ਬਿਉਰੋ ਰਿਪੋਰਟ : 4 ਅਪ੍ਰੈਲ 2023 ਤੱਕ ਭਾਰਤ ਦੀ ਇੱਕ ਵੱਡੀ ਕੰਪਨੀ ਦਾ ਫਾਊਂਡਰ 17,545 ਕਰੋੜ ਦਾ ਮਾਲਕ ਸੀ ਪਰ ਠੀਕ 365 ਦਿਨ ਬਾਅਦ ਅੱਜ ਉਹ ਕੰਗਾਲ ਹੋ ਗਿਆ ਹੈ । ਇਹ ਸ਼ਖਸ ਹੋਰ ਕੋਈ ਨਹੀਂ ਹੈ Online ਐਜੂਕੇਸ਼ਨ ਦੇਣ ਵਾਲੀ ਮਸ਼ਹੂਰ ਕੰਪਨੀ Byjus ਦਾ ਮਾਲਕ ਰਵੀਦਰਨ ਹੈ ਜਿਸ ਦੀ ਨੈੱਟਵਰਥ ਜ਼ੀਰੋ ਹੋ ਗਈ ਹੈ ।
Byjus ਦੀ ਸਥਾਪਨਾ 2011 ਵਿੱਚ ਰਵੀਦਰਨ ਨੇ ਕੀਤੀ ਸੀ । ਪਤਨੀ ਦਿਵਿਆ ਉਨ੍ਹਾਂ ਦੀ ਸ਼ੁਰੂਆਤੀ ਵਿਦਿਆਰਥੀਆਂ ਵਿੱਚ ਇੱਕ ਸੀ ਅਤੇ ਉਹ ਬੋਰਡ ਵਿੱਚ ਵੀ ਸ਼ਾਮਲ ਸੀ । ਹਿਸਾਬ ਦੇ ਅਧਿਆਪਕ ਵੱਜੋਂ ਉਨ੍ਹਾਂ ਨੇ online ਕੰਪਨੀ Byjus ਖੋਲੀ ਸੀ । ਪਿਛਲੇ ਮਹੀਨੇ ਰਵੀਦਰਨ ਦੀ ਕੰਪਨੀ ਨੇ ਉਨ੍ਹਾਂ ਨੂੰ CEO ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਤੇ ਕੰਪਨੀ ਦੇ ਕਈ ਮੁਲਾਜ਼ਮਾਂ ਨੂੰ ਨੌਕਰੀ ਤੋਂ ਵੀ ਕੱਢ ਦਿੱਤਾ ਹੈ ।
ਕੁਝ ਸਾਲ ਪਹਿਲਾਂ Byjus ਦੇ ਬਰੈਂਡ ਅੰਬੈਸਡਰ ਬਾਲੀਵੁਡ ਦੇ ਬਾਦਸ਼ਾਹ ਸ਼ਾਰੂਖ ਖਾਨ ਅਤੇ ਹੋਰ ਮਸ਼ਹੂਰ ਹਸਤਿਆਂ ਸਨ । ਇਹ ਭਾਰਤ ਦਾ ਸਭ ਤੋਂ ਤੇਜੀ ਨਾਲ ਵੱਧਣ ਵਾਲਾ ਸਟਾਰਅੱਪ ਸੀ । ਸਿਰਫ਼ ਇੰਨਾਂ ਹੀ ਨਹੀਂ ਭਾਰਤੀ ਕ੍ਰਿਕਟ ਟੀਮ ਨੂੰ ਵੀ Byjus ਨੇ ਸਪਾਂਸਰ ਕੀਤਾ ਸੀ । ਪਰ 2019 ਵਿੱਚ ਇਸ ਦੀ ਇੱਕ ਗਲਤੀ ਨੇ ਉਸ ਦੇ ਵੱਡੇ ਜਹਾਜ ਵਿੱਚ ਛੇਦ ਕਰ ਦਿੱਤਾ ਹੈ । ਬਿਜਨੈੱਸ ਚਲਾਉਣ ਦੇ ਲਈ ਕੰਪਨੀ ਨੇ 1.2 ਬਿਲੀਅਨ ਡਾਲਰ ਦਾ ਕਰਜ ਲੈਣ ਦਾ ਫੈਸਲਾ ਲਿਆ । ਕੋਰੋਨਾ ਮਹਾਂਮਾਰੀ ਤੋਂ ਬਾਅਦ ਵਿਦਿਆਰਥੀਆਂ ਨੇ ਸਕੂਲਾਂ ਦਾ ਰੁੱਖ ਕੀਤੀ ਉਸੇ ਸਮੇਂ ਅਮਰੀਕਾ ਦੇ ਰਿਜ਼ਰਵ ਬੈਂਕ ਨੇ ਵਿਆਜ ਦਰਾ ਵੱਧਾ ਦਿੱਤੀਆਂ । ਕਰਜ਼ ਲੈਣਾ ਮੁਸ਼ਕਿਲ ਹੋ ਗਿਆ । BYJUS ਦੀਆਂ ਹੋਰ ਕੰਪਨੀਆਂ ਨੂੰ ਲੈਕੇ ਨੈਗੇਟਿਵ ਖਬਰਾਂ ਆਉਣੀਆਂ ਸ਼ੁਰੂ ਹੋਈਆਂ । ਕਮਾਈ ਘੱਟ ਦੀ ਗਈ ਨੁਕਸਾਨ ਦੁੱਗਣਾ ਹੋ ਗਿਆ ।
Byjus ਆਨਲਾਈਨ ਲਰਨਿੰਗ,ਆਫਲਾਈਨ ਟਿਊਸ਼ਨ ਸੈਂਟਰ ਅਤੇ ਐਸਡੀ ਕਾਰਡ ਅਤੇ ਟੈਬਲੇਟ ‘ਤੇ ਕੋਰਸ ਵੇਚ ਦਾ ਸੀ । ਤਨਖਾਹ ‘ਤੇ ਕੰਪਨੀ ਹਰ ਮਹੀਨੇ 150 ਕਰੋੜ ਖਰਚ ਕਰਦੀ ਸੀ। ਕਮਾਈ ਸਿਰਫ 30 ਕਰੋੜ ਸੀ । ਯਾਨੀ ਕੰਪਨੀ ਨੂੰ ਆਪਣਾ ਬਿਜਨੈੱਸ ਚਲਾਉਣ ਦੇ ਲ਼ਈ ਹਰ ਮਹੀਨੇ 1120 ਕਰੋੜ ਦੀ ਜ਼ਰੂਰਤ ਸੀ, ਸਾਲਾਨਾ 1500 ਕਰੋੜ । 2020-21 ਵਿੱਚ ਕਮਾਈ 2,428 ਕਰੋੜ, ਨੁਕਸਾਨ 5,298 ਕਰੋੜ, ਜੋ ਹੁਣ ਵੱਧ ਕੇ 8,254 ਕਰੋੜ ਹੋ ਗਿਆ ।
ED ਨੇ 9,000 ਕਰੋੜ ਤੋਂ ਵੱਧ FEMA ਉਲੰਘਣ ਦਾ ਨੋਟਿਸ ਭੇਜਿਆ ਹੈ । ਪਿਛਲੇ ਮਹੀਨੇ ਫੋਨ ਕਾਲ ਕਰਕੇ ਮੁਲਾਜ਼ਮਾਂ ਦੀ ਛੱਟਨੀ ਕੀਤੀ ਜਾ ਰਹੀ ਹੈ । ਕੰਪਨੀ ਦੀ ਹਾਲਤ ਇੰਨੀ ਖਰਾਬ ਹੈ ਕਿ ਉਹ ਮੁਲਾਜ਼ਮਾਂ ਨੂੰ ਨੋਟਿਸ ਸਰਵ ਕਰਨ ਦਾ ਵੀ ਮੌਕਾ ਨਹੀਂ ਦੇ ਰਹੀ ਹੈ ।