Punjab

ਕੈਬਨਿਟ ਮੰਤਰੀ ਮੀਤ ਹੇਅਰ ਨੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਕੀਤੀ ਸ਼ਲਾਘਾ

‘ਦ ਖ਼ਾਲਸ ਬਿਊਰੋ : ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੰਮ੍ਰਿਤਸਰ ਐਨਕਾਊਂਟਰ ਦੇ ਮੁੱਦੇ ‘ਤੇ ਪ੍ਰੈੱਸ ਕਾਨਫਰੰਸ ਕਰਕੇ ਪੰਜਾਬ ਪੁਲਿਸ ਵੱਲੋਂ ਕੀਤੀ ਕਾਰਵਾਈ ਦੀ ਸ਼ਲਾਘਾ ਕੀਤੀ ਹੈ।ਉਹਨਾਂ ਪੰਜਾਬ ਸਰਕਾਰ ਵੱਲੋਂ ਮਾੜੇ ਅਨਸਰਾਂ ਦੇ ਖਿਲਾਫ ਅਪਨਾਈ ਗਈ ਅਸਹਿਣਸ਼ੀਲਤਾ ਵਾਲੀ ਨੀਤੀ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਕੋਈ ਗਲਤ ਰਸਤੇ ਨਹੀਂ ਤਿਆਗਦਾ ਤਾਂ ਸਰਕਾਰ ਦਾ ਰੁਖ਼ ਉਸ ਪ੍ਰਤੀ ਸਖ਼ਤ ਹੋਵੇਗਾ। ਕਾਨੂੰਨ ਨੂੰ ਹੱਥ ‘ਚ ਲੈਣ ਵਾਲਿਆਂ ਦਾ ਹਸ਼ਰ ਇਹੋ ਹੋਵੇਗਾ।

ਉਹਨਾਂ ਗੁਨਾਹਾਂ ਦੀਆਂ ਦੁਨੀਆਂ ਵਿੱਚ ਫਸੇ ਨੌਜਵਾਨਾਂ ਨੂੰ ਮੁੱਖ ਧਾਰਾ ਵਿੱਚ ਪਰਤ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਕੱਲ੍ਹ ਪੁਲਿਸ ਨੇ 2 ਗੈਂਗਸਟਰਾਂ ਨੂੰ ਮਾਰ ਮੁਕਾਇਆ ਹੈ। ਇਸ ਨਾਲ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਲੋਕਾਂ ਅੰਦਰਲੇ ਜ਼ਖ਼ਮ ‘ਤੇ ਮੱਲ੍ਹਮ ਲੱਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ‘ਚ ਨ ਸ਼ਿਆਂ ਤੇ ਗੈਂ ਗਸਟਰਾਂ ਖਿਲਾਫ ਸਪੱਸ਼ਟ ਸਟੈਂਡ ਹੈ।

ਅੱਜ ਸਾਡੀ ਸਰਕਾਰ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਇਕੱਠਾ ਕਰ ਰਹੀ ਹੈ। ਸਾਡੀ ਸਰਕਾਰ ਅਪਰਾਧਾਂ ਵਿਰੁੱਧ ਸਖ਼ਤ ਕਾਰਵਾਈ ਕਰ ਰਹੀ ਹੈ ਤੇ ਕੱਲ੍ਹ ਦੀ ਕਾਰਵਾਈ ਇਸ ਦਾ ਸਿੱਧਾ ਸੁਨੇਹਾ ਹੈ। ਇਹ ਕੋਈ ਪੁਰਾਣੀ ਸਰਕਾਰ ਨਹੀਂ ਜੋ ਇਨ੍ਹਾਂ ਗੈਂਗਸਟਰਾਂ ਦੇ ਨਾਲ ਚੱਲੇਗੀ ਤੇ ਇਨ੍ਹਾਂ ਨੂੰ ਤਾਕਤ ਦੇਵੇਗੀ।

ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਮਾ ਰੇ ਗਏ ਗੈਂ ਗਸਟਰ ਦੀ ਮਾਂ ਨੇ ਕਿਹਾ ਕਿ ਮੈਂ ਲਾ ਸ਼ ਲੈਣ ਨਹੀਂ ਜਾਵਾਂਗੀ। ਇਸ ਨਾਲ ਇਹ ਸੁਨੇਹਾ ਮਿਲ ਰਿਹਾ ਹੈ ਕਿ ਅਪ ਰਾਧ ਛੱਡ ਕੇ ਵਾਪਸ ਪਰਤ ਆਓ। ਉਨ੍ਹਾਂ ਇਹ ਵੀ ਕਿਹਾ ਕਿ ਕਿਹਾ ਕਿ ਜੇਕਰ ਕਿਸੇ ਨੂੰ ਕੋਈ ਧ ਮਕੀ ਭਰਿਆ ਫੋਨ ਜਾਂ ਮੈਸੇਜ ਆਉਂਦਾ ਹੈ ਤਾਂ ਪੁਲਿਸ ਦੇ ਧਿਆਨ ਚ ਲਿਆਓ।ਉਸ ਦੀ ਸ਼ਿਕਾਇਤ ‘ਤੇ ਜ਼ਰੂਰ ਕਾਰਵਾਈ ਹੋਵੇਗੀ ।