ਕੈਨੇਡਾ ਭਾਰਤ ਸਬੰਧ ਕੈਨੇਡਾ ਵਿੱਚ ਪ੍ਰਧਾਨ ਮੰਤਰੀ ਬਦਲ ਗਏ, ਪਰ ਭਾਰਤ ਵਿਰੁੱਧ ਜ਼ਹਿਰ ਅੱਜ ਵੀ ਜਾਰੀ ਹੈ। ਹੁਣ ਕੈਨੇਡਾ ਨੇ ਫਿਰ ਭਾਰਤ ‘ਤੇ ਬੇਬੁਨਿਆਦ ਦੋਸ਼ ਲਗਾਏ ਹਨ। ਕੈਨੇਡਾ ਦੀ ਖੁਫੀਆ ਏਜੰਸੀ ਨੇ ਕਿਹਾ ਕਿ ਭਾਰਤ ਅਤੇ ਚੀਨ ਉਸਦੀਆਂ ਆਉਣ ਵਾਲੀਆਂ ਆਮ ਚੋਣਾਂ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ। ਇਹ ਦੋਸ਼ ਦੋਵਾਂ ਦੇਸ਼ਾਂ ਨਾਲ ਭਾਰਤ ਦੇ ਵਿਗੜਦੇ ਸਬੰਧਾਂ ਵਿਚਕਾਰ ਆਇਆ ਹੈ।
ਕੈਨੇਡੀਅਨ ਸੁਰੱਖਿਆ ਖੁਫ਼ੀਆ ਸੇਵਾ (ਸੀਐਸਆਈਐਸ) ਨੇ ਕਿਹਾ ਕਿ ਚੀਨ ਅਤੇ ਭਾਰਤ ਚੋਣਾਂ ਵਿੱਚ ਦਖ਼ਲ ਦੇਣ ਦੀ ਕੋਸ਼ਿਸ਼ ਕਰ ਸਕਦੇ ਹਨ, ਜਦੋਂ ਕਿ ਰੂਸ ਅਤੇ ਪਾਕਿਸਤਾਨ ਕੋਲ ਅਜਿਹਾ ਕਰਨ ਦੀ ਸਮਰੱਥਾ ਹੈ।
ਸੀਐਸਆਈਐਸ ਦੀ ਡਿਪਟੀ ਡਾਇਰੈਕਟਰ ਆਫ਼ ਓਪਰੇਸ਼ਨਜ਼ ਵੈਨੇਸਾ ਲੋਇਡ ਨੇ ਇੱਕ ਪ੍ਰੈਸ ਕਾਨਫ਼ਰੰਸ ਵਿੱਚ ਕਿਹਾ,‘‘ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖ਼ਲ ਦੇਣ ਦਾ ਇਰਾਦਾ ਅਤੇ ਸਮਰੱਥਾ ਹੈ।’’ ਹਾਲ ਹੀ ਵਿੱਚ ਜਸਟਿਨ ਟਰੂਡੋ ਦੀ ਥਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਮਾਰਕ ਕਾਰਨੀ ਨੇ ਚੋਣਾਂ ਦੌਰਾਨ ਵਾਅਦਾ ਕੀਤਾ ਸੀ ਕਿ ਜੇਕਰ ਮੌਕਾ ਮਿਲਿਆ ਤਾਂ ਭਾਰਤ ਨਾਲ ਤਣਾਅਪੂਰਨ ਸਬੰਧਾਂ ਨੂੰ ਮਜ਼ਬੂਤ ਕੀਤਾ ਜਾਵੇਗਾ ਅਤੇ ਹੁਣ ਦੇਸ਼ ਮੁੜ ਦਾਅਵਾ ਕਰ ਰਿਹਾ ਹੈ।
ਕੈਨੇਡਾ ਨੇ ਪਿਛਲੇ ਹਫ਼ਤੇ ਚੀਨ ਵੱਲੋੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ਾਂ ਵਿਚ ਚਾਰ ਕੈਨੇਡੀਅਨ ਨਾਗਰਿਕਾਂ ਨੂੰ ਫਾਂਸੀ ਦੇਣ ਦੀ ਸਖ਼ਤ ਸ਼ਬਦਾਂ ’ਚ ਨਿਖੇਧੀ ਕੀਤੀ ਸੀ। ਕੈਨੇਡਾ ਨੇ ਪਿਛਲੇ ਸਾਲ ਛੇ ਭਾਰਤੀ ਡਿਪਲੋਮੈਟਾਂ ਨੂੰ ਕੈਨੇਡਾ ਦੀ ਧਰਤੀ ’ਤੇ ਸਿੱਖ ਵੱਖਵਾਦੀਆਂ ਵਿਰੁੱਧ ਸਾਜ਼ਿਸ਼ ਵਿਚ ਸ਼ਾਮਲ ਹੋਣ ਦੇ ਦੋਸ਼ਾਂ ਹੇਠ ਉੱਥੋਂ ਕੱਢ ਦਿੱਤਾ ਸੀ।
ਲੋਇਡ ਨੇ ਕਿਹਾ, ‘‘ਅਸੀਂ ਇਹ ਵੀ ਦੇਖਿਆ ਹੈ ਕਿ ਭਾਰਤ ਸਰਕਾਰ ਕੋਲ ਕੈਨੇਡੀਅਨ ਭਾਈਚਾਰਿਆਂ ਅਤੇ ਲੋਕਤੰਤਰੀ ਪ੍ਰਕਿਰਿਆਵਾਂ ਵਿਚ ਦਖਲ ਦੇਣ ਦਾ ਇਰਾਦਾ ਅਤੇ ਸਮਰੱਥਾ ਹੈ।’’ ਓਟਵਾ ਵਿਚ ਚੀਨੀ ਅਤੇ ਭਾਰਤੀ ਡਿਪਲੋਮੈਟਿਕ ਮਿਸ਼ਨ ਤੁਰੰਤ ਟਿੱਪਣੀ ਲਈ ਉਪਲਬਧ ਨਹੀਂ ਸਨ। ਲੋਇਡ ਨੇ ਅੱਗੇ ਕਿਹਾ ਕਿ ਰੂਸ ਅਤੇ ਪਾਕਿਸਤਾਨ ਸੰਭਾਵੀ ਤੌਰ ’ਤੇ ਕੈਨੇਡਾ ਵਿਰੁੱਧ ਵਿਦੇਸ਼ੀ ਦਖਲਅੰਦਾਜ਼ੀ ਗਤੀਵਿਧੀਆਂ ਕਰ ਸਕਦੇ ਹਨ।