ਬਿਉਰੋ ਰਿਪੋਰਟ : ਪੰਜਾਬੀ ਬੜੀ ਉਮੀਦਾਂ ਦੇ ਨਾਲ ਕੈਨੇਡਾ ਦੀ ਧਰਤੀ ‘ਤੇ ਕਦਮ ਰੱਖ ਦੇ ਹਨ। ਪਰ ਹੁਣ ਜਿਹੜੀ ਖ਼ਬਰ ਆ ਰਹੀ ਹੈ ਉਹ ਹੈਰਾਨ ਕਰਨ ਵਾਲੀ ਹੈ,ਉੱਥੇ ਪਹੁੰਚ ਦੇ ਹੀ ਪੰਜਾਬੀ ਨੌਜਵਾਨਾਂ ਦੇ ਦਿਲ ਕਮਜ਼ੋਰ ਹੁੰਦੇ ਜਾ ਰਹੇ ਹਨ । ਡੇਢ ਮਹੀਨੇ ਦੇ ਅੰਦਰ ਕੈਨੇਡਾ ਵਿੱਚ ਦਿਲ ਦਾ ਦੌਰਾਨ ਪੈਣ ਨਾਲ 8 ਵੇਂ ਪੰਜਾਬੀ ਨੌਜਵਾਨ ਦੀ ਮੌਤ ਦੀ ਖ਼ਬਰ ਆਈ ਹੈ ।
ਫਤਿਹਗੜ੍ਹ ਸਾਹਿਬ ਦੇ ਰਹਿਣ ਵਾਲੇ ਨੌਜਵਾਨ ਹਨਦੀਪ ਸਿੰਘ ਹਨੀ ਦੀ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਹੈ । 32 ਸਾਲ ਦਾ ਹਨੀ 6 ਮਹੀਨੇ ਪਹਿਲਾਂ ਪਤਨੀ ਦੇ ਨਾਲ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ । ਮ੍ਰਿਤਕ ਹਰਭਿੰਦਰ ਸਿੰਘ ਨੇ ਦੱਸਿਆ ਕੁਝ ਸਮੇਂ ਪਹਿਲਾਂ ਹੀ ਹਨੀ ਦਾ ਵਿਆਹ ਹੋਇਆ ਸੀ ਜਿਸ ਤੋਂ ਬਾਅਦ ਉਹ ਪਤਨੀ ਦੇ ਨਾਲ ਕੈਨੇਡਾ ਚੱਲਾ ਗਿਆ ਸੀ ।
ਫੋਨ ‘ਤੇ ਪੁੱਤਰ ਦੀ ਮੌਤ ਦੀ ਜਾਣਕਾਰੀ ਮਿਲੀ
ਪਿਤਾ ਮੁਤਾਬਿਕ ਹਨੀ ਅਤੇ ਉਸ ਦੀ ਪਤਨੀ ਕੈਨੇਡਾ ਵਿੱਚ ਮਿਹਨਤ ਕਰਕੇ ਚੰਗੀ ਕਮਾਈ ਕਰ ਰਹੇ ਸਨ । ਰੋਜ਼ਾਨਾ ਦੋਵੇ ਪਰਿਵਾਰ ਦੇ ਨਾਲ ਗੱਲ ਕਰਦੇ ਸਨ । ਇਸ ਵਿਚਾਲੇ ਅਚਾਨਕ ਹੀ ਕੈਨੇਡਾ ਤੋਂ ਫੋਨ ਆਇਆ ਅਤੇ ਖ਼ਬਰ ਮਿਲੀ ਕਿ ਹਨੀ ਨੂੰ ਦਿਲ ਦੀ ਦੌਰਾ ਪੈ ਗਿਆ ਹੈ ਜਿਸ ਦੀ ਵਜ੍ਹਾ ਕਰਕੇ ਉਸ ਦੀ ਮੌਤ ਹੋ ਗਈ ਹੈ । ਪਰਿਵਾਰ ਵੱਲੋਂ ਹਨਦੀਪ ਸਿੰਘ ਉਰਫ ਹਨੀ ਦੀ ਲਾਸ਼ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ । ਦੱਸਿਆ ਜਾ ਰਿਹਾ ਹੈ 8 ਸਤੰਬਰ ਤੱਕ ਸਾਰੀ ਕਾਗਜ਼ੀ ਕਾਰਵਾਈ ਪੂਰੀ ਹੋਣ ਤੋਂ ਬਾਅਦ ਮ੍ਰਿਤਕ ਦੇਹ ਭਾਰਤ ਆ ਜਾਵੇਗੀ। ਖਰੌੜੀ ਪਿੰਡ ਵਿੱਚ ਹੀ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ ।
ਡੇਢ ਮਹੀਨੇ ਦੇ ਅੰਦਰ ਇਨ੍ਹਾਂ 7 ਪੰਜਾਬੀ ਨੌਜਵਾਨਾਂ ਦੀਆਂ ਮੌਤਾਂ
24 ਦਿਨ ਪਹਿਲਾਂ ਹੀ 32 ਸਾਲਾ ਪ੍ਰਿੰਸ ਅਰੋੜਾ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਪਹੁੰਚਿਆ ਸੀ । ਜਿੱਥੇ ਉਸ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ। 3 ਅਗਸਤ ਨੂੰ ਹੀ ਪ੍ਰਿੰਸ ਦੀ ਪਤਨੀ ਨੇ ਕੈਨੇਡਾ ਦੇ ਕਾਗ਼ਜ਼ ਭੇਜੇ ਦਿੱਤੇ ਸਨ। ਬੀਤੇ ਸ਼ਨੀਵਾਰ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਫ਼ੋਨ ਉੱਤੇ ਗੱਲਬਾਤ ਵੀ ਕੀਤੀ ਸੀ। ਪਿਤਾ ਦਾ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
9 ਅਗਸਤ ਨੂੰ ਖ਼ਬਰ ਆਈ ਸੀ ਕਿ ਟੋਰਾਂਟੋ ਵਿੱਚ 22 ਸਾਲਾ ਮਨਪ੍ਰੀਤ ਕੌਰ ਨੂੰ ਦਿਲ ਦਾ ਦੌਰਾਨ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਹੈ । ਉਹ 18 ਦਿਨ ਪਹਿਲਾਂ ਹੀ ਕੈਨੇਡਾ ਪਹੁੰਚੀ ਸੀ। ਮਨਪ੍ਰੀਤ ਕੌਰ ਬਰਨਾਲਾ ਦੀ ਰਹਿਣ ਵਾਲੀ ਸੀ।
9 ਅਗਸਤ ਨੂੰ ਹੀ 22 ਸਾਲਾ ਹੁਸ਼ਿਆਰਪੁਰ ਦੇ ਤਲਵਾੜਾ ਦੇ ਪਿੰਡ ਕੋਠੀ ਦੇ ਰਹਿਣ ਵਾਲੇ ਸਚਿਨ ਭਾਟੀਆ ਦੀ ਮੌਤ ਦੀ ਖ਼ਬਰ ਆਈ ਹੈ ।ਉਹ 4 ਸਾਲ ਪਹਿਲਾਂ ਕੈਨੇਡਾ ਗਿਆ ਸੀ । 26 ਸਾਲ ਦਾ ਸਚਿਨ ਪਿਤਾ ਬਿਸ਼ਨ ਦਾਸ ਦਾ ਇਕਲੌਤਾ ਪੁੱਤ ਸੀ
26 ਜੁਲਾਈ ਨੂੰ ਭਦੌੜ ਦੇ ਪਿੰਡ ਸੰਧੂ ਕਲਾਂ ਦੇ 17 ਸਾਲ ਦੇ ਨੌਜਵਾਨ ਜਗਜੀਤ ਸਿੰਘ ਦੀ ਕੈਨੇਡਾ ਵਿੱਚ ਮੌਤ ਦੀ ਖ਼ਬਰ ਆਈ ਸੀ । 10 ਦਿਨ ਪਹਿਲਾਂ ਹੀ ਉਹ ਪੜ੍ਹਾਈ ਅਤੇ ਰੋਜ਼ਗਾਰ ਦੇ ਲਈ ਕੈਨੇਡਾ ਗਿਆ ਸੀ। ਕੈਨੇਡਾ ਵਿੱਚ ਉਸ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਗਿਆ ਸੀ । ਜਗਜੀਤ 14 ਜੁਲਾਈ ਨੂੰ ਕੈਨੇਡਾ ਗਿਆ ਸੀ ਪਰ ਕਿਸੇ ਨੂੰ ਨਹੀਂ ਪਤਾ ਸੀ ਕਿ ਕੈਨੇਡਾ ਵਿੱਚ ਉਸ ਦੀ ਮੌਤ ਇੰਤਜ਼ਾਰ ਕਰ ਰਹੀ ਸੀ । 4 ਮਹੀਨ ਪਹਿਲਾਂ ਹੀ ਮ੍ਰਿਤਕ ਜਗਜੀਤ ਦੀ ਭੈਣ ਕੈਨੇਡਾ ਪੜ੍ਹਾਈ ਕਰਨ ਗਈ ਸੀ ।
20 ਜੁਲਾਈ ਨੂੰ ਗੁਰਦਾਸਪੁਰ ਦੇ ਰਜਤ ਮਹਿਰਾ ਦੀ ਮੌਤ ਦੀ ਖ਼ਬਰ ਨੇ ਪੂਰੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ । ਰਜਤ 21 ਦਿਨ ਪਹਿਲਾਂ ਕੈਨੇਡਾ ਪੜ੍ਹਨ ਦੇ ਲਈ ਗਿਆ ਸੀ । ਉਸ ਦੀ ਮੌਤ ਦੇ ਪਿੱਛੇ ਵੀ ਦਿਲ ਦਾ ਦੌਰਾ ਪੈਣ ਨੂੰ ਕਾਰਨ ਦੱਸਿਆ ਗਿਆ ਸੀ ।
ਇਸ ਤੋਂ ਪਹਿਲਾਂ 13 ਜੁਲਾਈ ਨੂੰ ਜਲਾਲਾਬਾਦ ਦੇ ਸੰਜੇ ਦੀ ਵੀ ਇਸੇ ਤਰ੍ਹਾਂ ਮੌਤ ਦੀ ਖ਼ਬਰ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ ਸੀ। 26 ਸਾਲ ਦਾ ਸੰਜੇ ਕੈਨੇਡਾ ਦੇ ਬ੍ਰਿਮਟਨ ਸ਼ਹਿਰ ਵਿੱਚ ਰਹਿੰਦਾ ਸੀ ਅਤੇ ਉਸ ਨੂੰ ਵੀ ਦਿਲ ਦਾ ਦੌਰਾ ਪਿਆ ਸੀ । ਸੰਜੇ ਕੰਮ ਤੋਂ ਪਰਤ ਕੇ ਘਰ ਸੁੱਤਾ ਹੋਇਆ ਸੀ । ਪਰ ਸਵੇਰੇ ਉਸ ਦੇ ਸਾਹ ਨਹੀਂ ਚੱਲ ਰਹੇ ਸਨ । ਸੰਜੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਉਹ ਕੈਨੇਡਾ ਵਿੱਚ ਕਾਨੂੰਨ ਦੀ ਪੜਾਈ ਕਰ ਰਿਹਾ ਸੀ ।
ਕਿਉਂ ਪੰਜਾਬੀਆਂ ਦਾ ਦਿਲ ਕੈਨੇਡਾ ਜਾਕੇ ਕਮਜ਼ੋਰ ਹੁੰਦਾ ਜਾ ਰਿਹਾ ਹੈ ?
ਕੈਨੇਡਾ ਵਿੱਚ ਪੰਜਾਬੀ ਨੌਜਵਾਨਾਂ ਦੀ ਮੌਤ ਦਾ ਕਾਰਨ ਕੀ ਹੈ ? ਕੁਝ ਮਾਹਿਰਾ ਦਾ ਕਹਿਣਾ ਹੈ ਕਿ ਕੋਵਿਡ ਨੇ ਸਾਡੇ ਸਰੀਰ ਦੇ ਹਰ ਹਿੱਸੇ ਵਿੱਚ ਅਸਰ ਕੀਤਾ ਹੈ । ਦੂਜਾ ਕੈਨੇਡਾ ਦਾ ਮੌਸਮ ਭਾਰਤ ਤੋਂ ਬਿਲਕੁਲ ਵੱਖ ਹੈ,ਅੱਤ ਦੀ ਸਰਦੀ ਨੂੰ ਇੱਕ ਦਮ ਸਰੀਰ ਝੱਲ ਨਹੀਂ ਪਾਉਂਦਾ ਹੈ। ਤੀਜਾ ਵੱਡਾ ਕਾਰਨ ਹੈ ਦਬਾਅ,ਕੈਨੇਡਾ ਪਹੁੰਚ ਦੇ ਹੀ ਅਸੀਂ ਸਿੱਧਾ ਨੌਕਰੀ ਦੀ ਉਮੀਦ ਕਰਦੇ ਹਾਂ ਜਦੋਂ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਦਬਾਅ ਮਹਿਸੂਸ ਕਰਦੇ ਅਤੇ ਫਿਰ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ । ਨੌਕਰੀ ਦੇ ਮਾਮਲੇ ਵਿੱਚ ਕੈਨੇਡਾ ਤੋਂ ਜਿਹੜੀਆਂ ਤਸਵੀਰਾਂ ਅਤੇ ਖਬਰਾਂ ਆ ਰਹੀਆਂ ਹਨ ਉਹ ਵੀ ਪਰੇਸ਼ਾਨ ਕਰਨ ਵਾਲੀਆਂ ਹਨ । ਚੀਜ਼ਾ ਦੀ ਕੀਮਤਾਂ ਵੱਧ ਗਈਆਂ ਹਨ ਨੌਕਰੀਆਂ ਘੱਟ ਹਨ ਜਿਸ ਦਾ ਸਿੱਟਾ ਬੇਰੁਜ਼ਗਾਰੀ ਵੱਧ ਗਈ ਹੈ । ਸਭ ਤੋਂ ਵੱਡਾ ਕਾਰਨ ਪਰਿਵਾਰ ਤੋਂ ਦੂਰੀ ਅਤੇ ਇਕੱਲੇ ਹੋਣ ਦਾ ਅਹਿਸਾਸ ਦਿਲ ਅਤੇ ਦਿਮਾਗ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ ।