‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਨੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ। ਚਾਂਸਲਰ ਨੇ ਦੱਸਿਆ ਕਿ ਖੱਟਰ ਨੂੰ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਨਹੀਂ ਬੁਲਾਇਆ ਗਿਆ ਸੀ। ਸਿਰਫ ਕੇਂਦਰੀ ਮੰਤਰੀ ਰਾਜਨਾਥ ਸਿੰਘ ਨੇ ਪ੍ਰੋਗਰਾਮ ਵਿੱਚ ਸ਼ਾਮਿਲ ਹੋਣ ਲਈ ਆਉਣਾ ਸੀ। ਯੂਨੀਵਰਸਿਟੀ ਵਿੱਚ ਅੱਜ ਜੋ ਪ੍ਰੋਗਰਾਮ ਸੀ, ਉਹ Defence ਨਾਲ ਸਬੰਧਿਤ ਸੀ, ਜਿਸ ਕਰਕੇ ਰਾਜਨਾਥ ਸਿੰਘ ਨੂੰ ਬੁਲਾਇਆ ਗਿਆ ਸੀ। ਚਾਂਸਲਰ ਨੇ ਕਿਸਾਨਾਂ ਦੇ ਨਾਲ ਹਰ ਵਕਤ ਖੜੇ ਹੋਣ ਦਾ ਵੀ ਭਰੋਸਾ ਦਿੱਤਾ। ਦਰਅਸਲ, ਅੱਜ ਕਿਸਾਨਾਂ ਵੱਲੋਂ ਚੰਡੀਗੜ੍ਹ ਯੂਨੀਵਰਸਿਟੀ ਵਿੱਚ ਖੱਟਰ ਅਤੇ ਰਾਜਨਾਥ ਸਿੰਘ ਦੇ ਪਹੁੰਚਣ ਦੀ ਸੂਹ ਮਿਲਣ ‘ਤੇ ਕਿਸਾਨਾਂ ਨੇ ਚੰਡੀਗੜ੍ਹ ਯੂਨੀਵਰਸਿਟੀ ਨੂੰ ਘੇਰ ਲਿਆ ਸੀ।