ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅੱਜ ਸ਼ੁੱਕਰਵਾਰ ਨੂੰ ਹਿਮਾਚਲ ਪਹੁੰਚੇ ਹੋਏ ਹਨ। ਉਨ੍ਹਾਂ ਪਹਿਲਾਂ ਸਿਰਮੌਰ ’ਚ ਪਾਰਟੀ ਉਮੀਦਵਾਰ ਸੁਰੇਸ਼ ਕਸ਼ਿਯਪ ਤੇ ਫਿਰ ਮੰਡੀ ’ਚ ਕੰਗਨਾ ਰਣੌਤ ਲਈ ਪ੍ਰਚਾਰ ਕੀਤਾ। ਪੀਐਮ ਨੇ ਸਿਰਮੌਰ ਵਿੱਚ ਕਿਹਾ ਕਿ ਹਿਮਾਚਲ ਮੇਰਾ ਦੂਜਾ ਘਰ ਹੈ। ਹਿਮਾਚਲ ’ਚ ਵਿਧਾਨ ਸਭਾ ਚੋਣਾਂ ’ਚ ਕਾਂਗਰਸ ਨੇ ਕਈ ਗਾਰੰਟੀਆਂ ਦਿੱਤੀਆਂ ਸਨ। ਪਹਿਲੀ ਕੈਬਨਿਟ ਵਿੱਚ ਇੱਕ ਲੱਖ ਨੌਕਰੀਆਂ ਦੀ ਬੋਲੀ ਲੱਗੀ ਸੀ। ਪਹਿਲੀ ਕੈਬਨਿਟ ਵਿੱਚ ਕੁਝ ਨਹੀਂ ਹੋਇਆ, ਸਗੋਂ ਕੈਬਨਿਟ ਹੀ ਟੁੱਟ ਗਈ। ਸੋ ਇਹ ਸਰਕਾਰ ਜ਼ਿਆਦਾ ਦੇਰ ਚੱਲਣ ਵਾਲੀ ਨਹੀਂ ਹੈ।
ਪ੍ਰਧਾਨ ਮੰਤਰੀ ਨੇ ਇਸ ਰੈਲੀ ਵਿੱਚ ਵੀ ਫਿਰ ਦੁਹਰਾਇਆ ਕਿ ਕਾਂਗਰਸ ਸਾਰਿਆਂ ਦਾ ਰਾਖਵਾਂਕਰਨ ਖੋਹ ਕੇ ਆਪਣੇ ਵੋਟ ਬੈਂਕ ਨੂੰ ਦੇਣਾ ਚਾਹੁੰਦੀ ਹੈ, ਇਹ ਉਹ ਮੁਸਲਮਾਨ ਹਨ ਜੋ ਜਿਹਾਦ ਦੀ ਗੱਲ ਕਰਦੇ ਹਨ। ਕਰਨਾਟਕ ਵਿੱਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਓਬੀਸੀ ਦੇ ਅਧਿਕਾਰ ਖੋਹ ਕੇ ਮੁਸਲਮਾਨਾਂ ਨੂੰ ਦਿੱਤੇ ਗਏ। ਪੀਐਮ ਨੇ ਕਿਹਾ ਕਿ ਉਹ ਅੱਜ ਕਾਂਗਰਸ ਅਤੇ ਭਾਰਤ ਗਠਜੋੜ ਦੀ ਸਾਜ਼ਿਸ਼ ਬਾਰੇ ਚੇਤਾਵਨੀ ਦੇਣ ਆਏ ਹਨ। ਇਨ੍ਹਾਂ ਦੇ ਦਿਲਾਂ ਵਿੱਚ ਅੱਗ ਹੈ।
ਉੱਧਰ ਮੰਡੀ ਵਿੱਚ ਪੀਐੱਮ ਨੇ ਖੁੱਲ੍ਹ ਕੇ ਆਪਣੀ ਉਮੀਦਵਾਰ ਕੰਗਨੀ ਰਣੌਤ ਬਾਰੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਕੰਗਨਾ ਨੂੰ ਜੋ ਭੱਦੀ ਸ਼ਬਦਾਵਲੀ ਕਹੀ ਹੈ, ਉਹ ਮੰਡੀ ਅਤੇ ਹਿਮਾਚਲ ਤੇ ਹਿਮਾਚਲ ਦੀ ਹਰ ਬੇਟੀ ਦਾ ਅਪਮਾਨ ਹੈ। ਹੁਣ ਤੱਕ ਕਾਂਗਰਸ ਦੇ ਸ਼ਾਹੀ ਪਰਿਵਾਰ ਨੇ ਇਸ ਲਈ ਮੁਆਫ਼ੀ ਵੀ ਨਹੀਂ ਮੰਗੀ।
कांग्रेस आज भी दकियानूसी सोच में डूबी हुई है।
आपने देखा है कि अपने दम पर सफलता हासिल करने वाली बेटियों को कांग्रेस क्या बोलती है?
कांग्रेस ने मंडी का नाम लेकर कंगना जी के लिए जो भद्दी बातें कही हैं, वो मंडी का अपमान है, छोटी काशी का अपमान है, हिमाचल का अपमान है, हिमाचल की हर… pic.twitter.com/NwBMD98O6h
— BJP (@BJP4India) May 24, 2024
ਉਨ੍ਹਾਂ ਕਿਹਾ ਕਿ ਮੋਦੀ ਨੇ ਯੂਨੀਫਾਰਮ ਸਿਵਲ ਕੋਡ ਦਾ ਵਾਅਦਾ ਕੀਤਾ ਹੈ। ਸਾਰਿਆਂ ਲਈ ਇਕਸਾਰ ਕਾਨੂੰਨ ਹੋਣਾ ਚਾਹੀਦਾ ਹੈ ਪਰ ਕਾਂਗਰਸ ਇਸ ਦਾ ਵਿਰੋਧ ਕਰ ਰਹੀ ਹੈ।
ਦੱਸ ਦੇਈਏ ਹਿਮਾਚਲ ਤੋਂ ਬਾਅਦ ਪੀਐਮ ਮੋਦੀ ਫਿਰ ਪੰਜਾਬ ਆਉਣਗੇ। ਅੱਜ ਉਨ੍ਹਾਂ ਦੀਆਂ ਜਲੰਧਰ ਤੇ ਗੁਰਦਾਸਪੁਰ ਵਿੱਚ ਚੋਣ ਰੈਲੀਆਂ ਹਨ।