ਬਿਉਰੋ ਰਿਪੋਰਟ : ਕੈਨੇਡਾ ਜਾਕੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਟਰੂਡੋ ਸਰਕਾਰ ਨੇ ਵੱਡਾ ਝਟਕਾ ਦਿੱਤਾ ਹੈ । ਇਮੀਗਰੇਸ਼ ਮੰਤਰੀ ਮਾਰਕ ਮਿਲਰ ਨੇ 1 ਜਨਵਰੀ 2024 ਤੋਂ ਸਟੱਡੀ ਵੀਜ਼ਾ ਨੂੰ ਲੈਕੇ ਸਖ਼ਤ ਨਿਯਮ ਜਾਰੀ ਕਰ ਦਿੱਤੇ ਹਨ । ਨਵੇਂ ਰੂਲ ਦੇ ਨਾਲ ਕੈਨੇਡਾ ਵਿੱਚ ਪੜ੍ਹਾਈ ਮਹਿੰਗੀ ਹੋਵੇਗੀ ਅਤੇ ਹੁਣ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੋਵੇਗੀ। ਪਹਿਲਾਂ ਪੜਾਈ ਦੇ ਪੱਧਰ ਦੇ ਅਧਾਰ ‘ਤੇ ਤੁਹਾਨੂੰ ਦਾਖਲਾ ਮਿਲ ਦਾ ਸੀ । ਪਰ ਹੁਣ ਮਜ਼ਬੂਤ ਫਾਈਨੈਸ਼ੀਅਲ ਬ੍ਰੈਕਗ੍ਰਾਊਂਡ ਦਿਖਾਉਣਾ ਲਾਜ਼ਮੀ ਹੋਵੇਗਾ । ਟਿਊਸ਼ਨ, ਯਾਤਰਾ ਖਰਚ ਤੋਂ ਇਲਾਵਾ ਵਿਦਿਆਰਥੀਆਂ ਨੂੰ ਹੁਣ ਆਪਣੇ ਕੋਲ 20,635 ਡਾਲਰ ਦਿਖਾਉਣੇ ਹੋਣਗੇ । ਭਾਰਤ ਦੀ ਕਰੰਸੀ ਦੇ ਮੁਤਾਬਿਕ ਇਹ ਤਕਰੀਬਨ 12 ਲੱਖ 66 ਹਜ਼ਾਰ ਹੈ। ਇਸ ਤੋਂ ਪਹਿਲਾਂ ਸਾਲ 2000 ਵਿੱਚ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ 10 ਹਜ਼ਾਰ ਡਾਲਰ ਸਨ । ਕੈਨੇਡਾ ਸਰਕਾਰ ਇਸ ਨੂੰ ਹਰ ਸਾਲ ਵਧਾਏਗੀ ।
ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕੈਨੇਡਾ ਦੇ ਉਨ੍ਹਾਂ ਸੂਬਿਆਂ ਦੇ ਲਈ ਵੀਜ਼ਾ ਲਿਮਟ ਤੈਅ ਕਰਨ ਦਾ ਐਲਾਨ ਕੀਤਾ ਹੈ ਜੋ ਵਿਦਿਆਰਥੀਆਂ ਨੂੰ ਸਿਰ ‘ਤੇ ਛੱਤ ਦੇਣ ਲਈ ਘਰ ਨਹੀਂ ਦੇ ਪਾ ਰਹੇ ਹਨ। ਮਿਲਰ ਨੇ ਕਿਹਾ ਕਈ ਸੂਬਿਆਂ ਵਿੱਚ ਛੋਟੇ-ਛੋਟੇ ਡਿਪਲੋਮਾ ਕੇਂਦਰ ਚੱਲ ਰਹੇ ਹਨ ਇਹ ਵਿਦਿਆਰਥੀਆਂ ਦੇ ਨਾਲ ਜਾਇਜ਼ ਨਹੀਂ ਹੈ । ਇਹ ਵਿਦਿਆਰਥੀਆਂ ਨਾਲ ਧੋਖਾ ਹੈ ਜਿਸ ਨੂੰ ਫੌਰਨ ਰੋਕਣ ਦੀ ਜ਼ਰੂਰਤ ਹੈ। ਇਮੀਗਰੇਸ਼ਨ ਮੰਤਰੀ ਨੇ ਕਿਹਾ ਇਹ ਨਵੇਂ ਨਿਯਮ ਇਸ ਲਈ ਬਣਾਏ ਗਏ ਹਨ ਤਾਂਕੀ ਕੌਮਾਂਤਰੀ ਵਿਦਿਆਰਥੀਆਂ ਨੂੰ ਇੰਨਾਂ ਬੇਇਮਾਨਾਂ ਤੋਂ ਬਚਾਇਆ ਜਾ ਸਕੇ ਜੋ ਵਿਦਿਆਰਥੀਆਂ ਨੂੰ ਅਸਮਰੱਥ ਛੱਡ ਦਿੰਦੇ ਹਨ । ਉਨ੍ਹਾਂ ਕਿਹਾ ਸਾਡਾ ਦੇਸ਼ ਉਹ ਬਣ ਗਿਆ ਹੈ ਜਿੱਥੇ ਕੁਝ ਲੋਕਾਂ ਨੇ ਆਪਣੇ ਫਾਇਦੇ ਲਈ ਵਿਦਿਆਰਥੀਆਂ ਦਾ ਸੋਸ਼ਨ ਕਰ ਰਹੇ ਸਨ ।
ਮਾਰਕ ਮਿਲਰ ਨੇ ਕਿਹਾ ਕਿ ਸਾਨੂੰ ਪਤਾ ਚੱਲਿਆ ਹੈ ਕਿ ਕੁਝ ਕਾਲਜ ਅਜਿਹੇ ਹਨ ਜੋ ਸਿਰਫ਼ ਵਿਦਿਆਰਥੀਆਂ ਨੂੰ ਵੀਜ਼ਾ ਦੇਣ ਦੇ ਲਈ ਦਾਖਲਾ ਦਿੰਦੇ ਹਨ । ਜਿਸ ਦੇ ਨਾਲ ਦੇਸ਼ ਵਿੱਚ ਘਰਾਂ ਦੀ ਕਮੀ ਹੋ ਗਈ ਸੀ। ਕੁਝ ਮੀਡੀਆ ਹਾਊਸ ਨੇ ਹਾਈਲੈਟ ਕੀਤਾ ਹੈ ਜਿਸ ਦੀ ਵਜ੍ਹਾ ਕਰਕੇ ਰੁਜ਼ਗਾਰ ਵਿੱਚ ਕਮੀ ਆਈ ਅਤੇ ਵਿਦਿਆਰਥੀ ਸੜਕਾਂ ‘ਤੇ ਰਹਿਣ ਦੇ ਲਈ ਮਜ਼ਬੂਰ ਹੋ ਗਏ । ਮੈਂ ਘਰਾਂ ਦੀ ਕਮੀ ਦੇ ਲਈ ਕੌਮਾਂਤਰੀ ਵਿਦਿਆਰਥੀਆਂ ਨੂੰ ਜ਼ਿੰਮੇਵਾਰ ਨਹੀਂ ਦੱਸਾਂਗਾ। ਪਰ ਅਸੀਂ ਬਿਨਾਂ ਘਰਾਂ ਦੇ ਉਨ੍ਹਾਂ ਨੂੰ ਬੁਲਾ ਵੀ ਨਹੀਂ ਸਕਦੇ ਹਾਂ।
ਮਿਲਰ ਨੇ ਕਿਹਾ ਇਸੇ ਲਈ ਅਸੀਂ ਵਿਦਿਅਕ ਅਧਾਰਿਆਂ ਨੂੰ ਸਾਫ ਕਰ ਦਿੱਤਾ ਹੈ ਕਿ ਤੁਸੀਂ ਤੈਅ ਗਿਣਤੀ ਵਿੱਚ ਕੌਮਾਂਤਰੀ ਵਿਦਿਆਰਥੀਆਂ ਨੂੰ ਦਾਖਲਾ ਦਿਉ ਤਾਂਕੀ ਘਰਾਂ ਨੂੰ ਲੈਕੇ ਵਿਦਿਆਰਥੀਆਂ ਨੂੰ ਕੋਈ ਪਰੇਸ਼ਾਨੀ ਨਾ ਹੋਏ। ਉਨ੍ਹਾਂ ਨੇ ਕਿਹਾ ਅਸੀਂ ਹਰ ਇੱਕ ਸੂਬੇ ਦੇ ਲਈ ਵੀਜ਼ਾ ਹੱਦ ਤੈਅ ਕਰਨ ਤੋਂ ਪਹਿਲਾਂ ਉਨ੍ਹਾਂ ਨਾਲ ਗੱਲ ਕਰਨਾ ਚਾਹੁੰਦੇ ਹਾਂ। ਉਨ੍ਹਾਂ ਕਿਹਾ ਹੁਣ ਹੱਦ ਹੋ ਗਈ ਹੈ,ਸਾਡੀ ਜ਼ਮੀਨ ‘ਤੇ ਇਹ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ
ਨੌਕਰੀ ਦੇ ਨਿਯਮ ਵਿੱਚ ਬਦਲਾਅ
ਇਮੀਗਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕਿ ਅਸੀਂ ਵਿਦਿਆਰਥੀਆਂ ਦੇ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਲਿਮਟ ‘ਤੇ ਵਿਚਾਰ ਕਰ ਰਹੇ ਹਾਂ । ਪਰ ਜੇਕਰ ਉਨ੍ਹਾਂ ਨੂੰ 40 ਘੰਟੇ ਕੰਮ ਕਰਨ ਦੀ ਇਜਾਜ਼ਤ ਦੇ ਦਿੱਤੀ ਗਈ ਤਾਂ ਉਹ ਆਪਣੀ ਪੜਾਈ ਦੇ ਫੋਕਸ ਨਹੀਂ ਕਰ ਸਕਣਗੇ ਜਿਸ ਦੇ ਲਈ ਉਹ ਕੈਨੇਡਾ ਆਉਣਾ ਚਾਹੁੰਦੇ ਹਨ । ਪਿਛਲੇ ਸਾਲ ਮੁਲਾਜ਼ਮਾਂ ਦੀ ਕਮੀ ਦੀ ਵਜ੍ਹਾ ਕਰਕੇ ਕੈਨੇਡਾ ਸਰਕਾਰ ਨੇ ਵਿਦਿਆਰਥੀਆਂ ਦੀ ਹਫਤੇ ਵਿੱਚ 20 ਘੰਟੇ ਕੰਮ ਕਰਨ ਦੀ ਲਿਮਟ ਹਟਾ ਦਿੱਤਾ ਸੀ । ਪਰ ਪਿਛਲੇ ਮਹੀਨੇ ਤੋਂ ਇਸ ਨੂੰ ਮੁੜ ਤੋਂ ਲਾਗੂ ਕਰ ਦਿੱਤਾ ਗਿਆ ਸੀ ।