The Khalas Tv Blog Punjab ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਚੁਣੌਤੀ,ਕਿਹਾ ਲਾਇਆ ਇਲਜ਼ਾਮ ਸਾਬਤ ਤਾਂ ਕਰੋ
Punjab

ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਨੂੰ ਦਿੱਤੀ ਚੁਣੌਤੀ,ਕਿਹਾ ਲਾਇਆ ਇਲਜ਼ਾਮ ਸਾਬਤ ਤਾਂ ਕਰੋ

ਬਹਿਬਲ ਕਲਾਂ : ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਸੁਖਬੀਰ ਸਿੰਘ ਬਾਦਲ ਦੇ ਉਸ ਬਿਆਨ ਦੀ ਨਿਖੇਧੀ ਕੀਤੀ ਹੈ,ਜਿਸ ਵਿੱਚ ਉਹਨਾਂ ਕਿਹਾ ਹੈ ਕਿ ਕੈਬਨਿਟ ਮੰਤਰੀ ਧਾਲੀਵਾਲ ਨੇ ਚਲਾਨ ਵਿੱਚ ਉਸ ਦਾ ਨਾਂ ਪੁਆਇਆ ਹੈ। ਸੁਖਬੀਰ ਸਿੰਘ ਬਾਦਲ ਨੂੰ ਚੁਣੌਤੀ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਜੇਕਰ ਇਹ ਸੱਚ ਹੈ ਤਾਂ ਉਹ ਹਰ ਤਰਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਨ ਪਰ ਬਾਦਲ ਪਹਿਲਾਂ ਆਪਣੀ ਗੱਲ ਸਾਬਤ ਕਰੇ।

ਕੈਬਨਿਟ ਮੰਤਰੀ ਬਹਿਬਲ ਕਲਾਂ ਵਿੱਖੇ ਲਗੇ ਹੋਏ ਮੋਰਚੇ ਦੇ ਸ਼ੁਕਰਾਨਾ ਸਮਾਗਮ ਵਿੱਚ ਬੋਲ ਰਹੇ ਸਨ।ਹਾਜ਼ਰ ਸੰਗਤ ਵਿੱਚ ਆਪਣੀ ਗੱਲ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਨੁਮਾਇੰਦਿਆਂ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਜੁਆਬ ਦਿੰਦੇ ਹੋਏ ਧਾਲੀਵਾਲ ਨੇ ਕਿਹਾ ਕਿ ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸੰਧਵਾਂ ਨੇ ਅਕਾਲੀ ਦਲ ਆਗੂਆਂ ਤੇ ਦੋਸ਼ ਲਗਵਾਏ ਹਨ ਪਰ ਇਹ ਸਭ ਗੁਰੂ ਦੀ ਖੇਡ ਹੈ ਤੇ ਦੋਸ਼ੀਆਂ ਦਾ ਤਾਂ ਹਾਲੇ ਹੋਰ ਮਾੜਾ ਹਾਲ ਹੋਣਾ ਹੈ। ਸਾਰੇ ਸਜ਼ਾ ਭੁਗਤਣ ਲਈ ਤਿਆਰ ਰਹਿਣ।

ਸਮਾਂ ਜਰੂਰ ਲਗਾ ਹੈ ਪਰ ਸਾਰੀਆਂ ਉਲਝਣਾਂ ਦੇ ਬਾਵਜੂਦ ਹੁਣ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਇਨਸਾਫ਼ ਲਈ ਲੜੇਗੀ।ਮੁੱਖ ਮੰਤਰੀ ਮਾਨ ਨੇ ਇਹ ਭਰੋਸਾ ਦਿਵਾਇਆ ਹੈ ਕਿ ਚਾਹੇ ਕਿਸੇ ਵੀ ਤਰਾਂ ਦੀ ਮਦਦ ਕਰਨੀ ਪਵੇ ਜਾ ਵੱਡੇ ਵਕੀਲ ਕਿਉਂ ਨਾ ਕਰਨੇ ਪੈਣ ਪਰ ਪੰਜਾਬ ਸਰਕਾਰ ਹੁਣ ਸੰਗਤ ਨਾਲ ਖੜੀ ਹੈ ਤੇ ਇਨਸਾਫ਼ ਵੀ ਜਰੂਰ ਹੋਵੇਗਾ।

ਮੰਤਰੀ ਧਾਲੀਵਾਲ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਬਹਿਬਲ ਕਲਾਂ ਮਾਮਲੇ ਵਿੱਚ ਵੀ ਚਲਾਨ ਜਲਦੀ ਹੀ ਪੇਸ਼ ਕਰ ਦਿੱਤਾ ਜਾਵੇਗਾ। ਸਰਕਾਰ ਦੋਸ਼ੀਆਂ ਨੂੰ ਹਰ ਹਾਲ ਵਿੱਚ ਸਜ਼ਾ ਦੁਆਵੇਗੀ। ਪੰਜਾਬ ਦਾ ਮੁੱਖ ਮੰਤਰੀ ਤੇ ਪੰਜਾਬ ਸਰਕਾਰ ਹਰ ਤਰਾਂ ਨਾਲ ਸੰਗਤ ਦੇ ਨਾਲ ਖੜੀ ਹੈ।

 

Exit mobile version