The Khalas Tv Blog Punjab ਨੌਜਵਾਨ ਨੂੰ ਘਰੋਂ ਬੁਲਾ ਕੇ ਦੋਸਤਾਂ ਨੇ ਕਰ ਦਿੱਤਾ ਇਹ ਕਾਰਾ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ…
Punjab

ਨੌਜਵਾਨ ਨੂੰ ਘਰੋਂ ਬੁਲਾ ਕੇ ਦੋਸਤਾਂ ਨੇ ਕਰ ਦਿੱਤਾ ਇਹ ਕਾਰਾ, ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ…

Called from home, his friends killed his friend, took him to the petrol pump and stabbed him

ਹੁਸ਼ਿਆਰਪੁਰ :  ਸ਼ੁੱਕਰਵਾਰ ਦੇਰ ਰਾਤ ਮੁਹੱਲਾ ਰਾਮਗੜ੍ਹ ਦੇ ਰਹਿਣ ਵਾਲੇ ਨੌਜਵਾਨ ਦਾ ਉਸ ਦੇ ਦੋਸਤਾਂ ਵੱਲੋਂ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੇ ਦੱਸਿਆ ਕਿ ਇਹ ਕਤਲ ਪੁਰਾਣੀ ਰੰਜਸ਼ ਕਾਰਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ 20 ਸਾਲਾ ਤਨਮਯ ਉਰਫ਼ ਧੰਨਾ ਸਵੇਰੇ 11 ਵਜੇ ਆਪਣੇ ਪਿਤਾ ਨੂੰ ਇਹ ਕਹਿ ਕੇ ਗਿਆ ਸੀ ਕਿ ਉਸ ਦੇ ਕੁਝ ਦੋਸਤ ਆਏ ਹਨ ਤੇ ਉਹ ਉਨ੍ਹਾਂ ਨਾਲ ਜਾ ਰਿਹਾ ਹੈ।

ਥੋੜ੍ਹੀ ਦੇਰ ਬਾਅਦ ਵਾਪਸ ਆ ਜਾਵੇਗਾ। ਉਸ ਦੇ ਦੋਸਤਾਂ ਨੇ ਬਹਾਨੇ ਨਾਲ ਪਹਿਲਾਂ ਉਸ ਨੂੰ ਸ਼ਹਿਰ ਵਿਚ ਇੱਧਰ-ਉੱਧਰ ਘੁਮਾਇਆ ਤੇ ਬਾਅਦ ਵਿਚ ਉਸ ਦੇ ਇਕ ਦੋਸਤ ਨੇ ਪੈਟਰੋਲ ਭਰਵਾਉਣ ਦੀ ਗੱਲ ਕਹੀ ਕਿਉਂਕਿ ਰਾਤ ਜ਼ਿਆਦਾ ਹੋਣ ਕਾਰਨ ਸ਼ਹਿਰ ਦੇ ਸਾਰੇ ਪੈਟਰੋਲ ਪੰਪ ਬੰਦ ਸਨ, ਅਜਿਹੇ ‘ਚ ਉਸ ਨੂੰ ਯੋਜਨਾਬੱਧ ਤਰੀਕੇ ਨਾਲ ਹੁਸ਼ਿਆਰਪੁਰ-ਫਗਵਾੜਾ ਰੋਡ ‘ਤੇ ਰਿਲਾਇੰਸ ਪੈਟਰੋਲ ਪੰਪ ‘ਤੇ ਲਿਜਾਇਆ ਗਿਆ, ਜਿੱਥੇ ਪਹਿਲਾਂ ਹੀ ਕੁਝ ਲੜਕੇ ਮੌਜੂਦ ਸਨ ਤੇ ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ।

ਉਨ੍ਹਾਂ ਲੜਕਿਆਂ ਨੇ ਤਨਮਯ ‘ਤੇ ਹਮਲਾ ਕਰ ਦਿੱਤਾ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ। ਉਸ ਨੂੰ ਜ਼ਖ਼ਮੀ ਹਾਲਤ ‘ਚ ਛੱਡ ਕੇ ਸਾਰੇ ਮੁਲਜ਼ਮ ਉੱਥੋਂ ਫ਼ਰਾਰ ਹੋ ਗਏ। ਪੈਟਰੋਲ ਪੰਪ ਦੇ ਮੁਲਾਜ਼ਮਾਂ ਨੇ ਤੁਰੰਤ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ ਤੇ ਜ਼ਖ਼ਮੀ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ। ਹਸਪਤਾਲ ‘ਚ ਅੱਜ ਰਾਤ 2 ਵਜੇ ਜ਼ਖ਼ਮੀ ਤਨਯਮ ਦੀ ਮੌਤ ਹੋ ਗਈ, ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version