India International Punjab

ਮਹਾਰਾਜਾ ਦਲੀਪ ਸਿੰਘ ਦੇ ਨਾਂ ‘ਤੇ ਹੋਵੇਗਾ ਥੇਟਫੋਰਡ ਦੇ ਬਟਨ ਟਾਪੂ ਦਾ ਨਾਂ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਯੂਕੇ ਵਿੱਚ ਸੈਟਲ ਹੋਣ ਵਾਲੇ ਪਹਿਲੇ ਸਿੱਖ ਦਲੀਪ ਸਿੰਘ ਦੀ ਯਾਦ ਵਿੱਚ ਇੱਕ ਨਦੀ ਦੇ ਟਾਪੂ ਦੇ ਹਿੱਸੇ ਦਾ ਨਾਂ ਬਦਲਿਆ ਜਾਵੇਗਾ। ਜਾਣਕਾਰੀ ਮੁਤਾਬਿਕ ਪੰਜਾਬ ਦੇ ਆਖਰੀ ਮਹਾਰਾਜਾ ਦਲੀਪ ਸਿੰਘ 1861 ਤੋਂ ਥੇਟਫੋਰਡ ਨੌਰਫੋਕ ਦੇ ਨੇੜੇ ਐਲਵੇਡੇਨ ਹਾਲ ਵਿਖੇ ਰਹਿੰਦੇ ਸਨ।ਸਥਾਨਕ ਡੈਮੋਕਰੇਸੀ ਰਿਪੋਰਟਿੰਗ ਸਰਵਿਸ ਦੇ ਮੁਤਾਬਿਕ ਥੈਟਫੋਰਡ ਵਿੱਚ ਲਿਟਲ ਔਉਸ ਨਦੀ ਉੱਤੇ ਬਟਨ ਆਈਲੈਂਡ ਨੂੰ ਮਹਾਰਾਜਾ ਰਣਜੀਤ ਅਤੇ ਦਲੀਪ ਸਿੰਘ ਦੇ ਪਾਰਕ ਵਜੋਂ ਜਾਣਿਆ ਜਾਵੇਗਾ।

ਬ੍ਰੇਕਲੈਂਡ ਜ਼ਿਲ੍ਹਾ ਪ੍ਰੀਸ਼ਦ ਨੇ ਕੈਬਨਿਟ ਦੀ ਮੀਟਿੰਗ ਵਿੱਚ ਨਾਮ ਬਦਲਾਅ ਨੂੰ ਮਨਜ਼ੂਰੀ ਦੇ ਦਿੱਤੀ ਹੈ।ਏਲਵੇਡੇਨ ਹਾਲ ਇੱਕ ਵਿਸ਼ਾਲ ਕੰਟਰੀ ਅਸਟੇਟ ਅਤੇ ਫਾਰਮ ਦੇ ਕੇਂਦਰ ਵਿੱਚ ਹੈ ਜੋ ਸਫੌਕ ਵਿੱਚ ਥੈਟਫੋਰਡ ਤੋਂ ਏ-11 ਦੇ ਹੇਠਾਂ ਲਗਭਗ 4.5 ਮੀਲ ਦੀ ਦੂਰੀ ਤੇ ਸਥਿਤ ਹੈ। ਬ੍ਰਿਟਿਸ਼ ਦੁਆਰਾ ਬੇਦਖਲ ਕੀਤੇ ਜਾਣ ਤੋਂ ਬਾਅਦ ਮਹਾਰਾਜਾ 1854 ਵਿੱਚ ਬ੍ਰਿਟੇਨ ਵਿੱਚ ਵਸ ਗਏ ਸਨ ਅਤੇ ਬਾਅਦ ਵਿੱਚ ਐਲਵੇਡੇਨ ਚਲੇ ਗਏ ਸੀ।

ਇਸ ਬਾਰੇ ਕੌਂਸਲ ਦੇ ਕੰਜ਼ਰਵੇਟਿਵ ਡਿਪਟੀ ਲੀਡਰ ਪਾਲ ਕਲਾਉਸੇਨ ਨੇ ਕਿਹਾ ਹੈ ਕਿ ਥੇਟਫੋਰਡ ਦਾ ਦਲੀਪ ਸਿੰਘ ਬਹੁਤ ਨਜਦੀਕੀ ਅਤੇ ਬਹੁਤ ਮਹੱਤਵਪੂਰਨ ਸੰਬੰਧ ਹੈ।ਉਨ੍ਹਾਂ ਦਾ ਦੂਜਾ ਪੁੱਤਰ ਫਰੈਡਰਿਕ ਥੇਟਫੋਰਡ ਦੇ ਸਭ ਤੋਂ ਪ੍ਰਮੁੱਖ ਲਾਭਪਾਤਰੀਆਂ ਵਿੱਚੋਂ ਇੱਕ ਸੀ, ਜਿਸਨੇ ਸ਼ਹਿਰ ਨੂੰ ਇਸਦੇ ਪ੍ਰਾਚੀਨ ਘਰ ਦੇ ਨਾਲ ਨਾਲ ਉਸਦੇ ਨਿੱਜੀ ਸੰਗ੍ਰਹਿ ਵੀ ਦਿੱਤੇ ਹਨ।ਇਹ ਸੰਬੰਧ ਅੱਜ ਵੀ ਜਾਰੀ ਹੈ ਤੇ ਥੇਟਫੋਰਡ ਬ੍ਰਿਟਿਸ਼ ਪੰਜਾਬੀ ਭਾਈਚਾਰੇ ਅਤੇ ਵਿਦੇਸ਼ਾਂ ਤੋਂ ਆਏ ਪੰਜਾਬੀ ਦਰਸ਼ਕਾਂ ਲਈ ਇੱਕ ਪ੍ਰਮੁੱਖ ਸੱਭਿਆਚਾਰਕ ਥਾਂ ਬਣੀ ਹੋਈ ਹੈ।

ਸੁਤੰਤਰ ਕੌਂਸਲਰ ਰਾਏ ਬ੍ਰਾਮੇ ਨੇ ਕਿਹਾ ਕਿ ਸ਼ਹਿਰ ਦੇ ਸਿੱਖ ਭਾਈਚਾਰੇ ਨੇ ਨਾਮ ਬਦਲਣ ਦਾ ਸਮਰਥਨ ਕੀਤਾ ਹੈ।ਉਨ੍ਹਾਂ ਦਾ ਮੰਨਣਾ ਹੈ ਕਿ ਇਹ ਸਿੱਖ ਸਭਿਆਚਾਰਾਂ, ਸਾਡੇ ਸਭਿਆਚਾਰਾਂ ਦੇ ਵਿੱਚ ਵਿਲੱਖਣ ਹੈ।