨਿਊਜ਼ ਨੂੰ ਦੱਸਿਆ ਕਿ ਗੁਰੂ ਘਰ ਦੇ ਬਣਨ ਤੋਂ ਬਾਅਦ ਸਥਾਨਕ ਲੋਕਾਂ ਨੂੰ ਘੱਟੋ ਘੱਟ ਸਿੱਖਾਂ ਨੂੰ ਜਾਣਨ ਦਾ ਮੌਕਾ ਮਿਲੇਗਾ ।