Punjab

ਪੰਜਾਬ ਦੇ ਸਭ ਤੋਂ ਵੱਡੇ ਸਨਅਤਕਾਰ ਨੇ 21 ਕਰੋੜ ਦਾ ਸਭ ਤੋਂ ਵੱਡਾ ਦਾਨ ਕੀਤਾ! ਸੂਬੇ ਵਿੱਚ ‘ਅੰਬਾਨੀ’ ਨਾਲ ਹਨ ਮਨਹੂਰ! ਪਦਮਸ਼੍ਰੀ ਅਵਾਰਡ ਵੀ ਮਿਲਿਆ

ਬਿਉਰੋ ਰਿਪੋਰਟ – ਪੰਜਾਬ ਦੇ ਸਭ ਤੋਂ ਵੱਡੇ ਸਨਅਤਕਾਰ ਨੇ 21 ਕਰੋੜ ਦਾ ਸਭ ਤੋਂ ਵੱਡਾ ਦਾਨ ਦਿੱਤਾ ਹੈ। ਟੈਕਸਟਾਈਲ ਸਨਅਤ ਦੇ ਮਾਲਿਕ ਪਦਮਸ਼੍ਰੀ ਰਜਿੰਦਰ ਗੁਪਤਾ ਨੇ ਤਿਰੂਪਤੀ ਬਾਲਾਜੀ ਮੰਦਰ ਨੂੰ 21 ਕਰੋੜ ਦਾ ਦਾਨ ਦਿੱਤਾ ਹੈ। ਇਹ ਰਕਮ ਰਜਿੰਦਰ ਗੁਪਤਾ ਨੇ ਮੰਦਰ ਪਹੁੰਚ ਕੇ ਤਿਰੂਮਲਾ ਤਿਰੂਪਤੀ ਦੇਵਸਥਾਨਮ ਦੇ SV ਪ੍ਰਾਣਦਾਨ ਟਰੱਸਟ ਨੂੰ ਦਿੱਤੀ ਹੈ, ਉਨ੍ਹਾਂ ਦੇ ਨਾਲ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

ਰਜਿੰਦਰ ਗੁਪਤਾ ਨੇ ਦੱਸਿਆ ਕਿ ਉਨ੍ਹਾਂ ਨੇ ਰਕਮ ਜਨ ਕਲਿਆਣ ਨੂੰ ਸਮਰਪਿਤ ਕੀਤੀ ਹੈ। ਟਰੱਸਟ ਇਸ ਰਕਮ ਤੋਂ ਗਰੀਬ ਬੇਸਹਾਰਾ ਲੋਕਾਂ ਦੀ ਮਦਦ ਕਰੇਗਾ ਅਤੇ ਉਨ੍ਹਾਂ ਦਾ ਮੁਫਤ ਇਲਾਜ ਵੀ ਹੋ ਸਕੇਗਾ। ਟ੍ਰਾਈਡੈਂਟ ਦੇ ਮਾਲਿਕ ਰਜਿੰਦਰ ਗੁਪਤਾ ਪੰਜਾਬ ਦੇ ਸਭ ਤੋਂ ਅਮੀਰ ਸਨਅਤਕਾਰਾਂ ਵਿੱਚੋ ਇਕ ਹਨ, ਟ੍ਰਾਈਟੈਂਡ ਗਰੁੱਪ ਦੇ ਵੱਲੋਂ ਬਣਾਏ ਗਏ ਪ੍ਰੋਡਕਟ ਦੇਸ਼ ਦੇ ਨਾਲ ਵਿਦੇਸ਼ ਵਿੱਚ ਜਾਂਦੇ ਹਨ।
ਟ੍ਰਾਈਡੈਂਟ ਗਰੁੱਪ ਦੇ ਯੂਨਿਟ ਲੁਧਿਆਣਾ,ਬਰਨਾਲਾ,ਧੋਲਾ ਵਿੱਚ ਹਨ। ਲੁਧਿਆਣਾ ਕੰਪਨੀ ਦਾ ਕਾਰਪੋਰੇਟ ਦਫਤਰ ਹੈ ਜਦਕਿ ਬਰਨਾਲਾ ਅਤੇ ਧੋਲਾ ਅਤੇ ਮੱਧ ਪ੍ਰਦੇਸ਼ ਦੇ ਬੁਦਨੀ ਵਿੱਚ ਭੋਪਾਲ ਵਿੱਚ ਕੰਪਨੀ ਵੱਲੋਂ ਉਤਪਾਦ ਤਿਆਰੀ ਕੀਤੇ ਜਾ ਰਹੇ ਹਨ। ਕੰਪਨੀ ਦੇ ਚੰਡੀਗੜ੍ਹ,ਦਿੱਲੀ,ਯੂਪੀ,ਰਾਜਸਥਾਨ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਦਫਤਰ ਹਨ।

ਟ੍ਰਈਡੈਂਟ ਕੰਪਨੀ ਦਾ ਸਾਲਾਨਾ ਟਰਨ ਓਵਰ ਤਕਰੀਬਨ 5 ਹਜ਼ਾਰ ਕਰੋੜ ਰੁਪਏ ਹੈ,ਰਜਿੰਦਰ ਗੁਪਤਾ ਨੂੰ ਪੰਜਾਬ ਦਾ ਧੀਰੂ ਭਾਈ ਅੰਬਾਨੀ ਵੀ ਕਿਹਾ ਜਾਂਦਾ ਹੈ। ਟੈਕਸਟਾਈਲ ਕੰਪਨੀ ਟ੍ਰਾਈਡੈਂਟ ਵੱਲੋਂ ਕਾਟਨ ਪੇਪਰ,ਤੌਲੀਆ,ਬੈੱਡਸ਼ੀਟ ਤਿਆਰ ਕੀਤੀਆਂ ਜਾਂਦੀਆਂ ਹਨ। 2007 ਵਿੱਚ ਰਜਿੰਦਰ ਗੁਪਤਾ ਨੂੰ ਰਾਸ਼ਟਰਪਤੀ ਕੋਲੋ ਪਦਮਸ੍ਰੀ ਅਵਾਰਡ ਵੀ ਮਿਲ ਚੁੱਕਿਆ ਹੈ।

ਇਹ ਵੀ ਪੜ੍ਹੋ –  ਅਰਸ਼ਦ ਨਦੀਮ ਨੂੰ ਮਿਲੇ ਕਰੋੜਾਂ ਦੇ ਗੱਫੇ, ਮੁੱਖ ਮੰਤਰੀ ਨੇ ਘਰ ਜਾ ਕੇ ਸੌਂਪੀ ਵੱਡੀ ਚੀਂਜ