India

ਕਲਕੱਤਾ ਹਾਈਕੋਰਟ ਨੇ ਡਾਕਟਰ ਰੇਪ-ਹੱਤਿਆ ਮਾਮਲਾ ਸੀ.ਬੀ.ਆਈ ਨੂੰ ਸੌਂਪਿਆ!

ਕਲਕੱਤਾ ਹਾਈਕੋਰਟ (Kolkata High Court) ਨੇ ਵੱਡਾ ਫੈਸਲਾ ਲੈਂਦਿਆ ਡਾਕਟਰ ਦੀ ਜਬਰ ਜ਼ਨਾਹ ਕਰ ਹੱਤਿਆ ਕਰਨ ਦੀ ਜਾਂਚ ਸੀ.ਬੀ.ਆਈ ਨੂੰ ਸੌਂਪ ਦਿੱਤੀ ਹੈ। ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਇਕ ਡਾਕਟਰ ਨਾਲ ਜਬਰ ਜ਼ਨਾਹ ਕਰਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਇਸ ਦਾ ਸਾਰਾ ਰਿਕਾਰਡ ਕੱਲ੍ਹ ਸੂਬਾ ਸਰਕਾਰ ਕੱਲ੍ਹ ਸੀ.ਬੀ.ਆਈ ਨੂੰ ਸੌਂਪ ਦੇਵੇਗੀ। ਜਸਟਿਸ ਟੀਐਸ ਸਿਵਗਨਮ ਦੀ ਅਗਵਾਈ ਵਾਲੀ ਡਿਵੀਜ਼ਨ ਬੈਂਚ ਨੇ ਇਹ ਆਦੇਸ਼ ਕੀਤਾ ਹੈ। ਹਾਈਕੋਰਟ ਨੇ ਕਿਹਾ ਕਿ ਅਸੀਂ ਪੁਲਿਸ ਨੂੰ ਜਾਂਚ ਲਈ ਸਮਾਂ ਦਿੰਦੇ ਇਹ ਅਜੀਬ ਹੋਣਾ ਸੀ ਪਰ ਘਟਨਾ ਦੇ ਪੰਜ ਦਿਨ ਬੀਤਣ ਦੇ ਬਾਵਜੂਦ ਪੁਲਿਸ ਕੋਈ ਨਤੀਜੇ ‘ਤੇ ਨਹੀਂ ਪਹੁੰਚ ਸਕੀ ਹੈ। ਇਸ ਤਰ੍ਹਾਂ ਸਬੂਤ ਖਤਮ ਕੀਤੇ ਜਾ ਸਕਦੇ ਹਨ। ਇਸ ਕਾਰਨ ਇਸ ਮਾਮਲੇ ਦੀ ਜਾਂਚ ਸੀ.ਬੀ.ਆਈ ਨੂੰ ਦਿੱਤੀ ਜਾ ਰਹੀ ਹੈ।

ਇਹ ਵੀ ਪੜ੍ਹੋ –   ਬਿਸ਼ਨੋਈ ਦੀ ਖਰੜ ’ਚ ਹੋਈ ਇੰਟਰਵਿਊ ਦੇ ਖ਼ੁਲਾਸੇ ’ਤੇ ਬੋਲੇ ਬਲਕੌਰ ਸਿੰਘ! ‘ਹਮਲਾਵਰਾਂ ਨੂੰ ਹਥਿਆਰਾਂ ਸਮੇਤ ਭੱਜਣ ਦਾ ਮੌਕਾ ਦਿੱਤਾ ਗਿਆ’