India International

ਕੈਨੇਡਾ ਨੇ ਫਿਰ ਭਾਰਤ ਤੇ ਲਗਾਇਆ ਵੱਡਾ ਇਲਜ਼ਾਮ!

ਬਿਊਰੋ ਰਿਪੋਰਟ – ਭਾਰਤ ਅਤੇ ਕੈਨੇਡਾ (INDO-CANADA RELATION) ਦੇ ਸਬੰਧ ਪਹਿਲਾਂ ਹੀ ਚੰਗੇ ਨਹੀਂ ਹਨ ਪਰ ਹੁਣ ਇਕ ਵਾਰ ਦੋਵੇਂ ਦੇਸ਼ਾਂ ਵਿਚ ਕੁੜੱਤਣ ਵਧਦੀ ਹੋਈ ਨਜ਼ਰ ਆ ਰਹੀ ਹੈ। ਕੈਨੇਡਾ ਸਰਕਾਰ (CANADA GOVERNMENT) ਨੇ ਇਕ ਵਾਰ ਇਰ ਭਾਰਤ ‘ਤੇ ਵੱਡਾ ਇਲਜ਼ਾਮ ਲਗਾਇਆ ਹੈ। ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (CSIM)ਨੇ ਕਿਹਾ ਹੈ ਕਿ ਭਾਰਤ ਚੀਨ ਨਾਲ ਮਿਲ ਕੇ ਗਲਤ ਫੰਡਿੰਗ ਤੇ ਪ੍ਰਚਾਰ ਮੁਹਿੰਮ ਚਲਾ ਕੇ ਆਪਮ ਦੇਸ਼ ਦੇ ਪ੍ਰਵਾਸੀਆਂ ਲੋਕਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ ਭਾਰਤ ਕੈਨੇਡਾ ਦੀ ਰਾਜਨੀਤੀ ਨੂੰ ਪ੍ਰਭਾਵਿਤ ਕਰ ਰਿਹਾ ਹੈ। ਉਨ੍ਹਾਂ ਨੇ ਭਾਰਤ ‘ਤੇ ਕੈਨੇਡਾ ਦੀ ਰਾਜਨੀਤੀ ਵਿਚ ਦਖਲਅੰਦਾਜ਼ੀ ਕਰਨ ਦਾ ਇਲਜ਼ਾਮ ਵੀ ਲਗਾਇਆ ਹੈ। ਭਾਰਤ ਫੰਡਿੰਗ ਤੇ ਹੋਰ ਪ੍ਰਕਾਰ ਨਾਲ ਮਦਦ ਦੇ ਕੇ ਆਪਣੇ ਪਸੰਦ ਦੇ ਲੀਡਰਾਂ ਨੂੰ ਕੈਨੇਡਾ ਦੀ ਸੰਸਦ ਵਿਚ ਭੇਜਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਰਿਪੋਰਟ ਨੂੰ ‘ਦ ਗਲੋਬਲ ਐਂਡ ਮੇਲ’ ਮੁਤਾਬਕ ਕੈਨੇਡੀਅਨ ਸਕਿਓਰਿਟੀ ਇੰਟੈਲੀਜੈਂਸ ਸਰਵਿਸ (CSIM) ਕੰਟਰੀ ਸਮਰੀਜ਼ ਦਾ ਨਾਮ ਦਿੱਤਾ ਹੈ। ਇਸ ਤੋਂ ਇਲਾਵਾ ਕਿਹਾ ਹੈ ਕਿ ਭਾਰਤ ਸਰਕਾਰ ਕੈਨੇਡਾ ਦੇ ਅੰਦਰੂਨੀ ਮਸਲਿਆਂ ਵਿਚ ਦਖਲ ਦੇ ਕੇ ਖਾਲਿਸਤਾਨ ਦੀ ਲਹਿਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕਰ  ਰਿਹਾ ਹੈ।

ਇਹ ਵੀ ਪੜ੍ਹੋ –  ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਖ਼ਿਲਾਫ਼ FIR ਦਰਜ! LOP ਰਾਹੁਲ ਗਾਂਧੀ ਖ਼ਿਲਾਫ਼ ਕੀਤੀ ਟਿੱਪਣੀ ਦਾ ਮਾਮਲਾ