Punjab

ਮਾਨ ਸਰਕਾਰ ਦੇ ਇਸ ਕੈਬਨਿਟ ਮੰਤਰੀ ਨੇ ਕੀਤੀ ਜ਼ੀਰਾ ਮੋਰਚੇ ਵਾਲਿਆਂ ਨੂੰ ਅਪੀਲ,ਅਕਾਲੀ ਦਲ ‘ਤੇ ਵੀ ਲਗਾ ਦਿੱਤੇ ਵੱਡੇ ਇਲਜ਼ਾਮ

ਚੰਡੀਗੜ੍ਹ: ਜ਼ੀਰਾ ਵਿਖੇ ਚੱਲ ਰਹੇ ਧਰਨੇ ਨੂੰ ਲੈ ਕੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਪਿਛਲੀਆਂ ਸਰਕਾਰਾਂ ‘ਤੇ ਵੱਡੇ ਇਲਜ਼ਾਮ ਲਗਾਏ ਹਨ। ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਵਰਦਿਆਂ ਉਹਨਾਂ ਕਿਹਾ ਹੈ ਕਿ ਇਸ ਫੈਕਟਰੀ ਦਾ ਨਿਰਮਾਣ ਸੁਖਬੀਰ ਸਿੰਘ ਬਾਦਲ ਨੇ ਹੀ ਕਰਵਾਇਆ ਸੀ ਤੇ ਇਸ ਫੈਕਟਰੀ ਲਈ ਅਕਾਲੀ ਦਲ ਦੇ ਸਾਬਕਾ ਐਮਐਲਏ ਦੀਪ ਮਲਹੋਤਰਾ ਨੂੰ ਲਾਇਸੈਂਸ ਸੰਨ 2006 ਵਿੱਚ ਕੈਪਟਨ ਸਰਕਾਰ ਵੇਲੇ ਦਿੱਤਾ ਗਿਆ ਸੀ।ਸੁਖਬੀਰ ਸਿੰਘ ਬਾਦਵ ਹੁਣ ਰੌਲਾ ਪਾਉਣ ਲੱਗਾ ਹੋਇਆ ਹੈ ਪਰ ਇਹ ਗੰਦ ਉਸ ਦਾ ਹੀ ਪਾਇਆ ਹੋਇਆ ਹੈ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਹੈ ਕਿ 17 ਦਸੰਬਰ ਨੂੰ ਉਹ ਮੋਰਚੇ ‘ਤੇ ਗਏ ਸੀ ਤੇ ਉਦੋਂ ਮੁੱਖ ਮੰਤਰੀ ਪੰਜਾਬ ਨੇ ਕਿਹਾ ਸੀ ਕਿ ਇੱਕ ਮਹੀਨੇ ਅੰਦਰ ਇਸ ਮਾਮਲੇ ਨੂੰ ਨਬੇੜ ਦੇਣਾ ਹੈ ਤੇ ਹੁਣ ਉਹੀ ਹੋਇਆ ਹੈ। ਇਹ ਮਾਮਲਾ ਅਦਾਲਤ ਵਿੱਚ ਹੈ ਤੇ ਕਾਨੂੰਨੀ ਕਾਰਵਾਈ ਪੂਰੀ ਕਰਕੇ ਹੀ ਇਸ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਗਏ ਹਨ। ਇਸ ਤੋਂ ਬਾਅਦ ਉਹਨਾਂ ਜ਼ੀਰਾ ਮੋਰਚੇ ਅੱਗੇ ਬੈਠੇ ਧਰਨਾਕਾਰੀਆਂ ਤੇ ਕਿਸਾਨ ਲੀਡਰਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੁਣ ਇਥੋਂ ਧਰਨਾ ਚੁੱਕ ਲੈਣ ਤੇ ਰਹੀ ਗੱਲ ਲਿਖਤੀ ਨੋਟੀਫਿਕੇਸ਼ਨ ਦੀ ਤਾਂ ਉਹ ਇੱਕ ਦੋ ਦਿਨਾਂ ਵਿੱਚ ਉਹਨਾਂ ਨੂੰ ਮਿਲ ਜਾਵੇਗਾ।