ਕੈਨੇਡਾ ਪੁਲਿਸ ਨੇ ਖ਼ ਤਰਨਾਕ ਗੈਂ ਗਸਟਰਾਂ ਦੀ ਲਿਸਟ ਕੀਤੀ ਜਾਰੀ
‘ਦ ਖ਼ਾਲਸ ਬਿਊਰੋ : Canada ਤੋਂ ਹਰ ਪੰਜਾਬੀ ਦਾ ਸਿਰ ਝੁਕਾ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ । ਜਿਹੜੇ ਲੋਕ ਆਪਣੇ ਬੱਚਿਆਂ ਨੂੰ ਕੈਨੇਡਾ ਪੜਨ ਲਈ ਭੇਜ ਦੇ ਹਨ ਉਨ੍ਹਾਂ ਲਈ ਇਹ ਖ਼ਬਰ ਅਲਰਟ ਕਰਨ ਵਾਲੀ ਹੈ। ਕੈਨੇਡਾ ਦੀ British Columbia ਪੁਲਿਸ ਏਜੰਸੀ ਨੇ 11 ਖ਼ ਤਰਨਾਕ ਗੈਂ ਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ । ਉਸ ਵਿੱਚ 9 ਯਾਨੀ ਤਕਰੀਬਨ 90 ਫੀਸਦੀ ਦੇ ਕਰੀਬ ਪੰਜਾਬੀ ਨੇ ਜਿੰਨਾਂ ਨੂੰ ਲੈ ਕੇ ਕੈਨੇਡਾ ਦੀ ਪੁਲਿਸ ਨੇ ਅਲਰਟ ਜਾਰੀ ਕਰਦੇ ਹੋਏ ਵੱਡੀ ਗੱਲ ਕਹੀ ਹੈ।
11 ਵਿੱਚੋਂ 9 ਪੰਜਾਬੀ ਗੈਂ ਗਸਟਰਾਂ ਦੀ ਲਿਸਟ
ਬ੍ਰਿਟਿਸ਼ ਕੋਲੰਬਿਆ ਪੁਲਿਸ ਨੇ ਜਿਹੜੀ ਗੈਂਗਸਟਰਾਂ ਦੀ ਲਿਸਟ ਜਾਰੀ ਕੀਤੀ ਹੈ । ਉਨ੍ਹਾਂ ਵਿੱਚ 28 ਸਾਲ ਦਾ ਸ਼ਕੀਲ ਬਸਰਾ, 28 ਸਾਲ ਦਾ ਹੀ ਅਮਰਪ੍ਰੀਤ ਸਮਰਾ,30 ਸਾਲ ਦਾ ਜਗਦੀਪ ਚੀਮਾ,35 ਸਾਲਾਂ ਰਵਿੰਦਰ ਸਰਮਾ, 39 ਸਾਲਾਂ ਬਰਿੰਦਰ ਧਾਲੀਵਾਲ, 35 ਸਾਲਾਂ ਗੁਰਪ੍ਰੀਤ ਧਾਲੀਵਾਲ, 29 ਸਾਲ ਦਾ ਸਮਰੂਪ ਗਿੱਲ, 28 ਸੁਮਦਿਸ਼ ਗਿੱਲ,ਸੁਖਦੀਪ ਪਨਸਲ ਦੇ ਨਾਂ ਸ਼ਾਮਲ ਹਨ।
ਪੁਲਿਸ ਦੀ ਜਨਤਾ ਨੂੰ ਅਪੀਲ
ਬ੍ਰਿਟਿਸ਼ ਕੋਲੰਬਿਆ ਪੁਲਿਸ ਵੱਲੋਂ 11 ਗੈਂ ਗਸਟਰਾਂ ਦੀ ਲਿਸਟ ਜਾਰੀ ਕਰਦੇ ਹੋਏ ਜਨਤਾ ਨੂੰ ਅਲਰਟ ਕੀਤਾ ਹੈ ਕਿ ਉਹ ਇੰਨਾਂ ਗੈਂ ਗਸਟਰਾਂ ਤੋਂ ਦੂਰ ਰਹਿਣ। ਪੁਲਿਸ ਨੇ ਮੁਤਾਬਿਕ ਪਿਛਲੇ ਕੁੱਝ ਸਾਲਾਂ ਤੋਂ ਗੈਂ ਗਵਾਰ ਵਧ ਰਹੀ ਹੈ। ਮਨਿੰਦਰ ਧਾਲੀਵਾਲ ਜੋ ਪਿਛਲੇ ਸਾਲ 11-ਮੈਂਬਰਾਂ ਦੀ ਸੂਚੀ ਵਿੱਚ ਸੀ ਉਸ ਨੂੰ ਪਿਛਲੇ ਮਹੀਨੇ ਦੇ ਅਖੀਰ ਵਿੱਚ ਵਿਸਲਰ ਵਿੱਚ ਇੱਕ ਗੋ ਲੀ ਬਾ ਰੀ ਵਿੱਚ ਮਾ ਰ ਦਿੱਤਾ ਗਿਆ। ਵਾਰਦਾਤ ਦੌਰਾਨ ਮੌਜੂਦ ਸੈਲਾਨੀ ਚੀਕ ਰਹੇ ਸਨ ਅਤੇ ਭੱਜ ਰਹੇ ਸਨ। ਪੁਲਿਸ ਨੇ ਦੱਸਿਆ ਕਿ ਉਸ ਦੇ ਭਰਾ ਹਰਪ੍ਰੀਤ ਦੀ ਪਿਛਲੇ ਸਾਲ ਵੈਨਕੂਵਰ ਦੇ ਕੋਲ ਹਾਰਬਰ ਇਲਾਕੇ ਵਿੱਚ ਗੋ ਲੀ ਮਾ ਰ ਕੇ ਕ ਤ ਲ ਕਰ ਦਿੱਤੀ ਗਿਆ ਸੀ। ਧਾਲੀਵਾਲ ਦਾ ਇੱਕ ਹੋਰ ਭਰਾ 35 ਸਾਲਾ ਗੁਰਪ੍ਰੀਤ ਧਾਲੀਵਾਲ ਦਾ ਨਾਂ ਪੁਲਿਸ ਵੱਲੋਂ ਜਾਰੀ ਖ਼ਤ ਰਨਾਕ ਗੈਂ ਗਸਟਰਾਂ ਦੀ ਲਿਸਟ ਵਿੱਚ ਹੈ।